ਮਾਨਵਤਾ, ਵਾਤਾਵਰਨ, ਪ੍ਰਤੀ ਪ੍ਰੇਮ, ਸਰਵੋਤਮ ਦੇਸ਼ ਭਗਤੀ - ਮੰਜੂ ਗਰਗ
ਪਟਿਆਲਾ- ਕਾਰਗਿੱਲ ਵਿਜੇ ਦਿਵਸ਼ ਮੌਕੇ ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਕਿਹਾ ਕਿ ਦੇਸ਼, ਮਾਨਵਤਾ, ਘਰ ਪਰਿਵਾਰਾਂ, ਫਰਜ਼ਾਂ, ਵਾਤਾਵਰਨ, ਅਨੁਸ਼ਾਸਨ, ਨਿਮਰਤਾ, ਸ਼ਹਿਣਸ਼ੀਲਤਾ, ਸਬਰ ਸ਼ਾਂਤੀ, ਆਗਿਆ ਪਾਲਣ, ਸਖ਼ਤ ਮਿਹਨਤ ਇਮਾਨਦਾਰੀ ਤੋਂ ਉਪਰ ਕੋਈ ਧਰਮ ਪੂਜਾ ਭਗਤੀ ਨਹੀਂ ਹੈ ਇਸ ਲਈ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਕੁਦਰਤ ਦੇ ਨਿਯਮਾਂ ਕਾਨੂੰਨਾਂ ਅਸੂਲਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਦੇ ਹੋਏ, ਜ਼ਿੰਦਗੀ ਵਿੱਚ ਖੁਸ਼ੀਆਂ ਖੁਸ਼ਹਾਲੀ ਸੰਤੁਸ਼ਟੀ ਵੰਡਦੇ ਹੋਏ ਜੀਵਨ ਬਤੀਤ ਕਰਨਾ ਚਾਹੀਦਾ ਹੈ।
ਇਸ ਮੌਕੇ ਕਾਕਾ ਰਾਮ ਵਰਮਾ ਸੇਵਾ ਮੁਕਤ ਟ੍ਰੇਨਿੰਗ ਸੁਪਰਵਾਈਜ਼ਰ ਰੈੱਡ ਕਰਾਸ ਨੇ ਦਸਿਆ ਕਿ ਦੇਸ਼ ਦਾ ਭਾਵ ਹੈ ਕਿ ਦੇਸ਼ ਦੀ ਮਿੱਟੀ, ਹਵਾਵਾਂ, ਭੋਜਨ, ਪਾਣੀ, ਨਦੀਆਂ, ਪਾਰਕ, ਦਰਖਤ ਪਹਾੜ ਇਮਾਰਤਾਂ ਸੱਭ ਕੁਝ ਹੀ ਦੇਸ਼ ਦੇ ਅੰਗ ਹਨ ਇਸ ਲਈ ਇਨ੍ਹਾਂ ਨੂੰ ਪਿਆਰ, ਸਤਿਕਾਰ, ਸਨਮਾਨ ਦੇਣਾ, ਇਨ੍ਹਾਂ ਦੀ ਸੁਰੱਖਿਆ, ਬਚਾਉ, ਉਨਤੀ ਲਈ ਯਤਨ ਕਰਨੇ ਅਤੇ ਇਮਾਨਦਾਰੀ ਵਫ਼ਾਦਾਰੀ ਨਾਲ ਆਪਣੇ ਕੰਮ ਕਾਜ਼ ਕਰਨੇ ਹੀ ਦੇਸ਼ ਸੇਵਾ ਹੈ।
ਵਿਦਿਆਰਥੀਆਂ ਨੇ ਕਾਰਗਿੱਲ ਜੰਗ, ਸੈਨਿਕਾਂ, ਦੀਆਂ ਬਹਾਦਰੀਆਂ, ਦੇਸ਼ ਪ੍ਰੇਮ, ਅਨੁਸ਼ਾਸਨ, ਆਗਿਆ ਪਾਲਣ, ਸਖ਼ਤ ਮਿਹਨਤ, ਇਮਾਨਦਾਰੀ ਬਾਰੇ ਵਿਚਾਰ ਸਾਂਝੇ ਕੀਤੇ। ਸਕੂਲ ਵਿਖੇ ਕਾਰਗਿੱਲ ਵਿਜੇ ਦਿਵਸ਼ ਨੂੰ ਸਮਰਪਿਤ ਫਲਦਾਰ ਬੂਟੇ ਵੀ ਲਗਾਏ ਗਏ। ਸਰਬਜੀਤ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਅੰਦਰ ਦੇਸ਼ ਭਗਤੀ, ਅਨੁਸ਼ਾਸਨ, ਆਗਿਆ ਪਾਲਣ ਇਮਾਨਦਾਰੀ ਵਫ਼ਾਦਾਰੀ ਆਦਿ ਦੇ ਗੁਣ ਗਿਆਨ ਵੀਚਾਰ ਭਾਵਨਾਵਾਂ ਅਤੇ ਆਦਤਾਂ ਉਜਾਗਰ ਕਰਦੇ ਹਨ।
ਸੈਨਿਕਾਂ, ਪੈਰਾ ਮਿਲਟਰੀ ਫੋਰਸ, ਪੁਲਿਸ ਡਾਕਟਰਾਂ, ਨਰਸਾਂ, ਫਾਇਰ ਬ੍ਰਿਗੇਡ ਖੂਨ ਦਾਨੀ, ਅਤੇ ਮਾਨਵਤਾ ਨੂੰ ਬਚਾਉਣ ਲਈ ਯਤਨਸ਼ੀਲ ਲੋਕ, ਬੱਚਿਆਂ ਦੇ ਅਦਰਸ਼ ਹੋਣੇ ਚਾਹੀਦੇ ਹਨ ਨਾ ਕਿ ਫ਼ਿਲਮੀ ਜਾਂ ਦੂਜੇ ਐਕਟਰ।
