ਸੰਭਾਵੀ ਹਾਦਸਿਆਂ ਨੂੰ ਕਿਵੇ ਰੋਕਿਆ ਜਾ ਸਕਦਾ ਹੈ ਟ੍ਰਫਿਕ ਨਿਯਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਉਪਕਾਰ ਸਿੰਘ
ਪਟਿਆਲਾ:- ਅੱਜ ਸਰਕਾਰੀ ਕਨਿਆਂ ਸੀਨੀਅਰ ਸਕੈੰਡਰੀ ਸਕੂਲ ਨਿਊ ਪਾਵਰ ਹਾਉਸ ਕਾਲੋਨੀ ਵਿਖੇ ਸੜਕ ਸਰੁਖਿਆ ਜਾਗੂਰਕਤਾ ਮਹੀਨਾ ਮਹੀਨਾ ਮਨਾਉਦਿਆਂ ਅੱਜ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਕਿਹਾ ਸਾਨੂੰ ਸੜਕ ਤੇ ਚਲਨ ਵਕਤ ਟ੍ਰਫਿਕ ਨਿਯਮਾ ਦਾ ਧਿਆਨ ਰੱਖਣਾ ਚਾਹੀਦਾ ਹੈ। ਇਹਨਾ ਦਿਨਾ ਵਿੱਚ ਧੁੰਦ ਬਹੁਤ ਪੈਂਦੀ ਹੈ। ਕੀਮਤੀ ਜਾਨਾ ਬਚਾਉਣ ਲਈ ਸੰਭਾਵੀ ਥਾਵਾਂ ਦੀ ਪਛਾਣ ਕਰਕੇ ਪੁਲਿਸ ਨੂੰ ਤਰੁੰਤ ਕਦਮ ਚੁਕਣ ਨਾਕੇ, ਗਸਤ ਤੇਜ ਕਰਨੀ ਚਾਹੀਈ ਹੈ।
ਉਨ੍ਹਾਂ ਕਿਹਾ ਸਾਨੂੰ ਸਕੂਲ ਪੱਧਰ ਤੇ ਟ੍ਰੇਫਿਕ ਨਿਯਮਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ। ਸਕੂਲਾਂ ਵਿੱਚ ਜਾਗਰਕਤਾ ਕਲੱਬ ਬਣਾ ਜਾਣ ਇਹ ਛੇਵੀ ਜਮਾਤ ਤੋ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਨਾਲ ਮਿਲ ਕੇ ਸਕੂਲ ਵਿਦਿਆਰਥੀਆਂ ਨੂੰ ਟ੍ਰਫਿਕ ਨਿਯਮਾਂ ਜਾਣਕਾਰੀ ਦੇ ਸਕਦੇ ਹਨ ਨਾਲ ਹੀ ਪੁਲਿਸ ਦੀ ਵੀ ਮੱਦਦ ਹੋਵੇਗੀ ਆਮ ਪਬਲਿਕ ਨੂੰ ਵੀ ਨਿਯਮਾ ਅਨੁਸਾਰ ਆਪਣੇ ਸਕੂਟਰ ਕਾਰ ਆਦਿ ਸਹੀ ਚਲਾਉਣੇ ਚਾਹੀਦੇ ਹਨ ਦਾਰੂ ਜਾ ਕੋਈ ਵੀ ਨਸਾ ਕਰ ਕੇ ਵੀਹਕਲ ਨਹੀ ਚਲਾਉਣੇ ਛਾਹੀਦੇ ਗਲਤ ਤਾਰੀਕੇ ਨਾਲ ਵਾਹਨ ਪਾਰਕ ਕਰਨ ਵਾਲੇ, ਓਵਰਸਪੀਡ, ਨਸਾ ਕਰਕੇ ਵਾਹਨ ਚਲਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਪ੍ਰਿੰਸੀਪਲ ਸਤੀਸ ਕੁਮਾਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਜੇ ਸੜਕ ਤੇ ਕੋਈ ਐਕਸੀਡੈਂਟ ਹੋਵੇ ਤਾ ਜ਼ਖ਼ਮੀਆਂ ਦੀ ਮੱਦਦ ਕਰਨਾ ਸਮਾਜ ਦੇ ਸਰਵੋਤਮ ਪਰ ਉਪਕਾਰੀ ਕਾਰਜ ਹਨ। ਟ੍ਰੈਫਿਕ ਨਿਯਮਾ ਦਾ ਪਾਲਣ ਕਰਨਾ ਹਰੇਕ ਨਾਗਰਿਕ ਦਾ ਪਹਿਲਾ ਫਰਜ ਹੈ। ਸੜਕਾਂ ਤੇ ਬਣੀਆ ਲਾਈਨਾਂ, ਚੋਂਕਾ ਤੇ ਲੱਗੀਆਂ ਬੱਤੀਆਂ ਅਤੇ ਟ੍ਰੈਫਿਕ ਸੰਕੇਤਾਂ ਦੀ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਅਸੀ ਆਪਣੇ ਸਕੂਲ ਵਿੱਚ ਅੱਜ ਤੋ ਹੀ ਟ੍ਰੈਫਿਕ ਜਾਗਰੁਕਤਾ ਕਲੱਬ ਬਣਾਵਾਂ ਗਏ।
ਪ੍ਰਿੰਸੀਪਲ ਤੇ ਸੁਸਾਇਟੀ ਮੈਂਬਰਜ ਨੇ ਵਿਦਿਆਰਥੀਆਂ ਨੂੰ ਸੁੰਹ ਚੁਕਾਈ ਕੀ ਅਸੀਂ ਖੁਦ ਅਤੇ ਹੋਰਾ ਨੂੰ ਵੀ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨੇ ਗਏ।
