ਸ਼ਹਿਦ ਦੀ ਮੱਖੀ ਪਾਲਣ ਸਬੰਧੀ ਟ੍ਰੇਨਿੰਗ ਕੈਂਪ 10 ਮਾਰਚ ਤੋਂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 5 ਮਾਰਚ: ਜ਼ਿਲ੍ਹੇ ਵਿੱਚ ਸ਼ਹਿਦ ਦੀ ਮੱਖੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ.ਨਗਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ (ਆਤਮਾ ਸਕੀਮ) ਦੇ ਸਹਿਯੋਗ ਨਾਲ ਮਿਤੀ 10 ਮਾਰਚ ਤੋਂ 17 ਮਾਰਚ 2025 ਤੱਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਮੁੱਖ ਖੇਤੀਬਾੜੀ ਅਫਸਰ , ਐਸ.ਏ.ਐਸ.ਨਗਰ ਦੇ ਦਫਤਰ ਵਿਖੇ ਟ੍ਰੇਨਿੰਗ ਕਰਵਾਈ ਜਾ ਰਹੀ ਹੈ। ਚਾਹਵਾਨ ਕਿਸਾਨ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਅਤੇ ਪਾਸਪੋਰਟ ਸਾਇਜ ਫੋਟੋ ਲੈ ਕੇ 10 ਮਾਰਚ 2025 ਨੂੰ ਸਵੇਰੇ 10:00 ਵਜੇ ਮੁੱਖ ਖੇਤੀਬਾੜੀ ਅਫਸਰ ਦੇ ਦਫਤਰ ਵਿਖੇ ਪਹੁੰਚਾਣ ਦੀ ਕ੍ਰਿਪਾਲਤਾ ਕਰਨ।
