ਐਚਐਸਡੀਆਰਐਫ਼ ਦੀ ਸਥਾਪਨਾ ਨੂੰ ਲੈ ਕੇ ਉੱਚ ਪੱਧਰੀ ਸਮੀਖਿਆ ਮੀਟਿੰਗ ਆਯੋਜਿਤ

ਚੰਡੀਗੜ੍ਹ, 19 ਜਨਵਰੀ:- ਹਰਿਆਣਾ ਸਰਕਾਰ ਆਪਦਾ ਪ੍ਰਬੰਧਨ ( ਸ਼ੋਧ) ਐਕਟ, 2025 ਦੀ ਪਾਲਨਾ ਵਿੱਚ ਇੱਕ ਸਮਰਪਿਤ ਹਰਿਆਣਾ ਰਾਜ ਆਪਦਾ ਪ੍ਰਤੀਕਿਰਿਆ ਬਲ ਦੀ ਸਥਾਪਨਾ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਹੀ ਹੈ। ਵਿਤ ਕਮੀਸ਼ਨਰ ਮਾਲਿਆ ਅਤੇ ਵਧੀਕ ਮੁੱਖ ਸਕੱਤਰ, ਗ੍ਰਹਿ ਵਿਭਾਗ, ਡਾ. ਸੁਮਿਤਾ ਮਿਸ਼ਰਾ ਦੀ ਅਗਵਾਈ ਵਿੱਚ ਅੱਜ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ , ਜਿਸ ਵਿੱਚ ਬਲ ਦੀ ਸਥਾਪਨਾ ਨਾਲ ਜੁੜੀ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਇੱਕ ਵਿਆਪਕ ਰੋਡਮੈਪ ਤਿਆਰ ਕੀਤਾ ਗਿਆ।
 ਮੀਟਿੰਗ ਵਿੱਚ ਅਧਿਕਾਰੀਆਂ ਨੇ ਮੌਜ਼ੂਦਾ ਆਪਦਾ ਪ੍ਰਤੀਕਿਰਿਆ ਤੰਤਰ ਦੀ ਵਿਸਥਾਰ ਸਮੀਖਿਆ ਕੀਤੀ ਅਤੇ ਪੂਰੀ ਤਰ੍ਹਾਂ ਨਾਲ ਐਚਐਸਡੀਆਰਐਫ਼ ਦੀ ਸਥਾਪਨਾ ਦੀ ਦਿਸ਼ਾ ਵਿੱਚ ਰਣਨੀਤੀਕ ਬਦਲਾਵ 'ਤੇ ਚਰਚਾ ਕੀਤੀ ਗਈ। ਸਮੀਖਿਆ ਵਿੱਚ ਕੁਦਰਤੀ ਅਤੇ ਮਨੁੱਖੀ ਨਿਰਮਿਤ ਆਪਦਾਵਾਂ ਦੌਰਾਨ ਤੁਰੰਤ ਪ੍ਰਤੀਕਿਰਿਆ ਯਕੀਨੀ ਕਰਨ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਜਨਸ਼ਕਤੀ ਦੀ ਤੈਨਾਤੀ, ਵਿਸ਼ੇਸ਼ ਸਿਖਲਾੲਹ ਪ੍ਰੋਟੋਕਾਲ ਅਤੇ ਪਰਿਚਾਲਨ ਤੱਪਰਤਾ 'ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਡਾ. ਮਿਸ਼ਰਾ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇੱਕ ਨਵੀਂ ਐਸਡੀਆਰਐਫ਼ ਬਟਾਲਿਅਨ ਦਾ ਗਠਨ ਕੀਤਾ ਜਾਵੇਗਾ ਜਿਸ ਵਿੱਚ ਵੱਧ ਗਿਣਤੀ ਵਿੱਚ ਅਗਨੀਵੀਰ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਕਿਸੇ ਵੀ ਸੰਵੇਦਨਸ਼ੀਲ ਸਥਿਤੀ ਤੋ ਨਿਪਟਨ ਲਈ ਰਾਜਭਰ ਦੇ ਸਾਰੇ ਡਿਵਿਜ਼ਨਾਂ ਵਿੱਚ ਇੱਕ-ਇੱਕ ਤਵਰਿਤ ਪ੍ਰਤੀਕਿਰਿਆ ਟੀਮ ਬਣਾਈ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ 29 ਮਾਰਚ, 2025 ਨੂੰ ਨੋਟੀਫਾਇਡ ਆਪਦਾ ਪ੍ਰਬੰਧਨ ( ਸ਼ੋਧ ) ਐਕਟ, 2025 ਰਾਜਿਆਂ ਨੂੰ ਵਿਸ਼ੇਸ਼ ਆਪਦਾ ਪ੍ਰਤੀਕਿਰਿਆ ਅਭਿਆਨਾਂ ਲਈ ਸਮਰਪਿਤ ਰਾਜ ਆਪਦਾ ਪ੍ਰਤਿਕਿਰਿਆ ਬਲਾਂ ਦਾ ਗਠਨ ਕਰਨ ਦਾ ਅਧਿਕਾਰ ਦਿੰਦਾ ਹੈ। ਹਰਿਆਣਾ ਨੇ ਵਿਆਪਕ ਅੰਤਰ-ਵਿਭਾਗੀ ਤਾਲਮੇਲ ਸ਼ੁਰੂ ਕੀਤਾ ਹੈ ਜਿਸ ਵਿੱਚ ਪੁਲਿਸ ਅਤੇ ਗ੍ਰਹਿ ਵਿਭਾਗ ਨੂੰ ਫੋਰਸ ਨੂੰ ਚਾਲੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਹਰਿਆਣਾ ਕੋਲ੍ਹ ਸਿਖਲਾਈ ਆਪਦਾ ਪ੍ਰਤੀਕਿਰਿਆ ਕਰਮਿਆਂ ਦਾ ਇੱਕ ਮਜਬਤੂਤ ਅਧਾਰ ਹੈ। ਆਈਆਰਬੀ ਭੋਂਡਸੀ ਦੀ ਪਹਿਲੀ ਬਟਾਲਿਅਨ ਨੋਡਲ ਆਪਦਾ ਪ੍ਰਤੀਕਿਰਿਆ ਇਕਾਈ ਵੱਜੋਂ ਕੰਮ ਕਰਦੀ ਹੈ ਜਿਸ ਵਿੱਚ 594 ਪੁਲਿਸ ਵਾਲੇ ਕੋਲੈਪਸਡ ਸਟ੍ਰਕਚਰ ਸਰਵ ਐਂਡ ਰੇਸਕਯੂ, ਫਲਡ ਰੇਸਕਯੂ ਅਤੇ ਕੇਮਿਕਲ ਬਾਯੋਲਾਜਿਕਲ, ਰੇਡਿਯੋਲਾਜਿਕਲ ਅਤੇ ਨਿਯੂਕਲਿਅਰ ਪ੍ਰਤੀਕਿਰਿਆ ਵਿੱਚ ਟ੍ਰੇਨਰ ਹਨ। ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ ਉੱਨਤ ਸਿਖਲਾਈ ਪ੍ਰੋਗਰਾਮਾਂ ਰਾਹੀਂ ਮਹਤੱਵਪੂਰਨ ਮਦਦ ਪ੍ਰਦਾਨ ਕਰਦੇ ਹੋਏ ਇਹ ਯਕੀਨੀ ਕਰਨਾ ਹੈ ਕਿ ਕਰਮੀ ਆਪਦਾ ਪ੍ਰਤੀਕਿਰਿਆ ਤੱਕਨੀਕਾਂ ਵਿੱਚ ਸਭ ਤੋਂ ਅੱਗੇ ਰਵੇ।
ਮੀਟਿੰਗ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਡੇਡਿਕੇਟੇਡ ਐਸਡੀਆਰਐਫ਼ ਸਥਾਪਿਤ ਕਰਨ ਲਈ ਰੱਖੀ ਗਈ ਸ਼ਰਤਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਆਪਦਾ ਪ੍ਰਬੰਧਨ ਲਈ ਵਿਸ਼ੇਸ਼ ਮੰਜ਼ੂਰ ਅਸਾਮਿਆਂ, ਡੇਡਿਕੇਟੇਡ ਇੰਫ੍ਰਾਸਟ੍ਰਕਚਰ, ਵਿਸ਼ੇਸ਼ ਵਰਦੀ ਅਤੇ ਉਪਕਰਨ ਅਤੇ ਸੀਨੀਅਰ ਪੱਧਰ ਦੀ ਅਗਵਾਈ ਸ਼ਾਮਲ ਹੈ। ਗ੍ਰਹਿ ਵਿਭਾਗ ਨੇ 1,149 ਅਸਾਮਿਆਂ ਵਾਲੀ ਇੱਕ ਬਟਾਲਿਅਨ ਨੂੰ ਮੰਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਹਰਿਆਣਾ ਨੂੰ ਇੱਕ ਮਜਬੂਤ ਅਧਾਰ ਮਿਲੇਗਾ ਅਤੇ ਉਹ ਤੇਜੀ ਨਾਲ ਪਰਿਚਾਲਨ ਕਰਨ ਲਈ ਤਿਆਰ ਹੋ ਜਾਵੇਗਾ।
ਡਾ. ਸੁਮਿਤਾ ਮਿਸ਼ਰਾ ਨੇ ਸਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਮਾ-ਸੀਮਾ, ਸਰੋਤਾਂ ਦੀ ਲੋੜ, ਬੁਨਿਆਦੀ ਢਾਂਚਾ ਵਿਕਾਸ ਯੋਜਨਾ, ਸਿਖਲਾਈ ਪ੍ਰੋਗਰਾਮ ਅਤੇ ਲੜੀਬੱਧ ਲਾਗੂਕਰਨ ਨੀਤੀ ਦਾ ਬਿਯੌਰਾ ਦਿੰਦੇ ਹੋਏ ਇੱਕ ਵਿਆਪਕ ਪ੍ਰਸਤਾਵ ਪੇਸ਼ ਕਰਨ। ਉਨ੍ਹਾਂ ਨੇ ਕਿਹਾ ਕਿ ਇੱਕ ਸਮਰਪਿਤ ਅਤੇ ਪੇਸ਼ੇਵਰ ਰੂਪ ਨਾਲ ਸਿਖਲਾਈ ਰਾਜ ਆਪਦਾ ਪ੍ਰਤੀਕਿਰਿਆ ਬਲ ਦੀ ਸਥਾਪਨਾ ਨਾਲ ਹਰਿਆਣਾ ਦੀ ਆਪਦਾਵਾਂ ਅਤੇ ਐਮਰਜੇਂਸੀ ਸਥਿਤਿਆਂ ਪ੍ਰਤੀਕਿਰਿਆ ਬਲ ਦੀ ਸਥਾਪਨਾ ਨਾਲ ਹਰਿਆਣਾ ਦੀ ਆਪਦਾਵਾਂ ਅਤੇ ਐਮਰਜੇਂਸੀ ਸਥਿਤਿਆਂ ਵਿੱਚ ਤੁਰੰਤ ਅਤੇ ਪ੍ਰਭਾਵੀ ਪ੍ਰਤੀਕਿਰਿਆ ਦੇਣ ਦੀ ਸਮਰਥਾ ਵਿੱਚ ਵਰਣਯੋਗ ਵਾਧਾ ਹੋਵੇਗਾ, ਜਿਸ ਨਾਲ ਜਨਤਕ ਸੁਰੱਖਿਆ, ਆਪਦਾ ਲਚੀਲਾਪਨ ਅਤੇ ਨਾਗਰਿਕ ਭਲਾਈ ਪ੍ਰਤੀ ਰਾਜ ਸਰਕਾਰ ਦੀ ਪ੍ਰਤੀਬੱਧਤਾ ਹੋਰ ਵੱਧ ਮਜਬੂਤ ਹੋਵੇਗੀ।