ਹਾਈ ਪ੍ਰੋਫਾਈਲ ਗੈਂਗਸਟਰ ਸੰਪਤ ਨੈਹਰਾ ਤੋਂ ਹਥਿਆਰਾਂ ਦੀ ਤਸਕਰੀ ਨੂੰ ਲੈ ਕਰ ਪੁੱਛਗਿੱਛ ਕੀਤੀ ਜਾਵੇਗੀ

ਪਟਿਆਲਾ, 17 ਦਸੰਬਰ - ਹਾਈ ਪ੍ਰੋਫਾਈਲ ਗੈਂਗਸਟਰ ਸੰਪਤ ਨੈਹਰਾ ਨੂੰ ਪਿਛਲੀ ਰਾਤ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਪਟਿਆਲਾ ਪੁਲਿਸ ਨੇ ਉਸਦਾ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਉਸਤੋਂ ਹਥਿਆਰਾਂ ਦੀ ਤਸਕਰੀ ਨੂੰ ਲੈ ਕਰ ਪੁੱਛਗਿੱਛ ਕੀਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਹਾਈ ਪ੍ਰੋਫਾਈਲ ਗੈਂਗਸਟਰ ਹੋਣ ਕਰਕੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤੇ ਜਾਣ ਨੂੰ ਗੁਪਤ ਰੱਖਿਆ ਗਿਆ ਤੇ ਉਸਨੂੰ ਬੁਲੇਟ ਪਰੂਫ ਗੱਡੀ ਵਿੱਚ ਲਿਆਂਦਾ ਗਿਆ। ਕੁਝ ਦਿਨ ਪਹਿਲਾਂ ਨੈਹਰਾ ਦੇ ਗੈਂਗ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸੂਤਰਾਂ ਅਨੁਸਾਰ 5 ਦਸੰਬਰ ਨੂੰ ਰਾਜਸਥਾਨ ਵਿਚ ਰਾਜਪੂਤ ਕਰਣੀ ਸੈਨਾ ਦੇ ਮੁਖੀ ਸੁਖਦੇਵ ਗੋਗਾਮਾੜੀ ਦਾ ਕਤਲ ਵੀ ਉਸਨੇ ਕਰਵਾਇਆ ਸੀ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰ ਰੋਹਿਤ ਗੋਦਾਰਾ ਦੇ ਕਹਿਣ 'ਤੇ ਹੀ ਉਸਨੇ ਗੋਗਾਮਾੜੀ ਦੇ ਕਤਲ ਲਈ ਸ਼ੂਟਰਾਂ ਅਤੇ ਏ ਕੇ 47 ਰਾਈਫ਼ਲ ਦਾ ਪ੍ਰਬੰਧ ਵੀ ਕੀਤਾ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸੰਪਤ ਨੈਹਰਾ ਨੇ ਫਿਲਮ ਸਟਾਰ ਸਲਮਾਨ ਖਾਨ ਦੀ ਰੇਕੀ ਵੀ ਕੀਤੀ ਸੀ।