ਸ੍ਰੀ ਗਣੇਸ਼ ਚੋਤਰਥੀ ਦੀਆਂ ਸਾਰੇ ਭਗਤਾਂ ਨੂੰ ਹਾਰਦਿਕ ਸ਼ੁਭਕਾਮਨਾਵਾਂਸਤਨਾਮ ਹਸੀਜਾ
ਪਟਿਆਲਾ, 15 ਸਤੰਬਰ 2026:- ਸ੍ਰੀ ਗਣੇਸ਼ ਚੋਤਰਥੀ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ 14 ਸਤੰਬਰ ਤੋਂ 25 ਸਤੰਬਰ ਤੱਕ ਅਨੰਤ ਚੋਤਰਥੀ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਅਤੇ ਭਗਤਾਂ ਦੇ ਸਹਿਯੋਗ ਨਾਲ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ। ਜੈ ਗਣੇਸ਼, ਜੈ ਗਣੇਸ਼ ਦੇਵਾ, ਮਾਤਾ ਜਾਕੀ ਪਾਰਵਤੀ, ਪਿਤਾ ਮਹਾਦੇਵਾ ਦੇ ਜੈਕਾਰਿਆਂ ਨਾਲ ਸੁਧਾਰ ਸਭਾ ਦੇ ਸਾਰੇ ਮੈਂਬਰ ਅਤੇ ਭਗਤਾਂ ਦੇ ਸਹਿਯੋਗ ਨਾਲ ਢੋਲ-ਢਮਾਕੇ ਨਾਲ ਗਣੇਸ਼ ਜੀ ਨੂੰ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿਖੇ ਲੈ ਕੇ ਆਏ।
ਸੋਮਵਾਰ ਮਹਾਂਦੇਵ ਦੇ ਦਿਨ ਖੀਰ ਦਾ ਪ੍ਰਸ਼ਾਦ ਲਗਾ ਕੇ ਮਹਾਦੇਵ ਜੀ ਨੇ ਆਪਣੇ ਬੇਟੇ ਦੀ ਖੁਸ਼ੀ ਮਨਾਈ ਅਤੇ ਵਿਧੀ-ਵਿਧਾਨ ਨਾਲ ਪੰਡਿਤ ਨਰਿੰਦਰ ਸ਼ਰਮਾ, ਸਾਹਿਲ ਸ਼ਰਮਾ, ਸੇਵਾ ਮੁਕਤ ਪੰਡਿਤ ਅਸ਼ਵਨੀ ਸ਼ਰਮਾ ਜੀ ਨੇ ਗਣੇਸ਼ ਜੀ ਨੂੰ ਪੂਜਾ ਕਰਨ ਉਪਰੰਤ ਬਿਰਾਜਮਾਨ ਕਰਵਾਇਆ। ਲੱਡੂ ਅਤੇ ਫਲ ਦਾ ਪ੍ਰਸ਼ਾਦ ਵੰਡਿਆ ਗਿਆ। 11 ਤੋਂ 12 ਵਜੇ ਤੱਕ ਸ਼ਿਵ ਮੰਡਲੀ ਦੁਆਰਾ ਗਣੇਸ਼ ਜੀ ਦੀ ਬੰਦਨਾ ਕੀਤੀ ਗਈ।
ਆਰਤੀ ਉਪਰੰਤ ਆਲੂ-ਪੂੜੀ, ਹਲਵੇ ਦਾ ਪ੍ਰਸ਼ਾਦ ਲਗਾ ਕੇ ਭਗਤਾਂ ਨੂੰ ਵੰਡਿਆ ਗਿਆ। ਇਹ ਭੰਡਾਰਾ ਵਿਸ਼ਾਲ ਵਰਮਾ ਲੰਡਨ ਤੋਂ ਸਰਪ੍ਰਸਤ ਰਮੇਸ਼ ਵਰਮਾ ਜੀ ਦੇ ਪੁੱਤਰ ਵੱਲੋਂ ਸੇਵਾ ਭੇਜੀ ਗਈ ਹੈ। ਸ਼ਾਮ ਨੂੰ ਵੀ ਹਸੀਜਾ ਪਰਿਵਾਰ ਵੱਲੋਂ ਖੀਰ ਦਾ ਪ੍ਰਸ਼ਾਦ ਲਗਵਾ ਕੇ ਵਿਸ਼ਾਲ ਮੂਰਤੀ ਜੀ ਦੇ ਕੋਲ ਵੰਡਿਆ ਗਿਆ। ਆਰਤੀ ਉਪਰੰਤ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਭੋਲੇ ਬਾਬਾ ਦੇ ਚਰਨਾਂ ਵਿੱਚ ਵੰਡਿਆ।
ਸਾਡੇ ਸੇਵਾਦਾਰ ਵਿੱਕੀ ਆਟੋ ਵਾਲੇ ਦੀ ਨਵ-ਵਿਆਹੀ ਜੋੜੀ ਦਾ ਸੁਆਗਤ ਕੀਤਾ ਗਿਆ ਅਤੇ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਆਉਣ ਵਾਲੇ ਗਣੇਸ਼ ਉਤਸਵ ਦੇ ਦਿਨਾਂ ਵਿੱਚ ਵਿਸ਼ਵਕਰਮਾ ਪੂਜਾ, ਰਾਧਾ ਅਸ਼ਟਮੀ, ਬਾਵਨ ਵਾਸੀ ਦਾ ਤਿਉਹਾਰ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਵੇਗਾ। ਸਾਰੇ ਭਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਦਿਰ ਵਿਖੇ ਆ ਕੇ ਭੋਲੇ ਬਾਬਾ ਅਤੇ ਗਣਪਤੀ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ।
