ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਕ੍ਰਿਕਟ ਟੂਰਨਾਮੈਂਟ ਬੀਨੇਵਾਲ ਨੇ ਜਿੱਤਿਆ

ਗੜ੍ਹਸ਼ੰਕਰ, 15 ਸਤੰਬਰ:- ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਕ੍ਰਿਕਟ ਟੂਰਨਾਮੈਂਟ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਾਧੋਵਾਲ ਵਿੱਚ ਧੂਮਧਾਮ ਨਾਲ ਸੰਪੰਨ ਹੋਇਆ। ਫਾਈਨਲ ਮੁਕਾਬਲਾ ਬੀਨੇਵਾਲ ਅਤੇ ਸਾਧੋਵਾਲ ਦੀਆਂ ਟੀਮਾਂ ਵਿਚਕਾਰ ਹੋਇਆ, ਜਿਸ ਵਿੱਚ ਬੀਨੇਵਾਲ ਦੀ ਟੀਮ ਜੇਤੂ ਰਹੀ।
ਹੈਪੀ ਸਾਧੋਵਾਲ ਅਤੇ ਸਰਪੰਚ ਸੁਮਨ ਨੇ ਕਿਹਾ ਕਿ ਅਜਿਹੀਆਂ ਖੇਡਾਂ ਹਰ ਸਾਲ ਬਲਾਕ ਪੱਧਰ ’ਤੇ ਹੋਣੀਆਂ ਚਾਹੀਦੀਆਂ ਹਨ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਮੋਹਨ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਜੀ.ਐੱਸ.ਐੱਸ. ਗੜ੍ਹਸ਼ੰਕਰ, ਕੋਚ ਸਰਫਰਾਜ਼ ਮਾਹਿਲਪੁਰ ਅਤੇ ਮਾਸਟਰ ਚਮਕੌਰ ਸਿੰਘ ਐੱਸ.ਐੱਸ. ਦੀ ਅਗਵਾਈ ਵਿੱਚ ਇਹ ਮੈਚ ਖੇਡੇ ਗਏ।
ਇਸ ਮੌਕੇ ਦਰਸ਼ਕਾਂ ਵਿੱਚ ਵੀ ਉਤਸ਼ਾਹ ਦੇਖਣ ਲਾਇਕ ਸੀ। ਇਸ ਤਰ੍ਹਾਂ ਦੋ ਦਿਨਾਂ ਦਾ ਖੇਡ ਮੇਲਾ ਧੂਮਧਾਮ ਨਾਲ ਸਮਾਪਤ ਹੋਇਆ।