ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਵਾਰਡ ਨੰ 23 ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕੀਤੀ
ਪਟਿਆਲਾ 7 ਜਨਵਰੀ:- ਪਟਿਆਲਾ ਸ਼ਹਿਰ ਦੇ ਦਿਹਾਤੀ ਵਿਧਾਨ ਸਭਾ ਹਲਕਾ ਦੇ ਵਾਰਡ ਨੰਬਰ 23 ਵਿੱਚ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਜੀ ਅਤੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਜੀ ਨੇ ਨਵੇਂ ਸਾਲ ਦੇ ਮੌਕੇ ਨਵੀਂ ਸੜਕ ਬਣਾਉਣ ਦੀ ਸ਼ੁਰੂਆਤ ਕੀਤੀ। ਵਾਰਡ ਨੰਬਰ 23 ਦੇ ਐਮ.ਸੀ. ਰੁਪਾਲੀ ਗਰਗ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ।
ਸਿਹਤ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ ਅਤੇ ਗਰੀਬ ਜਰੂਰਤਮੰਦ ਬਿਮਾਰ ਲੋਕਾਂ ਨੂੰ ਸਰਕਾਰ ਹਰ ਸਮੇਂ ਸੇਵਾ ਕਰਨ ਲਈ ਹਾਜਰ ਹੈ। ਉਨ੍ਹਾਂ ਕਿਹਾ ਕਿ 2026 ਨਵੇਂ ਸਾਲ ਵਿੱਚ ਪਟਿਆਲਾ ਸ਼ਹਿਰ ਦਿਹਾਤੀ ਹਲਕੇ ਵਿੱਚ ਵੱਧ ਤੋਂ ਵੱਧ ਵਿਕਾਸ ਦੇ ਕੰਮ ਕੀਤੇ ਜਾਣਗੇ।
ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਮੈਂ ਇਮਾਨਦਾਰੀ ਨਾਲ ਪਟਿਆਲਾ ਸ਼ਹਿਰ ਦੇ ਵਿਕਾਸ ਕਰਵਾਉਣ ਲਈ ਯਤਨ ਕਰਾਂਗਾ ਅਤੇ ਸਹਿਰ ਦੇ ਹਰ ਵਾਰਡ ਵਿੱਚ ਲੋਕਾਂ ਦੀ ਸਮੱਸਿਆਵਾਂ ਜਲਦੀ ਹੱਲ ਕਰਾਂਗਾ ਅਤੇ ਪਟਿਆਲਾ ਸ਼ਹਿਰ ਨੂੰ ਸੁੰਦਰ ਬਣਾਵਾਗਾ।
ਇਸ ਮੌਕੇ ਤੇ ਵਾਰਡ ਨੰਬਰ 23 ਦੇ ਐਮ.ਸੀ. ਰੁਪਾਲੀ ਗਰਗ ਨੇ ਕਿਹਾ ਕਿ ਉਹ ਆਪਣੇ ਵਾਰਡ ਦੇ ਲੋਕਾਂ ਦੀ ਸੇਵਾ ਕਰਨ ਲਈ ਹਰ ਸਮੇਂ ਹਾਜਰ ਸਨ।
ਇਸ ਮੌਕੇ ਵਾਰਡ ਦੇ ਲੋਕਾਂ ਨੇ ਸਿਹਤ ਮੰਤਰੀ ਅਤੇ ਮੇਅਰ ਕੁੰਦਨ ਗੋਗੀਆ ਜੀ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਹਰਿੰਦਰ ਕੋਹਲੀ, ਸੀਨਅਰ ਡਿਪਟੀ ਮੇਅਰ, ਐਮ.ਸੀ. ਜ਼ਸਵੀਰ ਸਿੰਘ ਗਾਂਧੀ ਐਡਵੋਕੇਟ, ਪਰਦੀਪ ਗਰਗ, ਐਮ.ਸੀ. ਰੁਪਾਲੀ ਗਰਗ ਵਾਰਡ ਨੰ: 23, ਹਰਨੇਕ ਮਹਿਲ ਸਮਾਜ ਸੇਵਕ ਅਤੇ ਹੋਰ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜਰ ਸਨ।
