ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕੀਤੀ ਜਨਸੁਣਵਾਈ

ਚੰਡੀਗਡ੍ਹ, 8 ਅਕਤੂਬਰ - ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰਘ ਰਾਓ ਦੇ ਚੰਡੀਗੜ੍ਹ ਸਥਿਤ ਆਵਾਸ 'ਤੇ ਅੱਜ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਅਤੇ ਆਪਣੀ-ਆਪਣੀ ਸਮਸਿਆਵਾਂ ਤੇ ਸ਼ਿਕਾਇਤਾਂ ਉਨ੍ਹਾਂ ਦੇ ਸਾਹਮਣੇ ਰੱਖੀਆਂ।
          ਉਨ੍ਹਾਂ ਨੇ ਹਰ ਵਿਅਕਤੀ ਦੀ ਗੱਲ ਗੰਭੀਰਤਾ ਨਾਲ ਸੁਣੀ ਅਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ।
          ਜਨਸੁਣਵਾਈ ਵਿੱਚ ਪੂਰੇ ਸੂਬੇ ਤੋਂ ਆਏ ਲੋਕਾਂ ਨੇ ਸਿਹਤ ਸੇਵਾਵਾਂ, ਸਰਕਾਰੀ ਯੋਜਨਾਵਾਂ ਦੇ ਲਾਭ, ਬਿਜਲੀ-ਪਾਣੀ ਦੀ ਵਿਵਸਥਾ, ਸਿਖਿਆ, ਰੁਜ਼ਗਾਰ ਅਤੇ ਸਥਾਨਕ ਵਿਕਾਸ ਕੰਮਾਂ ਨਾਲ ਸਬੰਧਿਤ ਆਪਣੀ ਸ਼ਿਕਾਇਤਾਂ ਰੱਖੀਆਂ। ਸਿਹਤ ਮੰਤਰੀ ਨੇ ਧਿਆਨ ਨਾਲ ਸਾਰਿਆਂ ਦੀ ਸਮਸਿਆਵਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਹੱਲ ਜਲਦੀ ਕੀਤਾ ਜਾਵੇਗਾ।
          ਇਸ ਮੌਕੇ 'ਤੇ ਆਰਤੀ ਸਿੰਘ ਰਾਓ ਨੇ ਕਿਹਾ ਕਿ ਸੂਬਾ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਬਿਨ੍ਹਾਂ ਕਿਸੇ ਭੇਦਭਾਵ ਦੇ ਹਰ ਨਾਗਰਿਕ ਤੱਕ ਯੋਜਨਾਵਾਂ ਅਤੇ ਸਹੂਲਤਾਂ ਦਾ ਲਾਭ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਗਰੀਬ, ਕਿਸਾਨ, ਮਜਦੂਰ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਅਤੇ ਸਰਲ ਢੰਗ ਨਾਲ ਮਿਲਣਾ ਚਾਹੀਦਾ ਹੈ।
          ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਜਨਤਾ ਨਾਲ ਜੁੜੇ ਕੰਮਾਂ ਵਿੱਚ ਗੁਣਵੱਤਾ ਅਤੇ ਪਾਰਦਰਸ਼ਿਤਾ ਨੂੰ ਸਰਵੋਚ ਪ੍ਰਾਥਮਿਕਤਾ ਦੇਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਵਿਕਾਸ ਕੰਮਾਂ ਵਿੱਚ ਤੇਜੀ ਲਿਆਈ ਜਾਵੇ ਅਤੇ ਜਵਾਬਦੇਹੀ ਯਕੀਨੀ ਕੀਤੀ ਜਾਵੇ। ਨਾਲ ਹੀ ਚੇਤਾਵਨੀ ਦਿੱਤੀ ਕਿ ਕਿਸੇ ਵੀ ਪੱਧਰ 'ਤੇ ਲਾਪ੍ਰਵਾਹੀ ਜਾਂ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
          ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾ ਦੀ ਜਨਸੁਣਵਾਈ ਸਰਕਾਰ ਅਤੇ ਜਨਤਾ ਦੇ ਵਿੱਚ ਸੰਵਾਦ ਨੂੰ ਮਜਬੂਤ ਕਰਦੀ ਹੈ ਅਤੇ ਆਮ ਲੋਕਾਂ ਦੀ ਮੌਜੂਦਾ ਸਮਸਿਆਵਾਂ ਦੀ ਪਹਿਚਾਣ ਕਰ ਉਨ੍ਹਾਂ ਨੂੰ ਹੱਲ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸਰਕਾਰ ਲਗਾਤਾਰ ਜਨਤਾ ਦੀ ਉਮੀਦਾਂ 'ਤੇ ਖਰਾ ਉਤਰਣ ਦਾ ਯਤਨ ਕਰਦੀ ਰਹੇਗੀ।