ਹੈਵਥ ਅਵੇਅਰਨੈਸ ਸੋਸਾਇਟੀ ਅਤੇ ਯੋਗਾ ਪਰਿਵਾਰ ਪਟਿਆਲਾ ਨੇ ਆਪਣੀ ਦਸਵੀਂ ਸਾਲ ਗਿਰਾਹ ਮਨਾਈ
ਪਟਿਆਲਾ- ਸਿਹਤ ਸੰਭਾਲ ਸੇਵਾ ਲਈ ਸਮਾਜ ਨੂੰ ਸਮਰਪਿਤ ਹੈਲਥ ਅਵੇਅਰਨੈਸ ਸੋਸਾਇਟੀ, ਪਟਿਆਲਾ ਦੇ ਯੋਗਾ ਪਰਿਵਾਰ ਗਰੁੱਪ ਨੇ ਆਪਣੀ ਦਸਵੀਂ ਸਾਲ ਗਿਰਾਹ ਬੜੀ ਧੂਮ ਧਾਮ ਨਾਲ ਵਿਸ਼ਾਲ ਬਾਰਾਦਰੀ ਗਾਰਡਨ ਵਿੱਚ ਮਨਾਈ ਜਿਸ ਵਿਚ ਬਾਰਾਦਰੀ ਬਾਗ ਦੇ 23 ਸੈਰ ਪ੍ਰੇਮੀ ਗਰੁੱਪਾਂ ਦੇ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ਹਾਰਟੀਕਲਚਰ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਸ੍ਰੀ ਸੰਦੀਪ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮਾਜ ਸੇਵਕ ਜੇ.ਕੇ. ਜਿੰਦਲ ਵੀ ਹਾਜਰ ਸਨ। ਇਸ ਦੇ ਨਾਲ ਹੀ ਸ਼ਹਿਰ ਦੀਆਂ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੀ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ ਅਤੇ ਹੈਲਥ ਅਵੇਅਰਨੈਸ ਸੋਸਾਇਟੀ ਦੇ ਪ੍ਰਧਾਨ ਸ੍ਰੀ ਜਸਵੰਤ ਸਿੰਘ ਕੌਲੀ ਜਨਰਲ ਸਕੱਤਰ ਐਡਵੋਕੇਟ ਸ੍ਰੀ ਟੀ ਐਸ ਭਮਰਾ ਅਤੇ ਹੋਰ ਅਹੁਦੇਦਾਰਾਂ ਨੂੰ ਵਧਾਈਆਂ ਦਿੱਤੀਆਂ। ਸਜਰੀ ਸਵੇਰ ਗਰੁੱਪ ਨੇ ਸੰਗੀਤ ਦਾ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਕੇ ਪ੍ਰੋਗਰਾਮ ਨੂੰ ਰੌਚਿਕ ਬਣਾ ਦਿੱਤਾ।
ਡਾਕਟਰ ਜੀ ਐਸ ਅਨੰਦ, ਸਾਬਕਾ ਡਾਇਰੈਕਟਰ ਐਨ ਆਈ ਐਸ ਨੇ ਇਸ ਮੌਕੇ ਬੋਲਦਿਆਂ ਸਰਦਾਰ ਜਸਵੰਤ ਸਿੰਘ ਕੌਲੀ ਦੀ ਅਗਵਾਈ ਹੇਠ ਕੰਮ ਕਰ ਰਹੀ ਹੈਲਥ ਅਵੇਅਰਨੈਸ ਸੋਸਾਇਟੀ ਅਤੇ ਯੋਗਾ ਪਰਿਵਾਰ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਪਿਛਲੇ ਲੰਬੇ ਅਰਸੇ ਤੋਂ ਹੈਲਥ ਅਵੇਅਰਨੈਸ ਸੋਸਾਇਟੀ ਲੋਕਾਂ ਦੀ ਸਿਹਤ ਸੰਭਾਲ ਲਈ ਬਹੁਤ ਹੀ ਵਧੀਆ ਉਪਰਾਲੇ ਕਰ ਰਹੀ ਹੈ ਜਿਨ੍ਹਾਂ ਵਿੱਚ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਅਨੇਕਾਂ ਸੈਮੀਨਾਰ ਕਰਵਾਏ ਗਏ ਹਨ।
ਮੈਡੀਕਲ ਚੈਕ ਅਪ ਕੈਂਪ ਅਤੇ ਖੂਨਦਾਨ ਕੈਂਪ ਵੀ ਲਗਾਏ ਗਏ ਹਨ ਅਤੇ ਪਿਛਲੇ 10 ਵਰ੍ਹਿਆਂ ਤੋਂ ਲਗਾਤਾਰ ਬਾਰਾਦਰੀ ਬਾਗ ਵਿਖੇ ਲੋਕਾਂ ਲਈ ਨਿਸ਼ੁਲਕ ਯੋਗਾ ਕਲਾਸਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਿਹਤ ਨਾਲ ਸੰਬੰਧਿਤ ਦਿਵਸ ਮਨਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਭਿਆਨਕ ਬਿਮਾਰੀਆਂ ਅਤੇ ਉਹਨਾਂ ਦੇ ਬਚਾਓ ਲਈ ਸੁਚੇਤ ਕੀਤਾ ਜਾ ਸਕੇ। ਇਹ ਸਮਾਗਮ ਧਾਰਮਿਕ ਸ਼ਬਦ ਦੇ ਨਾਲ ਅਰੰਭ ਕੀਤਾ ਗਿਆ।
ਇਸ ਤੋਂ ਬਾਅਦ ਸੁਸ਼ਮਾ ਗੋਗੀਆ ਯੋਗਾ ਅਤੇ ਜਮਨਾਸਟਿਕ ਕੋਚ ਨੇ ਆਪਣੀ ਟੀਮ ਤੋਂ ਵੱਖ-ਵੱਖ ਅੰਦਾਜ ਵਿੱਚ ਅਦਾਕਰੀਆਂ ਪੇਸ਼ ਕੀਤੀਆਂ। ਜਿਸ ਦਾ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਹੌਂਸਲਾ ਅਫਜਾਈ ਕੀਤੀ। ਮੰਚ ਦੇ ਸ਼ਸ਼ੋਬਤ ਸ਼ਖਸ਼ੀਅਤਾਂ ਅਤੇ ਪ੍ਰਧਾਨ ਜਸਵੰਤ ਸਿੰਘ ਕੌਲੀ ਦੀ ਟੀਮ ਨੇ ਕੇਕ ਕੱਟਣ ਦੀ ਰਸਮ ਅਦਾ ਕੀਤੀ। ਮੰਚ ਤੇ ਸ਼ਸ਼ੋਬਿਤ ਸ਼ਖਸੀਅਤਾਂ ਨੇ ਉਹਨਾਂ ਵਿਅਕਤੀਆਂ ਦੀ ਸਲਾਹਨਾ ਕੀਤੀ ਜਿਨਾਂ ਨੇ 17 ਦਿਨ ਲਗਾਤਾਰ ਬਾਰਾਦਰੀ ਗਾਰਡਨ ਦੀ ਸਾਫ ਸਫਾਈ ਡਾ. ਸੰਦੀਪ ਸਿੰਘ ਗਰੇਵਾਲ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਦੀ ਨਿਗਰਾਨੀ ਹੇਠ ਕੀਤੀ।
ਜਿਨ੍ਹਾਂ ਵਿੱਚ ਜਸਵੰਤ ਸਿੰਘ ਕੌਲੀ, ਰਣਜੀਤ ਕੌਰ, ਹਰਿੰਦਰ ਸਿੰਘ ਬਾਗਬਾਨੀ ਅਫਸਰ, ਹਰਜੀਤ ਕੌਰ ਰੌਜੀ, ਜਸਵਿੰਦਰ ਕੋਰ ਅਤੇ ਪੂਰਨ ਸੁਆਮੀ ਸਨ। ਇੰਦਰਜੀਤ ਕੌਰ ਬਾਵਾ ਅਤੇ ਐਸ.ਐਮ.ਐਸ. ਸੋਹਲ ਵਲੋਂ ਤਿਆਰ ਟੋਕਨ ਨਾਮ ਦਰਜ ਰਜਿਸਟਰ ਰਾਹੀਂ 5 ਲੱਕੀ ਡਰਾਅ ਡਿਪਟੀ ਡਾਇਰੈਕਟਰ ਗਰੇਵਾਲ ਸਾਹਿਬ, ਡਾ. ਜੀ.ਐਸ. ਆਨੰਦ, ਡਾ. ਸਵਰਨ ਸਿੰਘ ਮਾਨ, ਜੇ.ਕੇ.ਜਿੰਦਲ ਸਮਾਜ ਸੇਵਕ, ਵਿਨੋਦ ਸ਼ਰਮਾ ਜਨਹਿੱਤ ਸਮਿਤੀ ਰਾਹੀਂ ਕੱਢੇ ਗਏ। ਇਸ ਦਾ ਮਨੋਰਥ 25 ਅਕਤੂਬਰ 2025 ਨੂੰ ਸੈਰ ਤੇ ਸੁਸਾਇਟੀ ਅਹੁਦੇਦਾਰਾਂ ਨਾਲ ਜਾਣਗੇ।
ਰਜਿੰਦਰ ਅੱਜੀ ਫਿਟਨਸ ਲਵਰ ਪੰਜਾਬ, ਹੈਪੀ ਵਰਮਾ ਫਿਟਨਸ ਕਲੱਬ ਪਟਿਆਲਾ ਅਤੇ ਸੀਤਾ ਰਾਮ, ਪਰਮਿੰਦਰ ਕੋਰ ਰੋਆਇਲ ਫਿੱਟ ਕਲੱਬ, ਸਿੰਮੀ ਭਾਟੀਆ ਭੰਗੜਾ ਗਰੁੱਪ, ਜੱਗੀ ਅਹੂਜਾ, ਜਨਕ ਰਾਜ, ਰਾਮ ਰਤਨ, ਸਤਪਾਲ ਚਾਂਦ, ਅਮਰਜੀਤ ਸਿੰਘ ਪਨਸਪ, ਜਸਜੀਤ ਸਿੰਘ ਰਾਜੂ, ਜਗਤਾਰ ਜੱਗੀ, ਹਰੀ ਚੰਦ ਬਾਂਸਲ ਆਦਿ ਨੇ ਸ਼ਿਰਕਤ ਕੀਤੀ। ਜਸਵੰਤ ਸਿੰਘ ਕੌਲੀ ਨੇ ਬਾਰਾਦਰੀ ਦੇ ਸਾਰੇ ਗਰੁੱਪ ਮੈਂਬਰਾਂ ਦਾ ਉਹਨਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਅੰਤ ਵਿੱਚ ਸਾਰੇ ਆਇਆਂ ਨੂੰ ਰਿਫਰੈਂਸਮੈਂਟ ਦਿੱਤੀ ਗਈ।
