ਐਚਸੀਐਸ ਅਧਿਕਾਰਿਆਂ ਦੀ ਪੀਏਆਰ ਹੁਣ ਆਨਲਾਇਨ ਦਰਜ ਹੋਵੇਗੀ

ਚੰਡੀਗੜ੍ਹ, 12 ਮਾਰਚ:- ਹਰਿਆਣਾ ਸਰਕਾਰ ਨੇ ਸਾਰੇ ਵਿਭਾਗਾਂ ਨੂੰ ਹਰਿਆਣਾ ਸਿਵਲ ਸੇਵਾ ( ਕਾਰਜਕਾਰੀ ਬ੍ਰਾਂਚ) ਦੇ ਅਧਿਕਾਰਿਆਂ ਦੀ ਸਾਲ 2025-26 ਦੀ ਸਾਲਾਨਾਂ ਪ੍ਰਦਰਸ਼ਨ ਮੁਲਾਂਕਨ ਰਿਪੋਰਟ ( ਪੀਏਆਰ) ਰਾਜ ਦੇ ਇੰਟ੍ਰਾਨੇਟ ਪੋਰਟਲ ਰਾਹੀਂ ਆਨਲਾਇਨ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਇਸ ਸਬੰਧ ਵਿੱਚ ਜਾਰੀ ਇੱਕ ਪੱਤਰ ਅਨੁਸਾਰ ਐਚਸੀਐਸ ਅਧਿਕਾਰਿਆਂ ਦੀ ਪੀਏਆਰ ਵੇਬਸਾਇਟ http://intrahry.gov.in 'ਤੇ ਆਨਲਾਇਨ ਦਰਜ ਕੀਤੀ ਜਾਵੇਗੀ ਅਤੇ ਇਸ ਨੂੰ 31 ਦਸੰਬਰ, 2026 ਤੱਕ ਅੰਤਮ ਰੂਪ ਦੇਣਾ ਜਰੂਰੀ ਹੋਵੇਗਾ।
ਸਾਰੇ ਪ੍ਰਸ਼ਾਸਨਿਕ ਸਕੱਤਰਾਂ, ਡਿਵਿਜਨਲ ਕਮੀਸ਼ਨਰਾਂ, ਡਿਪਟੀ ਕਮੀਸ਼ਨਰਾਂ ਅਤੇ ਬੋਰਡਾਂ ਅਤੇ ਨਿਗਮਾਂ ਦੇ ਪ੍ਰਮੁੱਖਾਂ ਨੂੰ ਇਨ੍ਹਾਂ ਨਿਰਦੇਸ਼ਾਂ ਦਾ ਪਾਲਨ ਯਕੀਨੀ ਕਰਨ ਨੂੰ ਕਿਹਾ ਗਿਆ ਹੈ।
ਪੱਤਰ ਅਨੁਸਾਰ, ਅਧਿਕਾਰੀ ਐਚਆਰਐਮਐਸ ਪੋਰਟਲ 'ਤੇ ਉਪਲਬਧ ਆਪਣੇ ਪੇਅਈ ਕੋਡ ਅਤੇ ਰਜਿਸਟ੍ਰਰਡ ਮੋਬਾਇਲ ਨੰਬਰ ਰਾਹੀਂ ਪੋਰਟਲ 'ਤੇ ਲਾਗਿਨ ਕਰ ਸਕਣਗੇ। ਵੈਰੀਫਿਕੇਸ਼ਨ ਲਈ ਡਿਜਿਟਲ ਸਿਗਨੇਚਰ ਸਰਟੀਫਿਕੇਟ ਜਾਂ ਸਕੈਨ ਕੀਤੇ ਗਏ ਸਿਗਨੇਚਰ ਅਪਲੋਡ ਕਰ ਵੀ ਪ੍ਰਮਾਣੀਕਰਨ ਕੀਤਾ ਜਾ ਸਕੇਗਾ।
ਅਧਿਕਾਰਿਆਂ ਨੂੰ 31 ਮਈ ਤੱਕ ਆਪਣਾ ਆਪਣਾ ਸਵੈ-ਮੁਲਾਂਕਨ ਪੇਸ਼ ਕਰਨਾ ਹੋਵੇਗਾ। ਰਿਪੋਰਟਿੰਗ ਅਥਾਰਿਟੀ ਨੂੰ 31 ਜੁਲਾਈ ਤੱਕ ਮੁਲਾਂਕਨ ਪੂਰਾ ਕਰਨਾ ਹੋਵੇਗਾ। ਰਿਵਯੂਇੰਗ ਅਥਾਰਿਟੀ ਨੂੰ 30 ਸਤੰਬਰ ਤੱਕ ਸਮੀਖਿਆ ਕਰਨੀ ਹੋਵੇਗੀ ਜਦੋਂ ਕਿ ਮੰਜੂਰ ਕਰਨ ਵਾਲੇ ਅਥਾਰਿਟੀ ਵੱਲੋਂ 31 ਦਸੰਬਰ 2026 ਤੱਕ ਰਿਪੋਰਟ ਨੂੰ ਅੰਤਮ ਰੂਪ ਦਿੱਤਾ ਜਾਵੇਗਾ।
40 ਸਾਲ ਤੋਂ ਵੱਧ ਉਮਰ ਦੇ ਐਚਸੀਐਸ ਅਧਿਕਾਰਿਆਂ ਲਈ ਸਿਹਤ ਜਾਂਚ ਜਰੂਰੀ ਕੀਤੀ ਗਈ ਹੈ ਅਤੇ ਸਵੈ-ਮੁਲਾਂਕਨ ਨਾਲ ਮੇਡੀਕਲ ਰਿਪੋਰਟ ਦਾ ਸਾਰਾਂਸ਼ ਵੀ ਅਪਲੋਡ ਕਰਨਾ ਹੋਵੇਗਾ।
ਪੱਤਰ ਅਨੁਸਾਰ ਕੰਮ ਨਿਸ਼ਪਾਦਨ ਦਾ ਮੁਲਾਂਕਨ 1 ਤੋਂ 10 ਪੈਮਾਨੇ 'ਤੇ ਗ੍ਰੇਡਿੰਗ ਪ੍ਰਣਾਲੀ ਰਾਹੀਂ ਕੀਤਾ ਜਾਵੇਗਾ। ਆਨਲਾਇਨ ਪ੍ਰਣਾਲੀ ਵਿੱਚ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਜੇਕਰ ਤੈਅ ਸਮਾਂ-ਸੀਮਾ ਅੰਦਰ ਸਬੰਧਿਤ ਅਥਾਰਿਟੀ ਵੱਲੋਂ ਕਾਰਵਾਈ ਨਹੀਂ ਕੀਤੀ ਜਾਂਦੀ ਹੈ ਤਾਂ ਰਿਪੋਰਟ ਆਪਣੇ ਆਪ ਅਗਲੇ ਪੱਧਰ 'ਤੇ ਚਲੀ ਜਾਂਦੀ ਹੋ ਜਾਵੇਗੀ, ਤਾਂ ਜੋ ਮੁਲਾਂਕਨ ਪ੍ਰਕਿਰਿਆ ਸਮੇ 'ਤੇ ਪੂਰੀ ਹੋ ਸਕੇ।