ਹਰਿਆਣਾ ਤਕਨੀਕੀ ਸਿੱਖਿਆ ਵਿਭਾਗ ਦਾ ਇੰਡਸਟਰੀ ਨਾਲ ਜੋੜਨ ਤੇ ਫੋਕਸ
ਚੰਡੀਗੜ੍ਹ, 19 ਨਵੰਬਰ - ਹਰਿਆਣਾ ਤਕਨੀਕੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਦੀ ਅਗਵਾਈ ਹੇਠ 16 ਟਾਪਰ ਵਿਦਿਆਰਥੀਆਂ ਨੇ ਇਨਫੋਸਿਸ, ਰਾਜੀਵ ਗਾਂਧੀ ਆਈਟੀ ਪਾਰਕ, ਚੰਡੀਗੜ੍ਹ ਦਾ ਵਿਦਿਅਕ ਦੌਰਾ ਕੀਤਾ। ਇਹ ਦੌਰਾ ਵਿਦਿਆਰਥੀਆਂ ਨੂੰ ਉਦਯੋਗ ਦੀ ਮੌਜੂਦਾ ਕਾਰਜਪ੍ਰਣਾਲੀ, ਨਵੀਂ ਤਕਨੀਕਾਂ ਅਤੇ ਆਧੁਨਿਕ ਖੋਜ ਗਤੀਵਿਧੀਆਂ ਨਾਲ ਜਾਣੂ ਕਰਾਉਣ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਹੈ।
ਮਹਾਨਿਦੇਸ਼ਕ ਸ੍ਰੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੁੰ ਵਿਸ਼ਵ ਪੱਧਰ 'ਤੇ ਬਦਲਦੇ ਤਕਨੀਕੀ ਦ੍ਰਿਸ਼ਟੀਕੋਣ ਦੇ ਨਾਲ ਜੋੜਨ ਲਈ ਇੰਡਸਟਰੀ ਐਕਸਪੋਜਰ ਬਹੁਤ ਜਰੂਰੀ ਹੈ। ਇਸੀ ਸੋਚ ਤਹਿਤ ਵਿਭਾਗ ਲਗਾਤਾਰ ਅਜਿਹੇ ਵਿਦਿਅਕ ਦੌਰਿਆਂ ਦਾ ਆਯੋਜਨ ਕਰ ਰਿਹਾ ਹੈ।
ਇਸ ਸਬੰਧ ਵਿੱਚ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਵਿਦਿਅਕ ਦੌਰੇ ਵਿੱਚ ਹਰਿਆਣਾ ਦੇ ਸਾਰੇ ਪੰਜ ਐਸਆਈਟੀ ਅਤੇ ਗੁਰੂ ਜੰਭੇਸ਼ਵਰ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਹਿਸਾਰ ਅਤੇ ਦੀਨਬੰਧੂ ਛੋਟੂਰਾਮ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਮੂਰਥਲ ਦੇ ਕੰਪਿਊਟਰ ਸਾਇੰਸ ਫਾਈਨਲ ਇਅਰ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਇਨਫੋਸਿਸ ਪਹੁੰਚਣ 'ਤੇ ਡਿੰਪਲ ਭਸੀਨ ਅਤੇ ਸ੍ਰੀ ਹਰਪ੍ਰੀਤ ਸਿੰਘ ਵੱਲੋਂ ਵਿਭਾਗ ਦੀ ਟੀਮ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਗਿਆ। ਇਨਫੋਸਿਸ ਵੱਲੋਂ ਵਿਦਿਆਰਥੀਆਂ ਲਈ ਆਰਟੀਫੀਸ਼ਿਅਲ ਇੰਟੈਲੀਜੈਂਸ, ਰਿਸਰਚ ਕੰਮ ਅਤੇ ਆਈਟੀ ਉਦਯੋਗ ਵਿੱਚ ਉਭਰਦੇ ਮੌਕਿਆਂ 'ਤੇ ਇੱਕ ਵਿਸ਼ੇਸ਼ ਇੰਟਰੈਕਟਿਵ ਸੈਸ਼ਨ ਆਯੋਜਿਤ ਕੀਤਾ ਗਿਆ।
ਇਸ ਦੇ ਬਾਅਦ ਵਿਦਿਆਰਥੀਆਂ ਨੂੰ ਇਨਫੋਸਿਸ ਕੈਂਪਸ ਦਾ ਵਿਸਤਾਰ ਦੌਰਾ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਨਵੀਨਤਮ ਤਕਨਾਲੋਜੀਆਂ, ਅੱਤਆਧੁਨਿਕ ਲੈਬਸ, ਵਰਕ ਕਲਚਰ ਅਤੇ ਉਦਯੋਗ ਦੇ ਮੌਜੂਦਾ ਮਾਹੌਲ ਨੂੰ ਦੇਖਿਆ ਅਤੇ ਸਮਝਿਆ।
ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਕਨੀਕੀ ਸਿਖਿਆ ਵਿਭਾਗ 28 ਵਿਦਿਆਰਥੀਆਂ ਨੂੰ ਇਸਰੋ ਅਹਿਮਦਾਬਾਦ ਦਾ ਵਿਦਿਅਕ ਦੌਰਾ ਵੀ ਕਰਾਇਆ ਗਿਆ ਸੀ। ਇਨਫੋਸਿਸ ਦਾ ਇਹ ਦੌਰਾ ਵੀ ਉਸੇ ਲੜੀ ਦਾ ਅਗਲਾ ਮਹਤੱਵਪੂਰਣ ਪੜਾਅ ਹੈ। ਹਾਲ ਹੀ ਵਿੱਚ ਕੰਪਿਊਟਰ ਇੰਜੀਨੀਅਰਿੰਗ, ਇਲੈਕਟ੍ਰੋਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰਿਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ ਇਸਰੋ, ਅਹਿਮਦਾਬਾਦ, ਸੀਐਸਆਈਆਰ-ਸੀਐਸਆਈਓ, ਚੰਡੀਗੜ੍ਹ, ਪੀਈਸੀ ਚੰਡੀਗੜ੍ਹ, ਐਸਸੀਐਲ, ਮੋਹਾਲੀ, ਐਨਏਬੀਆਈ, ਆਈਆਈਟੀ ਐਕਸਟੇਂਸ਼ਨ ਕੇਂਪਸ ਦੇ ਅਧਿਐਨ ਦੌਰੇ 'ਤੇ ਲੈ ਜਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਸ੍ਰੀ ਪ੍ਰਭਜੋਤ ਸਿੰਘ ਦੇ ਮਾਰਗਦਰਸ਼ਨ ਵਿੱਚ ਸਿਵਲ, ਟੈਕਸਟਾਇਲ, ਮੈਕੇਨੀਕਲ, ਕੰਪਿਊਟਰ, ਇਲੈਕਟੀਕਲ, ਇਲੈਕਟ੍ਰੋਨਿਕ ਅਤੇ ਕੰਮਿਊਨੀਕੇਸ਼ਨ ਬ੍ਰਾਂਚ ਦੇ 400 ਤੋਂ ਵੱਧ ਫੈਕੇਲਟੀ ਮੈਂਬਰਾਂ ਨੇ ਆਈਆਈਟੀ ਕੈਂਪਸ, ਨਵੀਂ ਦਿੱਤੀ ਦਾ ਵੀ ਦੌਰਾ ਕੀਤਾ।
