ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਨੇ ਵਾਟਸਐਪ ਅਧਾਰਿਤ ਚੈਟਬਾਟ ਕੀਤਾ ਲਾਂਚ
ਚੰਡੀਗੜ੍ਹ, 6 ਮਈ:- ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕਮੀਸ਼ਨ ਨੇ ਨਾਗਰਿਕਾਂ ਦੇ ਲਈ ਬਿਨੈ ਦੀ ਸਥਿਤੀ ਟ੍ਰੈਕ ਕਰਨ ਅਤੇ ਅਪੀਲ ਦਾਖਲ ਕਰਨ ਦੀ ਪ੍ਰਕ੍ਰਿਆ ਨੂੰ ਸਰਲ ਤੇ ਸੁਲਭ ਬਨਾਉਣ ਦੇ ਉਦੇਸ਼ ਨਾਲ ਵਾਟਸਐਪ ਅਧਾਰਿਤ ਚੈਟਬਾਟ ਲਾਂਚ ਕੀਤਾ ਹੈ।
ਬੁਲਾਰੇ ਨੇ ਦਸਿਆ ਕਿ ਇਹ ਚੈਟਬਾਟ ਕਮੀਸ਼ਨ ਵੱਲੋਂ ਪਾਰਦਰਸ਼ਿਤਾ ਵਧਾਉਣ ਅਤੇ ਡਿਜੀਟਲ ਤਕਨੀਕ ਰਾਹੀਂ ਨਾਗਰਿਕ ਸਹੂਲਤਾਂ ਨੂੰ ਮਜਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹਤੱਵਪੂਰਣ ਪਹਿਲ ਹੈ। ਇਸ ਦੇ ਰਾਹੀਂ ਨਾਗਰਿਕ ਹੁਣ ਆਪਣੇ ਬਿਨਿਆਂ ਦੀ ਸਥਿਤੀ ਆਸਾਨੀ ਨਾਲ ਜਾਨ ਸਕਦੇ ਹਨ, ਆਟੋ ਅਪੀਲ ਸਿਸਟਮ (AAS) ਤਹਿਤ ਅਪੀਲ ਦਰਜ ਕਰ ਸਕਦੇ ਹਨ ਅਤੇ ਆਪਣੇ ਬਿਨੈ ਤੇ ਅਪੀਲ ਨਾਲ ਸਬੰਧਿਤ ਸਾਰੇ ਅਪਡੇਟ ਪ੍ਰਾਪਤ ਕਰ ਸਕਦੇ ਹਨ।
ਉਨ੍ਹਾਂ ਨੇ ਦਸਿਆ ਕਿ ਇਹ ਪਲੇਟਫਾਰਮ ਨਾਗਰਿਕਾਂ ਨੂੰ ਵਾਟਸਐਪ ਦੇ ਜਰਇਏ ਤੇਜ, ਸਰਲ ਅਤੇ ਬਿਨ੍ਹਾ ਕਿਸੇ ਪਰੇਸ਼ਾਨੀ ਦੇ ਸੇਵਾਵਾਂ ਉਪਲਬਧ ਕਰਾਏਗਾ, ਜਿਸ ਨਾਲ ਉਹ ਆਪਣੇ ਮੋਬਾਇਲ ਫੋਨ ਨਾਲ ਹੀ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਣਗੇ ਅਤੇ ਅਪੀਲ ਪ੍ਰਕ੍ਰਿਆ ਸ਼ੁਰੂ ਕਰ ਸਕਣਗੇ। ਬੁਲਾਰੇ ਨੇ ਦਸਿਆ ਕਿ ਨਗਾਰਿਕ ਇਸ ਚੈਟਬਾਟ ਦੀ ਵਰਤੋ ਕਿਸੇ ਵੀ ਸਮੇਂ ਵਾਟਸਐਪ ਨੰਬਰ 6239466937 'ਤੇ ਸੰਦੇਸ਼ ਭੇਜ ਕੇ ਕਰ ਸਕਦੇ ਹਨ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਰਾਇਟ ਟੂ ਸਰਵਿਸ ਕਮੀਸ਼ਨ ਸਮੇਂਬੱਧ ਸੇਵਾ ਵੰਡ ਅਤੇ ਸ਼ਿਕਾਇਤ ਹੱਲ ਪ੍ਰਣਾਲੀ ਨੂੰ ਹੋਰ ਵੱਧ ਪ੍ਰਭਾਵੀ ਬਨਾਉਣ ਲਈ ਲਗਾਤਾਰ ਡਿਜੀਟਲ ਪਹਿਲ ਕਰਦਾ ਆ ਰਿਹਾ ਹੈ।
