ਇਲੈਕਟ੍ਰਾਨਿਕਸ ਮੈਨਯੁਫੈਕਚਰਿੰਗ ਹਬ ਬਨਾਉਣ ਦੀ ਦਿਸ਼ਾ ਵਿੱਚ ਹਰਿਆਣਾ
ਚੰਡੀਗੜ੍ਹ, 24 ਅਕਤੂਬਰ-ਹਰਿਆਣਾ ਕੇਂਦਰ ਸਰਕਾਰ ਦੀ ਇਲੈਕਟ੍ਰਾਨਿਕਸ ਕੰਪੋਨੇਂਟ ਮੈਨਯੁਫੈਕਚਰਿੰਗ ਸਕੀਮ ( ਈਸੀਐਮਐਸ ) ਤਹਿਤ ਨਿਵੇਸ਼ ਆਕਰਸ਼ਿਤ ਕਰ ਸੂਬੇ ਨੂੰ ਇਲੈਕਟ੍ਰਾਨਿਕਸ ਮੈਨਯੁਫੈਕਚਰਿੰਗ ਦੇ ਇੱਕ ਪ੍ਰਮੁੱਖ ਹਬ ਵੱਜੋਂ ਵਿਕਸਿਤ ਕਰਲ ਲਈ ਠੋਸ ਕਦਮ ਚੁੱਕ ਰਹੀ ਹੈ। ਇਸ ਦਿਸ਼ਾ ਵਿੱਚ ਰਾਜ ਜਲਦ ਹੀ ਆਪਣੀ ਈਸੀਐਮਐਸ ਪਾਲਿਸੀ ਤਹਿਤ ਨਵੀਂ ਪ੍ਰੋਤਸਾਹਨ ਯੋਜਨਾਵਾਂ ਸ਼ੁਰੂ ਕਰੇਗਾ ਜਿਨ੍ਹਾਂ ਵਿੱਚ ਨਿਵੇਸ਼ਕਾਂ ਨੂੰ ਵਿਤੀ ਅਤੇ ਗੈਰ-ਵਿਤੀ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਣਗੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਇੱਕ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕੀਤੀ। ਮੀਟਿੰਗ ਵਿੱਚ ਇਲੈਕਟ੍ਰਾਨਿਕਸ ਕੰਪੋਨੇਂਟ ਮੈਨਯੁਫੈਕਚਰਿੰਗ ਇਕੋਸਿਸਟਮ ਦੇ ਵਿਕਾਸ ਨੂੰ ਗਤੀ ਦੇਣ ਰਾਜ ਵਿੱਚ ਇਲੈਕਟ੍ਰਾਨਿਕਸ ਕੰਪੋਨੇਂਟ ਮੈਨਯੁਫੈਕਚਰਿੰਗ ਪਲਾਂਟ ਸਥਾਪਿਤ ਕਰਨ ਦੀ ਰਣਨੀਤੀਆਂ ਦੀ ਸਮੀਖਿਆ ਕੀਤੀ ਗਈ।
ਨਵੀਂ ਮਸੌਦਾ ਈਸੀਐਮਐਸ ਪਾਲਿਸੀ ਤਹਿਤ ਪੂੰਜੀਗਤ ਅਤੇ ਪਰਿਚਾਲਨ ਖਰਚ ਦੀ ਪ੍ਰਤੀਪੂਰਤੀ, ਗ੍ਰੀਨ ਐਨਰਜੀ ਪ੍ਰੋਜੈਕਟਸ 'ਤੇ ਖਰਚ, ਸਮਰਥਾ ਨਿਰਮਾਣ, ਖੋਜ ਅਤੇ ਨਵਾਚਾਰ ਸਹੂਲਤਾਂ ਦੇ ਵਿਕਾਸ ਲਈ ਸਮਰਥਨ ਜਿਹੇ ਕਈ ਪ੍ਰੋਤਸਾਹਨ ਪ੍ਰਸਤਾਵਿਤ ਹਨ।
ਮੁੱਖ ਸਕੱਤਰ ਨੇ ਕਿਹਾ ਕਿ ਰਾਜ ਸਰਕਾਰ ਦਾ ਟੀਚਾ ਵੱਡੇ ਨਿਵੇਸ਼ ਆਕਰਸ਼ਿਤ ਕਰਨਾ, ਰੁਜਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਅਤੇ ਗਲੋਬਲ ਇਲੇਕਟ੍ਰਾਨਿਕਸ ਵੈਲਯੂ ਚੇਨ ਵਿੱਚ ਰਾਜ ਦੀ ਭਾਗੀਦਾਰੀ ਨੂੰ ਮਜਬੂਤ ਕਰਨਾ ਹੈ। ਉਨ੍ਹਾਂ ਨੇ ਦੱਸਿਆ ਕਿ ਦੇਸ਼ ਵਿੱਚ ਘਰੇਲੂ ਇਲੇਕਟ੍ਰਾਨਿਕਸ ਉਤਪਾਦਨ ਸਾਲ 2015 ਤੋਂ ਹੁਣ ਤੱਕ 17 ਫੀਸਦੀ ਦੀ ਕੰਪਾਉਂਡ ਐਨੁਅਲ ਗ੍ਰੋਥ ਰੇਟ ( ਸੀਏਜੀਆਰ ) ਤੋਂ ਵੱਡਾ ਹੈ ਜਦੋਂ ਕਿ ਡਿਜਾਇਨ ਅਤੇ ਕੰਪੋਨੇਂਟ ਮੈਨਯੁਫੈਚਿਰਿੰਗ ਇਕੋਸਿਸਟਮ ਹੁਣੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹੈ। ਮੌਜ਼ੂਦਾ ਵਿੱਚ ਹਰਿਆਣਾ ਦੇਸ਼ ਦੇ ਕੁਲ੍ਹ ਇਲੇਕਟ੍ਰਾਨਿਕਸ ਨਿਰਯਾਤ ਵਿੱਚ ਲਗਭਗ 2.9 ਫੀਸਦੀ ਦਾ ਯੋਗਦਾਨ ਦੇ ਰਿਹਾ ਹੈ ਅਤੇ ਇਸ ਖੇਤਰ ਵਿੱਚ ਲਗਭਗ 1.3 ਮਿਲਿਅਨ ਰੁਜਗਾਰ ਦੀ ਮਦਦ ਕਰਦਾ ਹੈ।
ਉਦਯੋਗ ਅਤੇ ਵਣਜ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਈਸੀਐਮਐਸ ਯੋਜਨਾ ਤਹਿਤ ਕਈ ਤਰ੍ਹਾਂ ਦੇ ਲਾਭ ਦਿੱਤੇ ਜਾਂਦੇ ਹਨ। ਆਂਧਰ ਪ੍ਰਦੇਸ਼, ਗੁਜਰਾਤ ਅਤੇ ਉਤਰ ਪ੍ਰਦੇਸ਼ ਜਿਹੇ ਪ੍ਰਗਤੀਸ਼ੀਲ ਰਾਜਿਆਂ ਦੀ ਤਰਜ 'ਤੇ ਹਰਿਆਣਾ ਵਧੀਕ ਟਾਪ-ਅਪ ਇੰਸੇਂਟਿਵ ਦੇਣ ਦੀ ਸੰਭਾਵਨਾਵਾਂ ਤਲਾਸ਼ ਰਿਹਾ ਹੈ ਤਾਂ ਜੋ ਰਾਜ ਦੀ ਕੰਪੀਟਿਸ਼ਨ ਸਥਿਤੀ ਹੋਰ ਮਜਬੂਤ ਹੋ ਸਕੇ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਉਦਯੋਗ ਅਤੇ ਵਣਜ ਵਿਭਾਗ ਨੂੰ ਇਸ ਸਬੰਧ ਵਿੱਚ ਵਿਸਥਾਰ ਯੋਜਨਾ ਤਿਆਰ ਕਰਨ ਅਤੇ ਨਿਵੇਸ਼ਕਾਂ ਨਾਲ ਸੰਪਰਕ ਬਨਾਉਣ ਦੇ ਨਿਰਦੇਸ਼ ਦਿੱਤੇ। ਇਸ ਦੇ ਤਹਿਤ 10 ਨਵੰਬਰ ਤੱਕ ਉਨ੍ਹਾਂ 11 ਬਿਨੈਕਾਰਾਂ ਨਾਲ ਦੋ-ਪੱਖੀ ਮੀਟਿੰਗਾਂ ਕੀਤੀ ਜਾਣਗੀਆਂ ਜਿਨ੍ਹਾਂ ਨੇ ਸੂਬੇ ਵਿੱਚ ਈਸੀਐਮਐਸ-ਅਨੁਮਸੋਦਿਤ ਐਨਯੁਫੈਕਚਰਿੰਗ ਯੂਨਿਟਸ ਸਥਾਪਿਤ ਕਰਨ ਵਿੱਚ ਰੂਚਿ ਵਿਖਾਈ ਹੈ।
ਮੁੱਖ ਸਕੱਤਰ ਨੇ ਕਿਹਾ ਕਿ ਹਰਿਆਣਾ ਦਾ ਕ੍ਰਿਸ਼ਟੀਕੋਣ ਸੁਵਿਧਾਜਨਕ ਅਤੇ ਕੰਪੀਟਿਸ਼ਨ, ਦੋਹਾਂ ਤਰਾਂ੍ਹ ਦਾ ਹੋਵੇਗਾ ਤਾਂ ਜੋ ਰਾਜ ਵਿੱਚ ਉੱਨਤ ਇਲੈਕਟ੍ਰਾਨਿਕਸ ਕੰਪੋਨੇਂਟ ਮੈਨਯੁਫੈਕਚਰਿੰਗ ਇਕਾਇਆਂ ਦੀ ਸਥਾਪਨਾ ਲਈ ਅਨੁਕੂਲ ਇਕੋਸਿਸਟਮ ਵਿਕਸਿਤ ਹੋ ਸਕੇ।
ਮੀਟਿੰਗ ਵਿੱਚ ਨਾਗਰਿਕ ਸਰੋਤ ਸੂਚਨਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਸ੍ਰੀਮਤੀ ਜੀ. ਅਨੁਪਮਾ ਅਤੇ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਯਸ਼ ਗਰਗ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜ਼ੂਦ ਸਨ।
