ਹਰਿਆਣਾ ਮੈਟਰੋ ਨੇ ਫੜੀ ਰਫਤਾਰ ਯਾਤਰੀ ਗਿਣਤੀ ਵਿੱਚ 1355 ਫੀਸਦੀ ਵਾਧਾ
ਚੰਡੀਗੜ੍ਹ, 19 ਮਾਰਚ:- ਹਰਿਆਣਾ ਦੇ ਸ਼ਹਿਰੀ ਟ੍ਰਾਂਸਪੋਰਟ ਨੈਟਵਰਕ ਨੇ ਵਰਨਣਯੋਗ ਪ੍ਰਗਤੀ ਦਰਜ ਕੀਤੀ ਹੈ। ਸਾਲ 2025-26 ਵਿੱਚ ਮੈਟਰੋ ਯਾਤਰੀਆਂ ਦੀ ਗਿਣਤੀ ਵਿੱਚ 13.55 ਫੀਸਦੀ ਦਾ ਵਾਧਾ ਹੋਇਆ ਹੈ, ਜੋ ਪਬਲਿਕ ਟ੍ਰਾਂਸਪੋਰਟ ਦੇ ਵੱਲ ਯਾਤਰੀਆਂ ਦੇ ਵੱਧਦੇ ਭਰੋਸੇ ਅਤੇ ਸਪਸ਼ਟ ਰੁਝਾਨ ਨੂੰ ਦਰਸ਼ਾਉਂਦਾ ਹੈ। ਇਹ ਉਪਲਬਧਤੀ ਅੱਜ ਇੱਥੇ ਮੁੱਖ ਸਕੱਤਰ ਅਤੇ ਐਚਐਮਆਰਟੀਸੀ ਦੇ ਚੇਅਰਮੈਨ ਸ੍ਰੀ ਅਨੁਰਾਗ ਰਸਤੋਗੀ ਦੀ ਅਗਵਾਈ ਹੇਠ ਹੋਈ ਹਰਿਆਣਾ ਮਾਸ ਰੈਪਿਡ ਟ੍ਰਾਂਸਪੋਰਟ ਕਾਰਪੋਰੇਸ਼ਨ (ਐਚਐਮਆਰਟੀਸੀ) ਬੋਰਡ ਦੀ 64ਵੀਂ ਮੀਟਿੰਗ ਦੌਰਾਨ ਸਾਹਮਣੇ ਆਈ।
ਅਪ੍ਰੈਲ, 2025 ਤੋਂ ਫਰਵਰੀ 2026 ਦੇ ਵਿੱਚ ਮੈਟਰੋ ਨੈਟਵਰਕ ਦੀ ਵਰਤੋ ਕਰਨ ਵਾਲੇ ਯਾਤਰੀਆਂ ਦੀ ਗਿਣਤੀ 1.74 ਕਰੋੜ ਤੋਂ ਵੱਧ ਰਹੀ, ਜਦੋਂ ਕਿ ਪਿਛਲੇ ਸਾਲ ਇਸੀ ਮਿਆਦ ਵਿੱਚ ਇਹ ਅੰਕੜਾ 1.53 ਕਰੋੜ ਸੀ। ਜੁਲਾਈ ਮਹੀਨੇ ਵਿੱਚ ਸੱਭ ਤੋਂ ਵੱਧ 22.93 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਹੋਰ ਸਾਰੇ ਮਹੀਨਿਆਂ ਵਿੱਚ ਵੀ ਸਕਾਰਾਤਮਕ ਵਾਧਾ ਰਿਹਾ। ਇਹ ਪਰਿਚਾਲਨ ਦੀ ਭਰੋਸੇਯੋਗਤਾ, ਸੇਵਾਵਾਂ ਵਿੱਚ ਸੁਧਾਰ ਅਤੇ ਯਾਤਰੀਆਂ ਦੀ ਵੱਧਦੀ ਪ੍ਰਾਥਮਿਕਤਾ ਨੂੰ ਦਰਸ਼ਾਉਂਦਾ ਹੈ।
ਵਿੱਤੀ ਦ੍ਰਿਸ਼ਟੀ ਨਾਲ ਵੀ ਐਚਐਮਆਰਟੀਸੀ ਦਾ ਪ੍ਰਦਰਸ਼ਨ ਉਤਸ਼ਾਹਜਨਕ ਰਿਹਾ ਹੈ। ਜਨਵਰੀ, 2026 ਤੱਕ ਕਿਰਾਇਆ ਮਾਲ ਵਿੱਚ 12.64 ਫੀਸਦੀ ਦਾ ਵਾਧਾ ਹੋਇਆ ਹੈ। ਉੱਥੇ ਹੀ, ਗੈਰ ਕਿਰਾਇਆ ਮਾਲ ਵਿੱਚ 108 ਫੀਸਦੀ ਦਾ ਵਰਨਣਯੋਗ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਧਾ ਸਟੇਸ਼ਨ ਪਰਿਸਰਾਂ ਦੇ ਬਿਹਤਰ ਵਰਤੋ, ਇਸ਼ਤਿਹਾਰ ਅਤੇ ਵਪਾਰਕ ਗਤੀਵਿਧੀਆਂ ਤੋਂ ਪ੍ਰੇਰਿਤ ਆਮਦਨ ਦੇ ਕਾਰਨ ਸੰਭਵ ਹੋਇਆ ਹੈ। ਸਟੇਸ਼ਨਾਂ ਦੇ ਨਾਮਕਰਨ ਅਧਿਕਾਰਾਂ ਦੀ ਨੀਲਾਮੀ ਅਤੇ ਵੱਧ ਇਸ਼ਤਿਹਾਰ ਥਾਵਾਂ ਦੇ ਵਿਕਾਸ ਵਰਗੀ ਪਹਿਲਾਂ ਨਾਲ ਐਚਐਮਆਰਟੀਸੀ ਦੀ ਮਾਲੀ ਸਥਿਤੀ ਨੂੰ ਹੋਰ ਮਜਬੂਤੀ ਮਿਲਣ ਦੀ ਉਮੀਦ ਹੈ।
ਮੀਟਿੰਗ ਦੀ ਅਗਵਾਈ ਕਰਦੇ ਹੋਏ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ਅਤੇ ਮਾਲ ਵਿੱਚ ਲਗਾਤਾਰ ਵਾਧਾ ਹਰਿਆਣਾ ਦੀ ਸਮੇਕਿਤ ਟ੍ਰਾਂਸਪੋਰਟ ਰਣਨੀਤੀ ਦੀ ਸਫਲਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਪਰਿਯੋਜਨਾਵਾਂ ਦੇ ਸਮੇਂਬੱਧ ਲਾਗੂ ਕਰਨ, ਵੱਖ-ਵੱਖ ਏਜੰਸੀਆਂ ਦੇ ਵਿੱਚ ਤਾਲਮੇਲ ਅਤੇ ਯਾਤਰੀਆਂ ਨੂੰ ਕੇਂਦਰ ਵਿੱਚ ਰੱਖ ਕੇ ਸੇਵਾਵਾਂ ਪ੍ਰਦਾਨ ਕਰਨ 'ਤੇ ਲਗਾਤਾਰ ਧਿਆਨ ਦੇਣ ਦੇ ਨਿਰਦੇਸ਼ ਦਿੱਤੇ।
ਐਚਐਮਆਰਟੀਸੀ ਦੇ ਪ੍ਰਬੰਧ ਨਿਦੇਸ਼ਕ ਸ੍ਰੀ ਚੰਦਰ ਸ਼ੇਖਰ ਖਰੇ ਨੇ ਦਸਿਆ ਕਿ ਪਰਿਚਾਲਨ ਉਪਲਬਧੀਆਂ ਦੇ ਨਾਲ-ਨਾਲ ਰਾਜ ਵਿੱਚ ਮੈਟਰੋ ਅਤੇ ਖੇਤਰੀ ਟ੍ਰਾਂਸਪੋਰਟ ਪਰਿਯੋਜਨਾਵਾਂ 'ਤੇ ਵੀ ਲਗਾਤਾਰ ਪ੍ਰਗਤੀ ਹੋ ਰਹੀ ਹੈ।
ਗੁਰੂਗ੍ਰਾਮ ਦੇ ਸੈਕਟਰ-56 ਤੋਂ ਪੰਜਗਾਂਓ ਤੱਕ ਮੈਟਰੋ ਕਨੈਕਟੀਵਿਟੀ 'ਤੇ ਤੇਜੀ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿੱਚ ਐਚਐਸਆਈਆਈਡੀਸੀ ਵੱਲੋਂ ਵਿਸਤਾਰ ਪਰਿਯੋਜਨਾ ਰਿਪੋਰਟ (ਡੀਪੀਆਰ) ਅਤੇ ਲੇਆਊਟ ਪਲਾਨ ਦਾ ਅਧਿਅੇਨ ਕੀਤਾ ਜਾ ਰਿਹਾ ਹੈ ਅਤੇ ਸਿਹੀ ਪਿੰਡ ਦੇ ਨੇੜੇ ਸੈਕਟਰ -36ਏ ਵਿੱਚ ਡਿਪੋ ਲਈ ਥਾਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਲੱਭਗੜ੍ਹ-ਪਲਵਲ ਮੈਟਰੋ ਵਿਸਤਾਰ ਪਰਿਯੋਜਨਾ ਦੀ ਟੇਕਨੌ-ਡਿਜੀਬਿਲਿਟੀ ਦਾ ਮੁਲਾਂਕਣ ਰਾਇਟਸ ਵੱਲੋਂ ਕੀਤਾ ਜਾ ਰਿਹਾ ਹੈ। ਬਹਾਦੁਰਗੜ੍ਹ- ਆਸੌਧਾ ਕਨੈਕਟੀਵਿਟੀ ਲਈ ਵੀ ਇੱਕ ਨਵਾਂ ਅਧਿਐਨ ਕੀਤਾ ਜਾ ਰਿਹਾ ਹੈ, ਕਿਉਂਕਿ ਐਚਆਰਆਈਡੀਸੀ ਵੱਲੋਂ ਆੌਧਾ ਵਿੱਚ ਨਵਾਂ ਇੰਟਰਚੇਂਜ ਸਟੇਸ਼ਨ ਵਿਕਸਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਯਾਤਰੀਆਂ ਦੀ ਗਿਣਤੀ ਵਿੱਚ ਵਾਧਾ ਹੋ ਸਕੇ।
ਗੁਰੂਗ੍ਰਾਮ-ਫਰੀਦਾਬਾਦ ਨਮੋ ਭਾਰਤ ਕੋਰੀਡੋਰ ਨੇ ਇੱਕ ਮਹਤੱਵਪੂਰਣ ਉਪਲਬਧੀ ਹਾਸਲ ਕੀਤੀ ਹੈ। ਸੂਬਾ ਸਰਕਾਰ ਵੱਲੋਂ ਇਸ ਦੀ ਅਲਾਇਨਮੈਂਟ ਅਤੇ ਸਟੇਸ਼ਨਾਂ ਦੇ ਥਾਂਵਾਂ ਨੂੰ ਅੰਤਮ ਰੂਪ ਦੇ ਕੇ ਅਨੁਮੋਦਿਤ ਕੀਤਾ ਜਾ ਚੁੱਕਾ ਹੈ ਅਤੇ ਐਨਸੀਆਰਟੀਸੀ ਵੱਲੋਂ ਡੀਪੀਆਰ ਤਿਆਰ ਕੀਤੀ ਜਾ ਰਹੀ ਹੈ।
ਦਿੱਲੀ-ਕੁੰਡਨੀ ਮੈਟਰੋ ਵਿਸਤਾਰ ਪਰਿਯੋਜਲਾ ਨੂੰ ਮੰਜੂਰੀ ਲਈ ਹਰਿਆਣਾ ਕੈਬਨਿਅ ਦੀ ਅਗਾਮੀ ਮੀਟਿੰਗ ਵਿੱਚ ਪੇਸ਼ ਕੀਤਾ ਜਾਣਾ ਪ੍ਰਸਤਾਵਿਤ ਹੈ।
ਦਿੱਲੀ-ਸੋਨੀਪਤ-ਕਰਨਾਲ ਆਰਆਰਟੀਐਸ ਕੋਰੀਡੋਰ (136.3 ਕਿਲੋਮੀਟਰ) 'ਤੇ ਵੀ ਪ੍ਰਗਤੀ ਹੋਈ ਹੈ। ਇਸੀ ਸੋਧ ਡੀਪੀਆਰ ਦੀ ਵਿੱਤੀ ਮੰਜੂਰੀ ਦੇ ਲਈ ਪੇਸ਼ ਕੀਤਾ ਗਿਆ ਹੈ, ਜਿਸ ਦੇ ਬਾਅਦ ਇਸ ਹਰਿਆਣਾ ਕੈਬਨਿਟ ਦੇ ਸਾਹਮਣੇ ਰੱਖਿਆ ਜਾਵੇਗਾ। ਇਸ ਤੋਂ ਇਲਾਵਾ, ਦਿੱਲੀ-ਬਾਵਲ ਆਰਆਰਟੀਐਸ ਕੋਰੀਡੋਰ ਨੂੰ ਪੀਆਈਬੀ ਪੱਧਰ 'ਤੇ ਮੰਜੂਰੀ ਪ੍ਰਾਪਤ ਹੋ ਚੁੱਕੀ ਹੈ ਅਤੇ ਇਹ ਕੇਂਦਰ ਸਰਕਾਰ ਦੇ ਵਿਚਾਰਧੀਨ ਹੈ।
ਗੁਰੂਗ੍ਰਾਮ ਸ਼ਹਿਰ ਦੇ ਅੰਦਰ ਵੀ ਪ੍ਰਮੁੱਖ ਅੰਦੁਰਣੀ ਮੇਟਰੋ ਕੋਰੀਡੋਰ ਦੇ ਲਈ ਡੀਪੀਆਰ ਤਿਆਰ ਕਰਨ ਨੂੰ ਮੰਜੂਰੀ ਦਿੱਤੀ ਗਈ ਹੈ। ਇੰਨ੍ਹਾਂ ਵਿੱਚ 17.09 ਕਿਲੋਮੀਟਰ ਲੰਬਾ ਭੋਂਡਸੀ-ਸੁਭਾਸ਼ ਚੌਕ-ਰਾਜੀਵ ਚੌਕ-ਸੋਹਨਾ ਚੌਕ-ਰੇਲਵੇ ਸਟੇਸ਼ਨ ਕੋਰੀਡੋਰ ਸ਼ਾਮਿਲ ਹੈ, ਜਿਸ ਨਾਲ ਸੋਹਨਾ ਰੋਡ ਖੇਤਰ ਵਿੱਚ ਕਨੈਕਟੀਵਿਟੀ ਹੋਰ ਮਜਬੂਤ ਹੋਵੇਗੀ।
