ਪਾਰਦਰਸ਼ਿਤਾ ਸਰਲਤਾ ਅਤੇ ਤਕਨੀਕ ਦੇ ਸੰਗ ਅੱਗੇ ਵੱਧਦਾ ਹਰਿਆਣਾ ਵਿਪੁਲ ਗੋਇਲ

ਚੰਡੀਗੜ੍ਹ, 11 ਨਵੰਬਰ - ਹਰਿਆਣਾ ਦੇ ਮਾਲ ਅਤੇ ਆਪਦਾ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਕਿਹਾ ਕਿ ਪੇਪਰਲੈਸ ਰਜਿਸਟਰੀ ਪ੍ਰਣਾਲੀ ਹਰਿਆਣਾ ਸਰਕਾਰ ਦੀ ਇੱਕ ਅਜਿਹੀ ਦੂਰਦਰਸ਼ੀ ਪਹਿਲ ਹੈ ਜੋ ਸਮੇਂ ਅਤੇ ਸਰੋਤਾਂ ਦੀ ਬਚੱਤ ਕਰਦੇ ਹੋਏ ਰਜਿਸਟਰੀ ਪ੍ਰਕ੍ਰਿਆ ਨੂੰ ਪੂਰੀ ਤਰ੍ਹਾ ਡਿਜੀਟਲ, ਸੁਰੱਖਿਅਤ ਅਤੇ ਪਾਰਦਰਸ਼ੀ ਬਣਾਉਂਦੀ ਹੈ। ਇਹ ਕਦਮ ਹਰਿਆਣਾ ਨੂੰ ਇੱਕ ਡਿਜੀਟਲ ਅਤੇ ਵਿਕਸਿਤ ਸੂਬਾ ਬਨਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਜਬੂਤ ਯਤਨ ਹੈ। ਹਰਿਆਣਾ ਸਰਕਾਰ ਦਾ ਉਦੇਸ਼ ਹੈ ਕਿ ਹਰ ਸੇਵਾ ਡਿਜੀਟਲ ਰਾਹੀਂ ਲੋਕਾਂ ਤੱਕ ਪਹੁੰਚੇ ਇਹੀ ਆਧੁਨਿਕ ਆਤਮਨਿਰਭਰ ਅਤੇ ਵਿਕਸਿਤ ਹਰਿਆਣਾ ਦੀ ਪਰਿਕਲਪਣਾ ਹੈ।
          ਸ੍ਰੀ ਵਿਪੁਲ ਗੋਇਲ ਅੱਜ ਇੱਥੇ ਹਰਿਆਣਾ ਵਿੱਚ ਪੇਪਰਲੈਸ ਰਜਿਸਟਰੀ ਪ੍ਰਣਾਲੀ ਦੀ ਪ੍ਰਗਤੀ ਦੀ ਸਮੀਖਿਆ ਤਹਿਤ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿੱਚ ਮਾਲ ਅਤੇ ਆਪਦਾ ਪ੍ਰਬੰਧਨ ਵਿਭਾਗ ਦੀ ਵਧੀਕ ਮੁੱਖ ਸਕਅੱਤਰ ਡਾ. ਸੁਮਿਤਾ ਮਿਸ਼ਰਾ ਵੀ ਮੌਜੂਦ ਰਹੀ।
          ਮੀਟਿੰਗ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਮਾਲ ਮੰਤਰੀ ਨੂੰ ਪ੍ਰਣਾਲੀ ਦੇ ਲਾਗੂ ਕਰਨ ਦੀ ਮੌਜੂਦਾ ਸਥਿਤੀ, ਨਾਗਰਿਕ ਸੇਵਾਵਾਂ ਵਿੱਚ ਆਈ ਸਰਲਤਾ ਅਤੇ ਤਕਨੀਕੀ ਮਜਬੂਤੀ 'ਤੇ ਵਿਸਤਾਰ ਪੇਸ਼ਗੀ ਦਿੱਤੀ। ਇਸ ਦੌਰਾਨ ਪੇਪਰਲੈਸ ਰਜਿਸਟਰੀ ਪ੍ਰਣਾਲੀ ਨੂੰ ਹੋਰ ਵੱਧ ਕੁਸ਼ਲ, ਪਾਰਦਰਸ਼ੀ ਅਤੇ ਨਾਗਰਿਕ ਹਿਤੇਸ਼ੀ ਬਨਾਉਣ ਲਈ ਵੱਖ-ਵੱਖ ਨਵਾਚਾਰਾਂ ਅਤੇ ਸੁਧਾਰਾਤਮਕ ਉਪਾਆਂ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਗਈ।
          ਮੀਟਿੰਗ ਦੌਰਾਨ ਡਿਜੀਟਲਾਇਈਜੇਸ਼ਨ ਨੂੰ ਹੋਰ ਵੱਧ ਮਜਬੂਤ ਕਰਨ ਪਾਰਦਰਸ਼ਿਤਾ ਵਧਾਉਣ ਅਤੇ ਨਾਗਰਿਕਾਂ ਨੂੰ ਤੁਰੰਤ ਅਤੇ ਸਰਲ ਸੇਵਾਵਾਂ ਪ੍ਰਦਾਨ ਕਰਨ ਲਈ ਕਈ ਸੁਝਾਅ ਪੇਸ਼ ਕੀਤੇ ਗਏ। ਇਸ 'ਤੇ ਮੰਤਰੀ ਸ੍ਰੀ ਵਿਪੁਲ ਗੋਇਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੇਪਰਲੈਸ ਰਜਿਸਟਰੀ ਪ੍ਰਣਾਲੀ ਨੂੰ ਹੋਰ ਵੱਧ ਪ੍ਰਭਾਵੀ ਬਨਾਉਣ ਤਹਿਤ ਆਧੁਨਿਕ ਤਕਨੀਕ ਡੇਟਾ ਸੁਰੱਖਿਆ ਅਤੇ ਸਿਖਲਾਈ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਨਾਗਰਿਕਾਂ ਨੂੰ ਕਿਸੇ ਤਰ੍ਹਾ ਦੀ ਅਸਹੂਲਤ ਨਾ ਹੋਵੇ।