ਹਰਿਆਣਾ ਸਰਕਾਰ ਦੀ ਕਰਮਚਾਰੀਆਂ ਨੂੰ ਹਿਦਾਇਤ

ਚੰਡੀਗੜ੍ਹ, 6 ਮਈ:- ਹਰਿਆਣਾ ਸਰਕਾਰ ਨੇ ਸੂਬੇ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਸਾਲ 2025-2026 ਦੇ ਲਈ ਆਪਣੀ ਸਾਲਾਨਾ ਸੰਪਤੀ ਵੇਰਵਾ (ਏਨੂਅਲ ਪ੍ਰੋਪਰਟੀ ਰਿਟਰਨ) 22 ਮਈ, 2026 ਤੋਂ ਪਹਿਲਾਂ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ।
          ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਹਰਿਆਣਾ ਸਿਵਲ ਸੇਵਾਵਾਂ (ਸਰਕਾਰੀ ਕਰਮਚਾਰੀ ਆਂਚਰਣ) ਨਿਯਮ, 2016 ਦੇ ਨਿਯਮ 24 ਤਹਿਤ ਹਰੇਕ ਸਰਕਾਰੀ ਕਰਮਚਾਰੀ ਲਈ ਹਰੇਕ ਵਿੱਤ ਸਾਲ ਦੇ ਅੰਤ ਵਿੱਚ ਸਾਲਾਨਾ ਸੰਪਤੀ ਵੇਰਵਾ ਦਾਖਲ ਕਰਨਾ ਜਰੂਰੀ ਹੈ।
          ਇਸ ਸਬੰਧ ਵਿੱਚ ਸਾਰੇ ਸਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਕਰ ਉਨ੍ਹਾਂ ਨੇ ਪਹਿਲਾਂ ਸਾਲਾਂ ਦਾ ਵੇਰਵਾ ਹੁਣ ਤੱਕ ਦਾਖਲ ਨਹੀਂ ਕੀਤਾ ਅਿਗਾ ਹੈ ਤਾਂ ਉਸ ਨੂੰ ਵੀ ਨਿਰਧਾਰਿਤ ਸਮੇਂ ਸੀਮਾ ਤੱਕ ਸਰਕਾਰ ਦੇ ਅਧਿਕਾਰਕ ਪੋਰਟਲ intrahry.gov.in 'ਤੇ ਆਨਲਾਇਨ ਭਰਨਾ ਯਕੀਨੀ ਕਰਨ।