ਹਰਿਆਣਾ ਸਰਕਾਰ ਨੇ ਲਗਾਏ ਤਿੰਨ ਜਿਲ੍ਹਿਆਂ ਦੇ ਪ੍ਰਭਾਰੀ ਅਧਿਕਾਰੀ
ਚੰਡੀਗੜ੍ਹ, 1 ਅਪ੍ਰੈਲ:- ਹਰਿਆਣਾ ਸਰਕਾਰ ਨੇ ਯਮੁਨਾਨਗਰ, ਹਾਂਸੀ ਅਤੇ ਰਿਵਾੜੀ ਜਿਲ੍ਹਿਆਂ ਦੇ ਪ੍ਰਭਾਰੀ ਅਧਿਕਾਰੀ ਨਿਯੁਕਤ ਕੀਤੇ ਹਨ।
ਮੁੱਖ ਸਕੱਤਰ ਦਫਤਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ, ਸਾਰਿਆਂ ਲਈ ਆਵਾਸੀ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਮੋਹਮਦ ਸ਼ਾਇਨ ਨੂੰ ਯਮੁਨਾਨਗਰ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਜੇ. ਗਣੇਸ਼ਨ ਨੂੰ ਹਾਂਸੀ ਅਤੇ ਸ਼ਹਿਰੀ ਸਥਾਨਕ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਸ੍ਰੀ ਅਸ਼ੋਕ ਕੁਮਾਰ ਮੀਣਾ ਨੂੰ ਰਿਵਾੜੀ ਜਿਲ੍ਹੇ ਦਾ ਪ੍ਰਭਾਰੀ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।
ਪ੍ਰਭਾਰੀ ਅਧਿਕਾਰੀ ਨੂੰ ਤਿਮਾਹੀ ਰਿਪੋਰਟ ਮਾਨੀਟਰਿੰਗ ਅਤੇ ਕੋਆਰਡੀਨੇੇਸ਼ਨ ਸੈਲ ਨੂੰ ਭੇਜਣੀ ਹੋਵੇਗੀ, ਜਿਸ ਵਿੱਚ 25 ਕਰੋੜ ਰੁਪਏ ਤੋਂ ਵੱਧ ਦੀ ਪਰਿਯੋਜਨਾਵਾਂ ਦੀ ਪ੍ਰਗਤੀ, ਅਪਰਾਧਾਂ ਤੇ ਗੰਭੀਰ ਅਪਰਾਧਾਂ ਦੀ ਸਥਿਤੀ, ਵਿਜੀਲੈਂਸ ਸਬੰਧੀ ਮਾਮਲੇ, ਸੇਵਾ ਅਧਿਕਾਰ ਐਕਟ ਦੇ ਤਹਿਤ ਸੇਵਾਵਾਂ ਦੀ ਡਿਲੀਵਰੀ ਵਿਵਸਥਾ ਅਤੇ ਸਿਹਤ, ਸਿਖਿਆ ਅਤੇ ਸਮਾਜਿਕ ਖੇਤਰਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਸ਼ਾਮਿਲ ਹੋਵੇਗੀ।
ਇਸ ਤੋਂ ਇਲਾਵਾ, ਉਹ ਸਾਂਸਦਾਂ, ਵਿਧਾਇਕਾਂ ਅਤੇ ਹੋਰ ਜਨਪ੍ਰਤੀਨਿਧੀਆਂ ਤੋਂ ਜਿਲ੍ਹਾ ਡਿਪਟੀ ਕਮਿਸ਼ਨਰ ਅਤੇ ਪੁਲਿਸ ਸੁਪਰਡੈਂਟ ਦੀ ਮੌਜੂਦੀ ਵਿੱਚ ਸੰਵਾਦ ਕਰਣਗੇ ਅਤੇ ਸਮੀਖਿਆ ਦੌਰਾਨ ਸਿਹਤ ਅਤੇ ਸਿਖਿਆ ਵਿਭਾਗ ਨਾਲ ਸਬੰਧਿਤ ਕਿਸੇ ਇੱਕ ਮਹਤੱਵਪੂਰਣ ਸਥਾਨ ਦਾ ਨਿਰੀਖਣ ਵੀ ਕਰਣਗੇ।
