ਹਰਸਿਮਰਤ ਕੌਰ ਬਾਦਲ ਨੇ ਗ੍ਰਾਂਟ ਵਾਲੇ ਚੈੱਕ ਦਿੱਤੇ
ਮੌੜ ਮੰਡੀ,30 ਅਪ੍ਰੈਲ- ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੁਆਰਾ ਆਪਣੇ ਐਮ ਪੀ ਕੋਟੇ ਚੋਂ ਵਿਧਾਨ ਸਭਾ ਹਲਕਾ ਮੌੜ ਅਧੀਨ ਆਉਂਦੇ ਪਿੰਡਾਂ ਵਿੱਚ ਗ੍ਰਾਂਟਾਂ ਦੇ ਚੈੱਕ ਵੰਡੇ ਗਏ। ਇਸੇ ਦੌਰਾਨ ਉਹਨਾਂ ਹਲਕਾ ਮੌੜ ਦੇ ਪਿੰਡ ਚਾਉਕੇ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ। ਉਹਨਾਂ ਦੇ ਨਾਲ ਹਲਕਾ ਮੌੜ ਦੇ ਇੰਚਾਰਜ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਮੌਜੂਦ ਸਨ।
ਅਕਾਲੀ ਆਗੂਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਚਾਉਕੇ ਨੂੰ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਹੈ। ਉਹਨਾਂ ਦੱਸਿਆ ਕਿ ਇਹ 10 ਲੱਖ ਰੁਪਏ ਦੀ ਗ੍ਰਾਂਟ ਸਾਬਕਾ ਕੈਬਨਿਟ ਮੰਤਰੀ ਹਲਕਾ ਇੰਚਾਰਜ ਮੌੜ ਜਨਮੇਜਾ ਸਿੰਘ ਸੇਖੋਂ ਦੇ ਉਚੇਚੇ ਯਤਨਾਂ ਸਦਕਾ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੁਆਰਾ ਜਾਰੀ ਕੀਤੀ ਗਈ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪਿੰਡ ਚਾਉਕੇ ਦੀ ਸਮੁੱਚੀ ਅਕਾਲੀ ਦਲ ਇਕਾਈ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ ਕਰਨ ਤੇ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਦਾ ਉਚੇਚੇ ਤੌਰ ਤੇ ਧੰਨਵਾਦ ਵੀ ਕੀਤਾ ਗਿਆ।
ਇਸ ਮੌਕੇ ਬਲਵੀਰ ਸਿੰਘ ਚਾਉਕੇ ਸਾਬਕਾ ਪ੍ਰਧਾਨ ਨਗਰ ਪੰਚਾਇਤ, ਜੱਥੇਦਾਰ ਹਰਦਿਆਲ ਸਿੰਘ ਮਿੱਠੂ, ਸਰਪੰਚ ਕੁਲਜੀਤ ਕੌਰ ਦੇ ਪਤੀ ਗੁਰਦੀਪ ਸਿੰਘ ਮਾਨ ਚਾਉਕੇ, ਲਹਿੰਬਰ ਸਿੰਘ ਮੈਂਬਰ, ਅਮਨਦੀਪ ਸਿੰਘ, ਮੀਤਾ ਸਿੰਘ, ਰਾਜਾ ਸਿੰਘ, ਨੱਥੂ ਸਿੰਘ, ਅਮਨਾ ਪੰਧੇਰ, ਨਿਰਭੈ ਸਿੰਘ ਬਰਾੜ, ਜੱਥੇਦਾਰ ਕੁਲਵੰਤ ਸਿੰਘ ਗਿੱਲ ਕਲਾਂ, ਜਗਸੀਰ ਸਿੰਘ ਗਿੱਲ, ਰੁਪਿੰਦਰ ਸਿੰਘ ਗਿੱਲ ਪੰਚ, ਭੋਲਾ ਸਿੰਘ ਨੰਬਰਦਾਰ ਜੇਠੂਕੇ, ਰਾਜਪਾਲ ਸਿੰਘ, ਗੁਲਾਬ ਸਿੰਘ ਸ਼ੇਰਗਿੱਲ ਜੇਠੂਕੇ, ਯੂਥ ਆਗੂ ਸੋਨੀ ਸਿੰਘ ਮਾਨ ਪਿੱਥੋ ਆਦਿ ਵੀ ਹਾਜ਼ਰ ਸਨ।
