ਪਟਿਆਲਾ ਵਿੱਚ ਬਾਬਾ ਬਾਲਕ ਨਾਥ ਜੀ ਦਾ ਕੀਰਤਨ ਹਰਨੇਕ ਮਹਿਲ ਨੇ ਕਰਵਾਇਆ

ਪਟਿਆਲਾ:- ਪਟਿਆਲਾ ਸ਼ਹਿਰ ਦੇ ਬਾਬਾ ਦੀਪ ਸਿੰਘ ਨਗਰ ਵੱਡੀ ਨਦੀ ਪਾਰ ਵਿਖੇ ਸਿੱਧ ਬਾਬਾ ਬਾਲਕ ਨਾਥ ਮੰਦਿਰ ਵਿਖੇ ਸਿੱਧ ਬਾਬਾ ਬਾਲਕ ਨਾਥ ਜੀ ਦਾ ਕੀਰਤਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਧਾਰਮਿਕ ਕਲਾਕਾਰ ਸੰਜੀਵ ਰਾਣਾ ਜੀ ਅਤੇ ਰੀਨਾ ਰਾਣਾ ਨੇ ਵਿਸ਼ੇਸ਼ ਤੌਰ ਤੇ ਧਾਰਮਿਕ ਭਜਨ ਗਾ ਕੇ ਬਾਬਾ ਜੀ ਦਾ ਗੁਣ ਗਾਨ ਕੀਤਾ ਅਤੇ ਆਈ ਹੋਈ ਸੰਗਤ ਨੂੰ ਝੂਮਣ ਲਗਾ ਦਿੱਤਾ। ਲੰਮੇ ਸਮੇਂ ਤੋਂ ਇਸ ਮੰਦਿਰ ਵਿੱਚ ਧਾਰਮਿਕ ਸਮਾਗਮ ਹੁੰਦੇ ਰਹਿੰਦੇ ਹਨ।
 ਇਹ ਜਾਣਕਾਰੀ ਦਿੰਦਿਆ ਸਮਾਜ ਸੇਵਕ ਹਰਨੇਕ ਮਹਿਲ ਨੇ ਦੱਸਿਆ ਕਿ ਕੱਤਕ ਦੀ ਪੂਰਨਮਾਸ਼ੀ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬਾਲਕ ਨਾਥ ਜੀ ਦੇ ਮੰਦਿਰ ਵਿਖੇ ਕੀਰਤਨ ਕਰਵਾਇਆ ਗਿਆ। ਇਸ ਕੀਰਤਨ ਵਿੱਚ ਵਿਸ਼ੇਸ਼ ਤੌਰ ਤੇ ਮਨਦੀਪ ਸਿੰਘ ਕਾਲੀ ਸਰੁਸਤੀਗੜ੍ਹ ਵਾਲੇ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ ਅਤੇ ਆਏ ਹੋਏ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਮਨਦੀਪ ਸਿੰਘ ਨੇ ਕਿਹਾ ਕਿ ਹਰ ਇੱਕ ਇਨਸਾਨ ਨੂੰ ਧਾਰਮਿਕ ਸਮਾਗਮਾਂ ਵਿੱਚ ਜਾ ਕੇ ਸਤਿਸੰਗ ਸੁਣਨਾ ਚਾਹੀਦਾ ਹੈ। 
ਚੰਗੀ ਸੰਗਤ ਸਾਰਿਆਂ ਨੂੰ ਕਰਨੀ ਚਾਹੀਦੀ ਹੈ, ਉਹਨਾਂ ਮੰਦਿਰ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਜਿਨ੍ਹਾਂ ਵੱਲੋਂ ਹਰ ਹਫਤੇ ਧਾਰਮਿਕ ਸਮਾਗਮ ਕੀਤੇ ਜਾਂਦੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਧਾਰਮਿਕ ਸਮਾਗਮ ਦੇ ਆਖੀਰ ਵਿੱਚ ਸਾਰੀ ਸੰਗਤ ਨੂੰ ਦੁੱਧ, ਲੱਡੂ, ਕੜਾਅ ਪ੍ਰਸ਼ਾਦ ਵਰਤਾਇਆ ਗਿਆ। 
ਇਸ ਮੌਕੇ ਹੋਰਨਾ ਤੋਂ ਇਲਾਵਾ ਸੰਜੀਵ ਰਾਣਾ, ਰੀਣਾ ਰਾਣਾ, ਸ਼ਾਮ ਲਾਲ, ਹਰਨੇਕ ਸਿੰਘ ਮਹਿਲ, ਮਨਦੀਪ ਸਿੰਘ, ਸੌਰਵ ਹਾਜਰ ਸਨ। ਜ਼ੋਗੀਨਾਥ ਨੇ ਬਾਬਾ ਬਾਲਕ ਨਾਥ ਮੰਦਿਰ ਵਿੱਚ ਬੀਨ ਵਜਾ ਕੇ ਸੰਗਤ ਨੂੰ ਮੰਤਰ ਮੁਕਤ ਕੀਤਾ।