ਮਿੱਤਰਾਂ ਦਾ ਪਕੌੜਾ ਜੰਕਸ਼ਨ ਵੱਲੋਂ ਹਰਿਆਲੀ ਤੀਜ ਦਾ ਤਿਉਹਾਰ ਮਨਾਇਆ
ਲੁਧਿਆਣਾ:- ਮਿੱਤਰਾਂ ਦਾ ਪਕੌੜਾ ਜੰਕਸ਼ਨ ਝੱਮਟ ਵਿਖੇ ਹਰਿਆਲੀ ਤੀਜ ਦਾ ਤਿਉਹਾਰ ਬੜੀ ਕੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ l ਮੁੱਖ ਮਹਿਮਾਨ ਸ੍ਰੀਮਤੀ ਅਮਨਦੀਪ ਕੌਰ ਸੇਖੋਂ ਪਤਨੀ ਜਸਦੇਵ ਸਿੰਘ ਸੇਖੋਂ ਅਸਿਸਟੈਂਟ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਗਾਇਕ ਮਨਦੀਪ ਕੌਰ ਸੰਧੂ (ਮੈਂਡੀ ਸੰਧੂ) ਪੁੱਤਰੀ ਲੋਕ ਗਾਇਕ ਸੁਰਗਵਾਸੀ ਕਰਤਾਰ ਸਿੰਘ ਰਮਲਾ, SI ਬਲਜੀਤ ਕੌਰ ਮਾਨ, ਜੱਜ ਸਾਹਿਬਾਨ ਸ੍ਰੀਮਤੀ ਜਹਪ੍ਰੀਤ ਕੌਰ, ਹਰਪਾਲ ਕੌਰ ਬੋਪਾਰਾਏ ਸਾਬਕਾ ਬਲਾਕ ਸਮਤੀ ਮੈਂਬਰ ਇਆਲੀ ਖੁਰਦ ਮੁੱਖ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆI
ਟੀਮ ਫੋਕ ਸਾਜ, ਹਰਦੀਪ ਸਿੰਘ ਗਿੱਲ ਮਿੱਤਰਾਂ ਦਾ ਪਕੌੜਾ ਜੰਕਸ਼ਨ ਵਾਲੇ ਸਾਰੀਆਂ ਮੁਟਿਆਰਾਂ, ਠੇਠ ਪੰਜਾਬੀ ਪਹਿਰਾਵੇ ਅਤੇ ਗਹਿਣਿਆਂ ਨਾਲ ਖੂਬ ਸੱਜ ਕੇ ਆਈਆਂ ਮੁਟਿਆਰਾਂ ਲਈ ਪੀਂਘਾਂ ਅਤੇ ਪੰਜਾਬੀ ਗਾਣਿਆਂ ਦੀਆਂ ਧੁੰਨਾ ਤੇ ਨੱਚ- ਨੱਚ ਧੂੜਾ ਪੱਟਣ ਲਈ ਡੀ- ਜੇ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਲਵਪ੍ਰੀਤ ਸਿੰਘ ਖਹਿਰਾ, ਜਗਦੀਸ਼ ਸਿੰਘ ਵਿਰਕ, ਬਾਬਾ ਭਰਭੂਰ ਸਿੰਘ, ਜਨਕਪ੍ਰੀਤ ਸਿੰਘ ਝਮਟ, ਡਾ. ਤਰਨਵੀਰ ਸਿੰਘ ਬੈਨੀਪਾਲ, ਸਰਬਜੀਤ ਸਿੰਘ ਝੱਮਟ, ਨਵਦੀਪ ਸਿੰਘ (ਪੰਮੀ ਸਾਊਂਡ), ਮੈਂਬਰ ਪੰਚਾਇਤ ਆਕਾਸ਼ਦੀਪ ਬੋਪਾਰਾਏ ਨੇ ਦੱਸਿਆ ਕਿ ਖੀਰ, ਮਾਲ ਪੂੜੇ, ਗੋਲ-ਗੱਪੇ, ਟਿੱਕੀ, ਦਹੀਂ ਭੱਲੇ ਦਾ ਵੀ ਪ੍ਰਬੰਧ ਸੀ।
