ਵਾਰ ਏ ਸ਼ਹਾਦਤ ਨਾਲ਼ ਹਰਿੰਦਰ ਹਰ ਫ਼ਿਰ ਚਰਚਾ ਵਿੱਚ

ਮੋਹਾਲੀ:- ਪੰਜਾਬੀ ਸੰਗੀਤ ਜਗਤ ਵਿੱਚ ਵੱਖਰੀ ਤੌਰ ਨਾਲ਼ ਤੁਰਨ ਵਾਲ਼ਾ ਗਾਇਕ,  ਅਦਾਕਾਰ ਤੇ ਲੇਖਕ ਹਰਿੰਦਰ ਹਰ ( ਮਨੌਲੀ ਵਾਲ਼ਾ) ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਨਵੇਂ ਗੀਤ "ਵਾਰ-ਏ-ਸ਼ਹਾਦਤ" ਨਾਲ ਖ਼ੂਬ ਚਰਚਾ ਵਿੱਚ ਹੈ।
 ਹਰ ਦੀ ਕਲਮ ਤੋਂ ਨਿਕਲੀ ਇਹ "ਸ਼ਹੀਦੀ ਵਾਰ"  ਸੋਨੀਆਜ਼ ਕਰੀਏਸ਼ਨ ਦੇ ਬੈਨਰ ਹੇਠ ਪੇਸ਼ ਕੀਤੀ ਗਈ ਹੈ, ਇਸ ਨੂੰ ਸੰਗੀਤਬੱਧ ਕੀਤਾ ਹੈ, ਮਸ਼ਹੂਰ ਮਿਊਜ਼ਿਕ ਡਾਇਰੈਕਟਰ ਡੀ ਕੇ ਨੇ।
ਪ੍ਰੋਡਿਊਸਰ ਮੈਡਮ ਸੋਨੀਅਜ਼ ਤੇ ਹਰਿੰਦਰ ਹਰ ਨੇ ਦੱਸਿਆ ਕਿ ਇਹ ਉਪਰਾਲਾ ਸ਼ਹੀਦੀ ਪੰਦਰਵਾੜੇ ਨੂੰ ਮੁੱਖ ਰੱਖਦਿਆਂ ਹੋਇਆਂ , ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਤੇਂ ਅਨੇਕਾ ਸਿੰਘਾਂ ਸਿੰਘਣੀਆਂ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਕੀਤਾ ਗਿਆ ਹੈ।
ਇਸ ਮੌਕੇ ਨਰਿੰਦਰ ਨਸਰੀਨ, ਉੱਘੀ ਲੇਖਿਕਾ, ਗੁਰਨਾਮ ਬਿੰਦਰਾ ਸਿੰਘ ਸੇਵਕ, ਸਿਮਰਜੀਤ ਕੌਰ ਗਰੇਵਾਲ,  ਤੇ ਮਿਊਜ਼ਿਕ ਡਾਇਰੈਕਟਰ ਡੀ ਕੇ ਹਾਜ਼ਰ ਸਨ।