ਗਿਆਨਦੀਪ ਮੰਚ ਵੱਲੋਂ ਉੱਘੀ ਕਵਿੱਤਰੀ ਸੁਖਵਿੰਦਰ ਆਹੀ ਦੀ ਪੁਸਤਕ ਤੇਰੇ ਆਉਣ ਤੇ ਲੋਕ ਅਰਪਣ
ਪਟਿਆਲਾ, 22 ਜੂਨ:- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਉੱਘੀ ਕਵਿੱਤਰੀ ਸੁਖਵਿੰਦਰ ਆਹੀ ਦੀ ਕਾਵਿ-ਪੁਸਤਕ *‘ਤੇਰੇ ਆਉਣ ’ਤੇ’* ਨੂੰ ਲੋਕ ਅਰਪਣ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਮੰਚ ਦੇ ਪ੍ਰਧਾਨ ਡਾ. ਜੀ.ਐੱਸ. ਆਨੰਦ ਨੇ ਕੀਤੀ। ਉਨ੍ਹਾਂ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਮੰਚ ’ਤੇ ਮੌਜੂਦ ਵਿਦਵਾਨ ਸ਼ਖਸੀਅਤਾਂ ਨਾਲ ਜਾਣ-ਪਛਾਣ ਕਰਵਾਈ। ਸਮਾਗਮ ਦਾ ਆਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਚੰਨ ਪਟਿਆਲਵੀ ਨੇ ਸੁਖਵਿੰਦਰ ਆਹੀ ਦੀ ਸਿਰਜਣ ਪ੍ਰਕਿਰਿਆ, ਪੁਸਤਕ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੇਪਰ ਵਕਤਾ ਸ. ਬਲਕਾਰ ਸਿੰਘ ਸਿੱਧੂ, ਚੰਡੀਗੜ੍ਹ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਵਿੱਤਰੀ ਨੇ ਇਸ ਪੁਸਤਕ ਵਿੱਚ ਸਮਾਜਿਕ ਸਰੋਕਾਰਾਂ ਨਾਲ ਜੁੜੀ ਪੀੜ, ਪੰਜਾਬੀ ਸੱਭਿਆਚਾਰ ਅਤੇ ਲੋਕ ਸੰਘਰਸ਼ਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਹੈ। ਪੇਪਰ ’ਤੇ ਚਰਚਾ ਕਰਦਿਆਂ ਸੁਸ਼ੀਲ ਆਜ਼ਾਦ ਨਾਭਾ ਨੇ ਕਿਹਾ ਕਿ ਪੁਸਤਕ ਦੀ ਕਵਿਤਾ ਸੂਫ਼ੀਆਨਾ ਅੰਦਾਜ਼ ਵਿੱਚ ਰਚੀ ਗਈ ਹੈ।
ਇਸ ਮੌਕੇ ਕੁਲਵੰਤ ਸਿੰਘ ਨਾਰੀਕੇ, ਸੇਵਾਮੁਕਤ ਜੱਜ ਬੀ.ਐੱਸ. ਟਿਵਾਣਾ, ਅਵਤਾਰਜੀਤ ਅਤੇ ਭੁਪਿੰਦਰ ਸਿੰਘ ਮਲਿਕ ਨੇ ਵੀ ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਬਾਬਾ ਭੁਪਿੰਦਰ ਸਿੰਘ ਨੇ ਕਿਹਾ ਕਿ ਸੁਖਵਿੰਦਰ ਆਹੀ ਨੇ ਆਪਣੇ ਮਰਹੂਮ ਪਤੀ ਜੰਗ ਸਿੰਘ ਆਹੀ ਦੀਆਂ ਯਾਦਾਂ ਅਤੇ ਵਿਛੋੜੇ ਦੇ ਦਰਦ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਇਆ ਹੈ, ਜਿਸ ਕਾਰਨ ਉਨ੍ਹਾਂ ਦੀ ਕਵਿਤਾ ਵਿੱਚ ਦਰਦ ਅਤੇ ਬਿਰਹਾ ਸਪੱਸ਼ਟ ਤੌਰ ’ਤੇ ਮਹਿਸੂਸ ਕੀਤਾ ਜਾ ਸਕਦਾ ਹੈ।
ਵਿਸ਼ੇਸ਼ ਮਹਿਮਾਨ ਅਸ਼ੋਕ ਨਾਦਿਰ ਨੇ ਕਿਹਾ ਕਿ ਇਹ ਪੁਸਤਕ ਪਾਠਕਾਂ ਦੇ ਦਿਲਾਂ ਨੂੰ ਝੰਜੋੜਨ ਅਤੇ ਉਨ੍ਹਾਂ ਨੂੰ ਸੋਚਣ ਲਈ ਮਜਬੂਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਮੌਕੇ ਸੁਖਵਿੰਦਰ ਆਹੀ ਨੇ ਆਪਣੀਆਂ ਕੁਝ ਚੁਣੀਂਦੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤਕਾਰਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੀਆਂ ਬੇਟੀਆਂ ਗੁਰਪ੍ਰੀਤ ਕੌਰ ਅਤੇ ਕਮਲਪ੍ਰੀਤ ਵੀ ਇਸ ਮੌਕੇ ਹਾਜ਼ਰ ਰਹੀਆਂ।
ਕਵਿਤਾ ਸੈਸ਼ਨ ਦੌਰਾਨ ਕੁਲਵੰਤ ਸੈਦੋਕੇ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਦਰਸ਼ ਪਸਿਆਣਾ, ਰਾਜਬੀਰ ਮੱਲ੍ਹੀ, ਚਰਨ ਪੁਆਧੀ, ਰਾਮ ਸਿੰਘ ਬੰਗ, ਗੁਰਪ੍ਰੀਤ ਸਿੰਘ ਢਿੱਲੋਂ, ਇੰਜੀਨੀਅਰ ਮੇਜਰ ਸਿੰਘ, ਗੁਰਦਰਸ਼ਨ ਗੁਸੀਲ, ਸੁਰਿੰਦਰ ਕੌਰ ਬਾੜਾ, ਜਸਵਿੰਦਰ ਕੌਰ, ਬਲਬੀਰ ਸਿੰਘ ਦਿਲਦਾਰ, ਜਸਵਿੰਦਰ ਖਾਰਾ, ਤ੍ਰਿਲੋਕ ਸਿੰਘ ਢਿੱਲੋਂ, ਕੁਲਦੀਪ ਕੌਰ ਧੰਜੂ, ਜੱਗਾ ਰੰਗੂਵਾਲ, ਹਰਦੀਪ ਸਿੰਘ ਸਨੌਰ, ਗੁਰਮੇਲ ਸਿੰਘ ਐੱਸ.ਡੀ.ਓ., ਮਨਜੀਤ ਕੌਰ ਮੀਤ, ਮੰਗਤ ਖਾਨ, ਰਵੇਲ ਸਿੱਧੂ ਪੁਸ਼ਪ, ਸਰਵਣ ਕੁਮਾਰ ਵਰਮਾ, ਸੁਰਜੀਤ ਸਿੰਘ ਧੀਰ, ਹਰੀਸ਼ ਹਰਫ਼, ਰਘਬੀਰ ਮਹਿਮੀ, ਰਾਜੇਸ਼ਵਰ ਕੁਮਾਰ ਅਤੇ ਅਮਨਦੀਪ ਪਟਿਆਲਾ ਨੇ ਆਪਣੀਆਂ ਕਵਿਤਾਵਾਂ ਅਤੇ ਰਚਨਾਵਾਂ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰੀ ਬਣਾਇਆ।
ਇਸ ਮੌਕੇ ਡਾ. ਅਸ਼ੋਕ ਸਹਿਗਲ, ਡਾ. ਰਮਾ ਸਹਿਗਲ, ਗਾਇਕ ਲੱਕੀ ਸਿੰਘ, ਮਨਜੀਤ ਕੌਰ, ਕਰਨ, ਨੇਹਾ, ਰਮੇਸ਼ ਚੌਹਾਨ, ਇਸ਼ਰਾਜ, ਸ਼ੇਰ ਸਿੰਘ ਐਕਸੀਅਨ (ਸੇਵਾਮੁਕਤ), ਸੰਦੀਪ ਸਿੰਘ, ਜਸਵੀਰ ਕੌਰ, ਮਹਿੰਦਰ ਸਿੰਘ ਜੱਗੀ, ਰਵੀ ਭੂਸ਼ਨ, ਪਵਨ ਕੁਮਾਰ ਸ਼ਰਮਾ ਅਤੇ ਚਰਨ ਬੰਬੀਹਾ ਭਾਈ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ।
ਸਮਾਗਮ ਦੌਰਾਨ ਫੋਟੋਗ੍ਰਾਫੀ ਦੀ ਜ਼ਿੰਮੇਵਾਰੀ ਦਰਸ਼ਨ ਸਿੰਘ ਦਰਸ਼ ਪਸਿਆਣਾ ਨੇ ਬਾਖੂਬੀ ਨਿਭਾਈ।
