ਗੁਰਸਿੱਖ ਹਮੇਸ਼ਾ ਸ਼ੁਕਰਾਨੇ ਦੇ ਭਾਵ ਨਾਲ ਆਪਣਾ ਜੀਵਨ ਜਿਉਂਦਾ ਹੈ

ਹੁਸ਼ਿਆਰਪੁਰ:- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਅਪਾਰ ਕਿਰਪਾ ਨਾਲ ਸੰਤ ਨਿਰੰਕਾਰੀ ਸਤਿਸੰਗ ਭਵਨ ਗੜ੍ਹਦੀਵਾਲਾ ਵਿਖੇ ਬਰਾਂਚ ਦੇ ਮੁਖੀ ਮਹਾਤਮਾ ਅਵਤਾਰ ਸਿੰਘ ਦੀ ਅਗਵਾਈ ਦੇ ਵਿੱਚ ਹਫਤਾਵਾਰੀ ਸਾਧ ਸੰਗਤ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜੋਨਲ ਟੂਰ ਦੇ ਮੁਤਾਬਕ ਮਹਾਤਮਾ ਰਵਿੰਦਰ ਸਿੰਘ ਮੁਖੀ ਪਠਾਨਕੋਟ ਵਿਸ਼ੇਸ਼ ਤੌਰ ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਲੈ ਕੇ ਪਹੁੰਚੇ। 
ਉਨ੍ਹਾਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀਆਂ ਸਿੱਖਿਆਵਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਗੁਰਸਿੱਖ ਹਮੇਸ਼ਾ ਸ਼ੁਕਰਾਨੇ ਦੇ ਭਾਵ ਨਾਲ ਆਪਣਾ ਜੀਵਨ ਜਿਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਮਨੁੱਖਾ ਜੀਵਨ ਇਨਸਾਨ ਨੂੰ ਇਸ ਪ੍ਰਭੂ ਪਰਮਾਤਮਾ ਦੀ ਜਾਣਕਾਰੀ ਲਈ ਪ੍ਰਾਪਤ ਹੋਇਆ ਅਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਬ੍ਰਹਮ ਗਿਆਨ ਦੀ  ਪ੍ਰਾਪਤੀ ਨਾਲ ਇਸ ਪ੍ਰਭੂ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। 
ਉਹਨਾਂ ਕਿਹਾ ਕਿ ਬ੍ਰਹਮ ਗਿਆਨ ਦੀ ਪ੍ਰਾਪਤੀ ਤੋਂ ਬਾਅਦ ਇਨਸਾਨ ਦੇ ਜੀਵਨ ਦੇ ਵਿੱਚ ਪਿਆਰ ਨਿਮਰਤਾ ਸਹਿਨਸ਼ੀਲਤਾ ਸਮੇਤ ਹੋਰ ਦੈਵੀ ਗੁਣ ਜੀਵਨ ਚ ਪ੍ਰਵੇਸ਼ ਕਰ ਜਾਂਦੇ ਹਨ। ਆਖਿਰ ਚ ਮੁਖੀ ਮਹਾਤਮਾ ਅਵਤਾਰ ਸਿੰਘ ਨੇ ਆਏ ਹੋਏ ਮਹਾਤਮਾ ਰਵਿੰਦਰ ਸਿੰਘ ਜੀ ਤੇ ਸੰਗਤਾਂ ਦਾ ਧੰਨਵਾਦ ਕੀਤਾ।