ਬੀ ਬੀ ਏ ਵਿਚ ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੀਆਂ ਸ਼ਾਨਦਾਰ ਪ੍ਰਾਪਤੀਆਂ
ਗੜਸ਼ੰਕਰ, 18 ਮਾਰਚ - ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਵੱਲੋਂ ਐਲਾਨੇ ਗਏ ਬੀ ਬੀ ਏ ਦੇ ਸਮੈਸਟਰ ਪਹਿਲਾ, ਤੀਸਰਾ ਅਤੇ ਪੰਜਵੇਂ ਦੇ ਨਤੀਜਿਆਂ ਵਿੱਚ ਗੁਰਸੇਵਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਗੁਰਸੇਵਾ ਇੰਸਟੀਟਿਊਟ ਆਫ ਸਾਇੰਸ ਐਂਡ ਟੈਕਨੋਲੋਜੀ ਪਨਾਮ ਦੇ ਪਿ੍ਰੰਸੀਪਲ ਡਾਕਟਰ ਅਬਦੁਲ ਰਹੀਮ ਖ਼ਾਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਪਹਿਲੇ ਸਮੈਸਟਰ ਦੇ ਨਤੀਜੇ ਵਿੱਚ ਹਰਸਿਮਰਨ ਕੌਰ ਨੇ 8.36 ਅੰਕ ਪ੍ਰਾਪਤ ਕਰਕੇ ਪਹਿਲਾ, ਮਨੀਸ਼ਾ ਕੁਮਾਰੀ ਨੇ 7.96 ਅੰਕ ਪ੍ਰਾਪਤ ਕਰਕੇ ਦੂਸਰਾ, ਈਸ਼ਾ ਨੇ 7.72 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਬੀਬੀਏ ਦੇ ਤੀਸਰੇ ਸਮੈਸਟਰ ਵਿੱਚ ਸੁਖਪ੍ਰੀਤ ਕੌਰ ਅਤੇ ਪੂਜਾ ਨੇ 9.04 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ ਤੇ ਪਹਿਲਾ, ਪਰਮਵੀਰ ਸਿੰਘ ਨੇ 8.33 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਨੰਦਨੀ ਦੇਵੀ ਨੇ 8.26 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪੰਜਵੇਂ ਸਮੈਸਟਰ ਵਿੱਚ ਨੀਤੂ ਨੇ 8.32 ਅੰਕ ਪ੍ਰਾਪਤ ਕਰਕੇ ਪਹਿਲਾ, ਰੀਤੂ ਨੇ 8.28 ਅੰਕ ਪ੍ਰਾਪਤ ਕਰਕੇ ਦੂਸਰਾ, ਰੀਤੂ ਰਾਨੀ ਨੇ 7.80 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
