ਗੁਰਮਤਿ ਕੈਂਪ ਚ ਸਿਖਾਏ ਨਾਗਰਿਕ ਸੁਰੱਖਿਆ ਦੇ ਗੁਰ
ਬਟਾਲਾ, 7 ਜੂਨ:- ਕਮਾਂਡੈਟ ਰਵੇਲ ਸਿੰਘ ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ ਤੇ ਸਟੋਰ ਸੁਪਰਡੈਂਟ, ਸਿਵਲ ਡਿਫੈਂਸ ਬਟਾਲਾ ਦੀ ਅਗਵਾਈ 'ਚ ਵਾਰਡਨ ਸਰਵਿਸ, ਪੋਸਟ ਨੰ. 8 ਵਲੋਂ 470ਵਾਂ “ਨਾਗਰਿਕ ਸੁਰੱਖਿਆ” ਕੈਂਪ, ਸਥਾਨਕ ਗੁਰਦੁਆਰਾ ਸਿੰਘ ਸਭਾ ਸੰਗਤਪੁਰਾ ਵਿਖੇ ਲਗਾਇਆ ਗਿਆ। ਜਿਸ ਦਾ ਆਯੋਜਨ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਬੱਚਿਆਂ ਦੇ ਚੱਲ ਰਹੇ 10 ਰੋਜ਼ਾ ਗੁਰਮਤਿ ਕੈਂਪ ਦੋਰਾਨ, 6ਵੇਂ ਦਿਨ ਕੀਤਾ ਗਿਆ।
ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਵਲੋ ਕੁਦਰਤੀ ਤੇ ਗੈਰ ਕੁਦਰਤੀ ਆਫਤਾਵਾਂ ਬਾਰੇ ਜਾਣਕਾਰੀ ਦੇਂਦੇ ਹੋਏ ਕਿਹਾ ਕਿ ਵਾਤਾਵਰਨ ਦੇ ਬਦਲਾਵ ਕਾਰਣ, ਆਫਤਾ ਦੇ ਰੂਪ ਵੀ ਭਿਆਨਕ ਹੁੰਦੇ ਜਾ ਰਹੇ ਹਨ। ਇਹਨਾਂ ਨੂੰ ਨਜਿੱਠਣ ਲਈ ਹਰੇਕ ਆਮ ਤੇ ਖਾਸ ਨਾਗਰਿਕ ਨੂੰ ਸੁਰੱਖਿਆਂ ਦੇ ਗੁਰ ਸਿੱਖਣੇ ਬਹੁਤ ਹੀ ਜਰੂਰੀ ਹਨ। ਅਗੇ ਉਹਨਾਂ ਵਲੋਂ ਸੜ੍ਹ ਜਾਣ, ਘਰੇਲੂ ਗੈਸ ਸਿਲੈਂਡਰ ਦੀ ਸਾਂਭ ਸੰਭਾਲ, ਸੜਕੀ ਘਟਨਾਵਾਂ, ਸਕਰੀਨ ਐਡੀਕਸ਼ਨ ਤੇ ਸਿਹਤ ਸੰਭਾਲ ਬਾਰੇ ਦਸਿਆ।
ਕਿਸੇ ਹੰਗਾਮੀ ਹਾਲਤ ਵਿਚ ਤੁਰੰਤ ਰਾਸ਼ਟਰੀ ਸਹਾਇਤਾ ਨੰਬਰ 112 'ਤੇ ਕਾਲ ਕਰਕੇ ਕਿਸੇ ਵੀ ਕਿਸਮ ਦੀ ਮਦਦ ਲਈ ਜਾ ਸਕਦੀ ਹੈ, ਬਾਰੇ ਵਿਸਥਾਰ ਨਾਲ ਦਸਿਆ ਤੇ ਬੱਚਿਆਂ ਪਾਸੋ ਡਰਿਲ ਵੀ ਕਰਵਾਈ। ਇਸ ਮੌਕੇ ਕੈਂਪ ਪ੍ਰਬੰਧਕ ਗਿਆਨੀ ਮੋਹਨ ਸਿੰਘ (ਧਰਮ ਪ੍ਰਚਾਰ ਕਮੇਟੀ) ਗੁਰ: ਕਮੇਟੀ ਮੈਂਬਰ ਆਗਿਆ ਸਿੰਘ, ਗ੍ਰੰਥੀ ਬਲਵਿੰਦਰ ਸਿੰਘ, ਸੁਖਬੀਰ ਕੌਰ ਦੇ ਨਾਲ ਸਿੱਖਿਆਰਥੀ ਹਾਜ਼ਰ ਸਨ।
