ਕ੍ਰਾਂਤੀਕਾਰੀ ਯੋਧੇ ਸੁਭਾਸ਼ ਚੰਦਰ ਬੋਸ ਨੂੰ ਗ੍ਰੀਨ ਵੈਲ ਸਕੂਲ ਵਲੋਂ ਯਾਦ ਕੀਤਾ
ਪਟਿਆਲਾ 23 ਜਨਵਰੀ:- ਗ੍ਰੀਨ ਵੈਲ ਹਾਈ ਸਕੂਲ, ਰਾਘੋ ਮਾਜਰਾ ਪਟਿਆਲਾ ਵਿਖੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 130 ਜਨਮ ਦਿਹਾੜੇ, ਵਿਦਿਆਰਥੀਆਂ ਨੂੰ ਨੇਤਾ ਜੀ ਸੁਭਾਸ਼ ਚੰਦਰ ਬੋਸ ਵਲੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ, ਆਪਣੇ ਸੁਖਾਂ ਖੁਸ਼ੀਆਂ ਸਹੂਲਤਾਂ ਅਤੇ ਆਰਾਮ ਪ੍ਰਸਤੀਆਂ ਦੇ ਤਿਆਗ, ਸਹਿਣ ਕੀਤੇ ਸੰਕਟਾਂ ਪ੍ਰੈਸਾਨੀਆ ਅਤੇ ਵਿਦੇਸ਼ਾਂ ਵਿੱਚ ਜਾਕੇ ਆਜ਼ਾਦ ਹਿੰਦ ਫੌਜ ਤਿਆਰ ਕਰਨ ਲਈ ਕੀਤੀਆ ਮਹਾਨ ਕ੍ਰਾਂਤੀਕਾਰੀ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਅਤੇ ਅਧਿਆਪਕਾਂ ਵਲੋਂ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਸੈਂਕੜੇ ਦੇਸ਼ ਭਗਤ ਯੋਧੇ ਹੋਏ ਅਤੇ ਉਨ੍ਹਾਂ ਨੇ ਕੁਰਬਾਨੀਆ ਦਿੱਤੀਆਂ, ਪਰ ਸ਼੍ਰੀ ਚੰਦ੍ਰ ਗੁਪਤ ਮੋਰੀਆ ਦੇ ਗੁਰੂ ਅਚਾਰੀਆ ਚਨਕੀਆ ਜੀ ਅਤੇ ਨੇਤਾ ਜੀ ਸੁਭਾਸ਼ ਚੰਦਰ ਨੇ ਹਜ਼ਾਰਾਂ ਨੋਜਵਾਨਾਂ ਦੇ ਦਿਲਾਂ, ਭਾਵਨਾਵਾਂ ਅਤੇ ਵਿਚਾਰਾਂ ਵਿੱਚ ਰਾਸ਼ਟਰ ਪ੍ਰੇਮ ਉਜਾਗਰ ਕਰਕੇ, ਦੇਸ਼ ਲਈ ਕੁਰਬਾਨੀਆ ਕਰਨ ਲਈ ਉਤਸ਼ਾਹਿਤ ਕੀਤਾ।
ਪ੍ਰਿੰਸੀਪਲ ਸ਼੍ਰੀਮਤੀ ਮੰਜੂ ਨੇ ਵਿਦਿਆਰਥੀਆਂ ਨੂੰ ਆਪਣੇ ਦੇਸ਼, ਸਮਾਜ, ਘਰ ਪਰਿਵਾਰਾਂ, ਵਾਤਾਵਰਨ ਭਾਈਚਾਰੇ ਅਤੇ ਉੱਜਵਲ ਭਵਿੱਖ ਦੀ ਸੁਰੱਖਿਆ, ਉਨਤੀ, ਖੁਸ਼ਹਾਲੀ ਲਈ ਪ੍ਰੇਰਿਤ ਕੀਤਾ। ਬੱਚਿਆਂ ਨੇ ਦੇਸ਼ ਪਿਆਰ ਦੇ ਗੀਤ ਗਾਏ। ਬੱਚਿਆਂ ਨੂੰ ਅਜਿਹੇ ਪ੍ਰੈਗਰਾਮਾ ਰਾਹੀਂ ਸਿਹਤਮੰਦ, ਤਦੰਰੁਸਤ, ਸੁਰੱਖਿਆ, ਖੁਸ਼ਹਾਲ ਅਤੇ ਰਾਸ਼ਟਰ ਪ੍ਰੇਮੀ ਬਣਾਇਆ ਜਾ ਸਕਦਾ ਹੈ।
