ਗੋਲਡ ਮੈਡਲ ਦਾ ਦਹੇਜ ਪੰਜਾਬੀ ਅਤੇ ਹਿੰਦੀ ਵਿੱਚ ਲੋਕ ਅਰਪਨ ਕੀਤੀ ਗਈ
ਹੁਸ਼ਿਆਰਪੁਰ:- ਹੁਸ਼ਿਆਰਪੁਰ ਦੀ ਧਰਤੀ ਤੋਂ ਬੀਤੇ ਚਾਰ ਦਹਾਕਿਆ ਤੋਂ ਰੰਗ-ਮੰਚ ਅਤੇ ਦੋ ਦਹਾਕਿਆ ਤੋਂ ਫਿਲਮ ਨਾਲ ਜੂੜੇ ਸ੍ਰੀ ਗਰੇਸਾ ਫਿਲਮਜ਼ ਵੱਲੋਂ ਮਾਨਵਤਾ, ਸਮਾਜ ਅਤੇ ਰਾਸ਼ਟਰ ਨਾਲ ਪ੍ਰਤੀਬਧ ਅਨੇਕਾ ਪ੍ਰੋਡਕਸ਼ਨਾ ਲੋਕ ਅਰਪਨ ਕੀਤੀਆਂ ਹਨ । ਬੀਤੇ ਦਿਨੀ ਸਾਬਕਾ ਐਮ.ਪੀ. ਸ਼੍ਰੀ ਅਵੀਨਾਸ਼ ਰਾਏ ਖੰਨਾ ਜੀ ਦੀ ਲਿਖੀ ਕਹਾਣੀ ਗੋਲਡ ਮੈਡਲ ਦਾ ਦਹੇਜ ਦੀ ਅਸ਼ੋਕ ਪੁਰੀ ਦੁਆਰਾ ਨਿਰਦੇਸ਼ਤ ਸ਼ੋਰਟ ਫਿਲਮ “ਗੋਲਡ ਮੈਡਲ ਦਾ ਦਹੇਜ” ਪੰਜਾਬੀ ਅਤੇ ਹਿੰਦੀ ਵਿੱਚ ਲੋਕ ਅਰਪਨ ਕੀਤੀ ਗਈ ਸੀ। ਇਸ ਦਾ ਅਗਲਾ ਪੜ੍ਹਾਅ ਗੁਜਰਾਤੀ ਭਾਸ਼ਾ ਵਿੱਚ ਤਿਆਰ ਕੀਤਾ ਜਾ ਰਿਹਾ ਹੈ।
ਹੁਣ ਸ੍ਰੀ ਗਰੇਸਾ ਫਿਲਮਜ਼ ਵੱਲੋਂ ਅਵੀਨਾਸ਼ ਰਾਏ ਖੰਨਾ ਜੀ ਦੀ ਲਿਖੀ ਕਹਾਣੀ ਉੱਪਰ “ਨੋ ਚਲਾਨ ਕਰੋ ਧਿਆਨ” ਦਾ ਨਿਰਮਾਣ ਕੀਤਾ ਜਾ ਰਿਹਾ ਹੈ । ਅੱਜ ਇਸ ਫਿਲਮ ਦੇ ਅਸ਼ੋਕ ਪੁਰੀ ਦੁਆਰਾ ਲਿਖੇ ਥੀਮ ਸੌਂਗ “ਨੋ ਚਲਾਨ ਕਰੋ ਧਿਆਨ” ਦਾ ਐਲਾਨ ਕਰਦੇ ਹੋਏ ਸ਼੍ਰੀ ਅਵੀਨਾਸ਼ ਰਾਏ ਖੰਨਾ ਨੇ ਦੱਸਿਆ ਕਿ ਇਹ ਫਿਲਮ ਦਾ ਥੀਮ ਸੌਂਗ ਕੁਮਾਰ ਵਿਨੋਦ ਗਾ ਰਹੇ ਹਨ ਅਤੇ ਇਹ ਫਿਲਮ ਦਾ ਥੀਮ ਜਿਥੇ ਟ੍ਰੈਫਿਕ ਨਿਯਮਾਂ ਤੋਂ ਲੋਕਾਂ ਨੂੰ ਜਾਗਰੂਕ ਕਰਨਾ ਹੈ, ਉਥੇ ਟ੍ਰੈਫਿਕ ਚਲਾਨ ਸਰਕਾਰਾਂ ਨੂੰ ਰੈਵਿਨਿਊ (ਆਮਦਨ) ਨਾ ਸੋਚ ਕੇ ਲੋਕਾਂ ਨੂੰ ਟ੍ਰੈਫਿਕ ਸਮਝ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ।
ਉਹਨਾਂ ਦੱਸਿਆ ਕਿ ਉਹਨਾਂ ਇਸ ਆਈਡੀਏ ਨਾਲ ਗੜ੍ਹਸ਼ੰਕਰ ਇਲਾਕੇ ਵਿੱਚ ਟ੍ਰੈਫਿਕ ਸਮਝ ਵਿੱਚ ਬੜੇ ਸੁਧਾਰ ਦੇਖੇ ਹਨ । ਇਸ ਮੌਕੇ ਤੇ ਫਿਲਮ ਦੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਦੱਸਿਆ ਕਿ ਇਹ ਫਿਲਮ ਸਮਾਜ ਲਈ ਟ੍ਰੈਫਿਕ ਸੰਸਾਰ ਵਿੱਚ ਇਕ ਗਿਆਨ ਦਾ ਦੀਪਕ ਸਾਬਿਤ ਹੋਵੇਗੀ ਆਉਣ ਵਾਲੀਆਂ ਪੀੜ੍ਹੀਆਂ ਅਤੇ ਪ੍ਰਸ਼ਾਸਨ ਇਸ ਨਾਲ ਟ੍ਰੈਫਿਕ ਨਿਯਮਾਂ ਦਾ ਪਾਲਣ ਕਰਨਾ ਆਪਣਾ ਫਰਜ਼ ਸਮਝਣਗੀਆ । ਉਹਨਾਂ ਇਹ ਵੀ ਕਿਹਾ ਕਿ ਫਿਲਮ ਮਨੋਰੰਜਨ ਦਾ ਸਾਧਨ ਹੋਣ ਦੇ ਨਾਲ-ਨਾਲ ਇਕ ਸਾਰਥਕ ਵਿਸ਼ੇ ਨਾਲ ਜੁੜੇ ਹੋਣਾ ਅਤੀ ਜਰੂਰੀ ਹੈ ।
ਇਸ ਮੌਕੇ ਤੇ ਪਲੇਅ ਬੈਕ ਸਿੰਗਰ ਕੁਮਾਰ ਵਿਨੋਦ ਨੂੰ ਸ਼੍ਰੀ ਅਵੀਨਾਸ਼ ਰਾਏ ਖੰਨਾ, ਐਡਵੋਕੇਟ ਐਸ.ਪੀ. ਰਾਣਾ ਅਤੇ ਨਿਰਦੇਸ਼ਕ ਅਸ਼ੋਕ ਪੁਰੀ ਨੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ । ਯਾਦ ਰਹੇ ਕਿ ਸ਼ੋਰਟ ਫਿਲਮ ਗੋਲਡ ਮੈਡਲ ਦਾ ਦਹੇਜ ਦਾ ਥੀਮ ਸੌਂਗ ਵੀ ਕੁਮਾਰ ਵਿਨੋਦ ਨੇ ਹੀ ਤਿਆਰ ਕੀਤਾ ਸੀ।
