ਸੋਨ ਤਗਮਾ ਜੇਤੂ ਜੁਆਏ ਬੈਦਵਾਨ ਦਾ ਸਨਮਾਨ ਕੀਤਾ

ਐਸ ਏ ਐਸ ਨਗਰ, 26 ਮਾਰਚ- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸਕੱਤਰ ਪਰਮਦੀਪ ਸਿੰਘ ਬੈਦਵਾਨ ਦੀ ਬੇਟੀ ਜੁਆਏ ਬੈਦਵਾਨ ਵਲੋਂ ਕੌਮੀ ਖੇਡਾਂ ਦੌਰਾਨ ਭਾਰਤ ਵਿੱਚੋਂ ਅੰਡਰ 18 ਸ਼ਾਟ ਪੁੱਟ ਵਿੱਚ ਗੋਲਡ ਮੈਡਲ ਹਾਸਲ ਕਰਨ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਮੁਹਾਲੀ ਜਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪਲਹੇੜੀ ਅਤੇ ਸੁਖਵਿੰਦਰ ਸਿੰਘ ਵੱਲੋਂ ਐਕਟਿਵਾ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੀ ਜਿਲ੍ਹੇ ਦੀ ਟੀਮ ਦੇ ਆਗੂ ਅਤੇ ਇਲਾਕੇ ਦੇ ਮੋਹਤਬਰ ਹਾਜਿਰ ਸਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਪ੍ਰਧਾਨ ਪਲਹੇੜੀ, ਸੁਖਵਿੰਦਰ ਸਰਪੰਚ ਰੁੜਕੀ, ਸੁੱਖਾ ਤੋਗਾਂ, ਅੰਮ੍ਰਿਤ ਰੁੜਕੀ, ਲਾਡੀ ਟਕੋਰਾਂ, ਹਰਜੀਤ ਸਰਪੰਚ ਟਕੋਰਾਂ, ਕੁਲਵਿੰਦਰ ਸਰਪੰਚ ਪਲਹੇੜੀ, ਰਣਧੀਰ ਪੰਚ ਪਲਹੇੜੀ, ਗੁਰਤੇਜ ਪੰਚ ਪਲਹੇੜੀ, ਪ੍ਰਧਾਨ ਕਿਰਪਾਲ ਸਿਆਉ ਬੀਕੇਯੂ ਰਾਜੇਵਾਲ ਮੁਹਾਲੀ, ਮਿੰਟੂ ਰਾਣੀ ਮਾਜਰਾ, ਤਜਿੰਦਰ ਪੁਨੀਆ, ਜੱਸਾ ਰੁੜਕੀ, ਪਿੰਦੀ ਕਰਤਾਰਪੁਰ, ਲੰਬੜ ਪੈਡੋਂਗਿਆ ਹਾਜਰ ਸਨ।