ਟਰੱਸਟ ਵੱਲੋਂ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਨੂੰ ਸਨਮਾਨਿਤ ਕੀਤਾ ਗਿਆ

ਨਵਾਂਸ਼ਹਿਰ:- ਸ਼੍ਰੀ ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ ਨਵਾਂ ਸ਼ਹਿਰ ਵਲੋਂ ਵਿਦੇਸ਼ ਤੋਂ ਪਰਤੇ ਪ੍ਰਸਿੱਧ ਕਥਾਵਾਚਕ ਗੋਲਡ ਮੈਡਲਿਸਟ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਜੀ ਨੂੰ ਅੰਮ੍ਰਿਤਬਾਣੀ ਭਵਨ ਨਵਾਂ ਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਟਰੱਸਟ ਦੇ ਪ੍ਰਧਾਨ ਸੱਤਪਾਲ ਸਾਹਲੋਂ ਨੇ ਗਿਆਨੀ ਉਂਕਾਰ ਸਿੰਘ ਦੇ ਅੰਮ੍ਰਿਤਬਾਣੀ ਭਵਨ ਵਿਖੇ ਪਹੁੰਚਣ ਤੇ ਜੀ ਆਇਆਂ ਆਖਦੇ ਹੋਏ ਉਨ੍ਹਾਂ ਵਲੋਂ ਕੀਤੇ ਸਮਾਜਿਕ ਕਾਰਜਾਂ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। 
ਇਸ ਮੌਕੇ ਤੇ ਗਿਆਨੀ ਉਂਕਾਰ ਸਿੰਘ ਨੇ ਅਮਰੀਕਾ ਦੀ ਧਰਤੀ ਤੇ ਰਹਿੰਦੇ ਹੋਏ ਆਪਣੇ ਅਨੁਭਵ ਨੂੰ ਸਾਂਝਾ ਕੀਤਾ। ਉਨ੍ਹਾਂ ਉਥੇ ਰਹਿੰਦਿਆਂ ਹੋਇਆਂ ਆਪਣੇ ਕੌੜੇ ਮਿੱਠੇ ਤੁਜਰਬੇ ਦੀ ਸਾਂਝ ਪਵਾਉਂਦੇ ਹੋਏ ਉਥੋਂ ਦੇ ਰਵਿਦਾਸੀਆ ਸਮਾਜ ਦੀਆਂ ਮਿਸ਼ਨ ਪ੍ਰਤੀ ਰੁਚੀਆਂ ਤੇ ਵਰਤਾਰਿਆਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਹੁਣ ਇੰਡੀਆ ਵਿੱਚ ਰਹਿ ਕੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਕਰਨਗੇ ਜਿਸ ਦਾ ਸਭਨਾਂ ਨੇ ਸਵਾਗਤ ਕੀਤਾ।
ਇਸ ਮੌਕੇ ਤੇ ਸਰਵਸ਼੍ਰੀ ਸੱਤ ਪਾਲ ਸਾਹਲੋਂ, ਪਰਮਜੀਤ ਮਹਾਲੋਂ, ਮਾ. ਹਰਬਲਾਸ ਨਵਾਂ ਸ਼ਹਿਰ, ਰੇਸ਼ਮ ਸਿੰਘ ਐਡਵੋਕੇਟ, ਹਰਮੇਸ਼ ਥਾਦੀਆਂ, ਅਵਤਾਰ ਮਹਿੰਦੀਪੁਰ, ਪ੍ਰਸ਼ੋਤਮ ਲਾਲ ਨਵਾਂ ਸ਼ਹਿਰ, ਗਿਆਨ ਚੰਦ, ਹਰਮੇਸ਼ ਮੇਸ਼ੀ, ਸੱਤ ਪਾਲ ਬੇਲੀ, ਗੋਬਿੰਦ ਗੜ੍ਹਪਧਾਣਾ, ਦਰਸ਼ਨ ਰਾਮ ਪੱਲੀ ਉੱਚੀ, ਭੀਰਾ ਮੰਢਾਲੀ, ਰਛਪਾਲ ਬਿੱਟੂ, ਨੀਲਮ ਰਾਣੀ ਤੇ ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ।