ਆਪਣੇ ਬੱਚੇ ਦਾ ਪੈਂਟਾਵੈਂਲੈਂਟ ਵੈਕਸੀਨ ਨਾਲ ਨਿਯਮਤ ਟੀਕਾਕਰਨ ਕਰਵਾਉ : ਡਾ. ਜਤਿੰਦਰ ਕਾਂਸਲ

ਪਟਿਆਲਾ, 26 ਦਸੰਬਰ- ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇੁਸ਼ਾਂ ਤਹਿਤ ਤੇ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੀ ਅਗਵਾਈ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ  ਦੇ ਸਾਰੇ ਬਲਾਕਾਂ ਵਿੱਚ ਮੁਕੰਮਲ ਟੀਕਾਕਰਨ ਯਕੀਨੀ ਬਨਾੳੇਣ ਲਈ 23 ਤੋਂ 31 ਦਸੰਬਰ ਤਕ ਪੈਂਟਾਵੈਂਲੈਂਟ ਵੈਕਸੀਨ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। 
ਇਹ ਜਾਣਕਾਰੀ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਵੱਲੋਂ ਦਿੱਤੀ ਗਈ। ਸਿਵਲ ਸਰਜਨ ਨੇ ਦੱਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਦੌਰਾਨ ਜ਼ਿਲ੍ਹੇ ਦੇ ਸਾਰੇ ਡਰਾਪ ਆਊਟ ਤੇ ਲੈਫਟ ਆਊਟ ਬੱਚਿਆਂ ਦੇ ਪੈਂਟਾਵੈਂਲੈਂਟ ਟੀਕਾਕਰਨ ਵੱਲ ਵਿਸ਼ੈਸ਼ ਧਿਆਨ ਕੇਂਦਰਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇੱਕ ਬੱਚੇ ਦੇ ਸਿਹਤਮੰਦ ਜੀਵਨ ਤੇ ਸਮੁੱਚੇ ਵਿਕਾਸ ਲਈ ਸਾਰੇ ਟੀਕੇ ਲਾਜ਼ਮੀ ਹਨ। ਇਸ ਲਈ ਆਪਣੇ ਬੱਚੇ ਨੂੰ ਪੈਂਟਾਵੈਂਲੈਂਟ ਵੈਕਸੀਨ ਨਾਲ ਨਿਯਮਤ ਤੌਰ 'ਤੇ ਟੀਕਾਕਰਨ ਜ਼ਰੂਰੀ ਹੈ।
ਉਹਨਾਂ ਜ਼ਿਲ੍ਹਾ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਬਾਕੀ ਰਹਿੰਦੇ ਟੀਕੇ ਜਲਦ ਤੋਂ ਜਲਦ ਨਜ਼ਦੀਕੀ ਸਿਹਤ ਕੇਂਦਰ ਤੇ ਲਗਵਾਉਣ। ਡਾ. ਕੁਸ਼ਲਦੀਪ ਗਿੱਲ ਜ਼ਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਕੱਲੀ ਪੈਂਟਾਵੈਂਲੈਂਟ ਵੈਕਸੀਨ ਪੰਜ ਮਾਰੂ  ਬਿਮਾਰੀਆਂ  ਗਲਘੋਟੂ, ਕਾਲੀ ਖਾਂਸੀ, ਧੁਨਖਵਾਂ, ਕਾਲਾ ਪੀਲੀਆ ਤੇ ਦਿਮਾਗੀ ਬੁਖ਼ਾਰ ਤੋਂ ਬਚਾਉਂਦੀ ਹੈ।