ਅਨੰਦਪੁਰ ਸਾਹਿਬ ਜ਼ਿਲਾ ਪ੍ਰਸਤਾਵ ਖਿਲਾਫ ਗੜਸ਼ੰਕਰ ਪਾਰਟੀਆਂ ਦਾ ਰੋਸ
ਗੜਸ਼ੰਕਰ- ਰੂਪਨਗਰ ਜ਼ਿਲੇ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲਾ ਬਣਾਉਣ ਦੀ ਚਰਚਾ ਤਹਿਤ ਗੜਸ਼ੰਕਰ ਦੇ ਤਹਿਸੀਲ ਗੜਸ਼ੰਕਰ ਪਿੰਡਾਂ ਨੂੰ ਇਸ ਨਵੇਂ ਬਣ ਰਹੇ ਜਿਲੇ ਵਿੱਚ ਮਿਲਾਉਣ ਦੇ ਖਿਲਾਫ ਗੜਸ਼ੰਕਰ ਇਲਾਕੇ ਚ ਕੰਮ ਕਰਦੀਆਂ ਸਮੂਹ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਲੋਂ ਸਥਾਨਕ ਯੋਕੋ ਹਾਮਾ ਪੈਲਸ ਵਿੱਚ ਇਕੱਤਰ ਹੋ ਕੇ ਇਸ ਸਬੰਧੀ ਵਿਚਾਰ ਚਰਚਾ ਕਰਕੇ ਇੱਕ ਰਾਇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।
ਜਿਸ ਦੇ ਤਹਿਤ ਵੱਖ ਵੱਖ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਦੀਆਂ ਆਗੂਆਂ ਨੇ ਸਰਬ ਸੰਮਤੀ ਨਾਲ ਫੈਸਲਾ ਕਰਕੇ ਸਥਾਨਕ ਵਿਧਾਇਕ ਨੂੰ ਮਿਲ ਕੇ ਇਸ ਸਬੰਧੀ ਆਪਣਾ ਰੋਸ ਪ੍ਰਗਟਾਉਣ ਦਾ ਫੈਸਲਾ ਕੀਤਾ ਤੇ ਮੁੱਖ ਮੰਤਰੀ ਨੂੰ ਇਸ ਖਿਲਾਫ ਰੋਸ ਪੱਤਰ ਭੇਜਿਆ ਜਾਵੇਗਾ ਅਤੇ ਜੇਕਰ ਪ੍ਰਸਤਾਵਿਤ ਪਿੰਡਾਂ ਨੂੰ ਤੋੜਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਸਮੂਹ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਤੇ ਹੋਰ ਲੋਕਾਂ ਨੂੰ ਲੈ ਕੇ ਇਸ ਖਿਲਾਫ ਲਾਮਬੰਦੀ ਕੀਤੀ ਜਾਵੇਗੀ।
ਇਸ ਸਮੇਂ ਵੱਖ-ਵੱਖ ਪਾਰਟੀਆਂ ਦੇ ਆਗੂਆਂ, ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਦਵਿੰਦਰ ਮਹਿੰਦਵਾਣੀ, ਰਾਮ ਜੀ ਦਾਸ ਚੌਹਾਨ, ਚਰਨਜੀਤ ਸਿੰਘ ਚੰਨੀ ੳ ਐਸ ਡੀ ਸਥਾਨਕ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ, ਲਵ ਕੁਮਾਰ ਗੋਲਡੀ, ਅਮਨਪ੍ਰੀਤ ਲਾਲੀ, ਹਰਜੀਤ ਭਾਤਪੁਰੀ, ਹਰਭਜਨ ਸਿੰਘ,ਰਮਨ ਕੁਮਾਰ,ਰਾਜ ਕੁਮਾਰ ਭੱਟੀ, ਬੀਬੀ ਸੁਭਾਸ਼ ਮੱਟੂ, ਕਲਭੂਸ਼ਨ ਮਹਿਦਵਾਣੀ, ਸਿੰਘ ਬੂਟਾ ਸਿੰਘ ਅਲੀਪੁਰ, ਬਲਵੰਤ ਰਾਮ, ਚੌਧਰੀ ਅੱਛਰ ਸਿੰਘ ਭਜਨ ਸਿੰਘ ਠੇਕੇਦਾਰ, ਰਜੇਸ਼ ਗੁਪਤਾ, ਅਮਰਜੀਤ ਸਿੰਘ, ਨਮਿਸ਼ਾ ਮਹਿਤਾ, ਮਹਿੰਦਰ ਕੁਮਾਰ ਵੱਢੋਆਣ, ਕੁਲਵਿੰਦਰ ਸਿੰਘ ਸੰਘਾ, ਗਰੀਬੀ ਦਾਸ ਬੀਟਣ, ਦੀਪਕ ਕੁਮਾਰ ਐਮਸੀ, ਲੇਖਰਾਜ ਐਮ ਸੀ, ਦੀਪੂ ਬੀਣੇਵਾਲੀਆ, ਜਸਵੀਰ ਸਿੰਘ ਪੁਰਖੋਵਾਲ, ਜਸਕਰਨ ਸਿੰਘ, ਬਲਦੇਵ ਰਾਜ ਖੇਪੜ, ਅਮਨਦੀਪ ਬੀਣੇਵਾਲ, ਹਰਜੀਤ ਸਿੰਘ ਭਾਤਪੁਰੀ, ਸਰਬਜੀਤ ਸਿੰਘ, ਰੱਖਾ ਸਿੰਘ, ਤਰਲੋਕ ਸਿੰਘ ਨਾਗਪਾਲ, ਰੌਕੀ ਮੋਇਲਾ, ਸ਼ੋਪਕੀਪਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਬਰਿੰਦਰ ਸਿੰਘ ਉਰਫ ਰਾਜਾ, ਬੀਐਸਪੀ ਛਿੰਦਾ ਗੋਲੀਆਂ, ਜਿੰਦਰ ਪਾਲ ਸਰਪੰਚ, ਹੈਪੀ ਸਾਧੋਵਾਲ, ਸੁਭਾਸ਼ ਕੁਮਾਰ ਸ਼ਰਮਾ, ਸਤਪਾਲ ਵਕੀਲ, ਰਾਜਕੁਮਾਰ, ਹਰਵਿੰਦਰ ਸਿੰਘ,ਸੰਜੀਵ ਡੋਡ, ਹੰਸਰਾਜ ਗੜਸ਼ੰਕਰ ਆਦਿ ਹਾਜ਼ਰ ਸਨ।
