ਪੰਜਾਬ ਯੂਨੀਵਰਸਿਟੀ ਵਿੱਚ ਚੱਲ ਰਹੇ 10 ਨਵੰਬਰ ਦੇ ਧਰਨੇ ਨੂੰ ਫਰੰਟ ਵੱਲੋਂ ਪੂਰਾ ਸਮਰਥਨ ਬਰਾੜ
ਪਟਿਆਲਾ:- ਪੰਜਾਬ ਦੇ ਪੱਕੀ ਮਾਨਤਾ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੀ ਸਿਰਮੌਰ ਜਥੇਬੰਦੀ "*ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ" ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ, ਸਕੱਤਰ ਗੁਰਦੀਸ਼ ਸਿੰਘ, ਉੱਪ ਪ੍ਰਧਾਨ ਪ੍ਰਿੰਸੀਪਲ ਮਲਕੀਤ ਸਿੰਘ ਗੁਰਾਇਆ, ਗਗਨਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਪਟਿਆਲਾ, ਪ੍ਰਿੰਸੀਪਲ ਮਨਿੰਦਰ ਕੌਰ ,ਬਲਵਿੰਦਰ ਸਿੰਘ ਰੋਪੜ ਅਤੇ ਜ਼ਿਲ੍ਹਾ ਸਕੱਤਰ ਪੂਜਾ ਸ਼ਰਮਾਂ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਫਰੰਟ ਪੰਜਾਬ ਯੂਨੀਵਰਸਿਟੀ ਨੂੰ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੋਂ ਖੋਹਣ ਦੇ ਘਟੀਆ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦੇਣਗੇ।
ਸਾਡੀ ਜਥੇਬੰਦੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਸੰਘਰਸ਼ ਲੜ੍ਹ ਰਹੇ ਅਤੇ ਧਰਨੇ ਉੱਤੇ ਬੈਠੇ ਵਿਦਿਆਰਥੀਆਂ ਅਤੇ ਆਮ ਲੋਕਾਂ ਦਾ ਪੂਰਾ ਸਮਰਥਨ ਕਰਦੀ ਹੈ। ਇਸ ਇਤਿਹਾਸਕ ਧਰੋਹਰ ਨੂੰ ਬਚਾਉਣ ਲਈ 10 ਤਰੀਕ ਨੂੰ ਯੂਨੀਵਰਸਿਟੀ ਅੱਗੇ ਧਰਨੇ ਤੇ ਬੈਠੇ ਵਿਦਿਆਰਥੀਆਂ ਦਾ ਸਮਰਥਨ ਕਰਦੀ ਹੈ।
ਫਰੰਟ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ ਨੇ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ 1882 ਵਿੱਚ ਇਹ ਯੂਨੀਵਰਸਿਟੀ ਲਾਹੌਰ ਵਿਖੇ ਬਣਾਈ ਗਈ ਉਪਰੰਤ 1947 ਵਿੱਚ ਸੋਲਨ ਵਿਖੇ ਦੁਬਾਰਾ ਸਥਾਪਿਤ ਕੀਤੀ ਗਈ।
ਆਜ਼ਾਦੀ ਤੋਂ ਬਾਅਦ ਫਿਰ ਇਹ ਚੰਡੀਗੜ੍ਹ ਵਿਖੇ ਪੱਕੇ ਤੌਰ ਤੇ ਸਥਾਪਿਤ ਕੀਤੀ ਗਈ। ਉਪਰੰਤ ਹੁਣ ਤੱਕ ਇਸ ਨੂੰ ਚਲਾਉਣ ਲਈ ਬਕਾਇਦਾ ਸੈਨੇਟਰ ਦੀਆਂ ਚੌਣਾਂ ਕਰਵਾਈਆਂ ਜਾਂਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਤਾਂ ਇਹ ਚੋਣਾਂ ਕੇਂਦਰ ਸਰਕਾਰ ਦੀਆਂ ਗਿੱਦੜ ਚਾਲਾਂ ਨਾਲ ਰੱਦ ਕਰਵਾਈਆਂ ਗਈਆਂ।
ਪ੍ਰੰਤੂ ਇਸ ਨੂੰ ਪੰਜਾਬ ਤੋਂ ਖੋਹਣ ਅਤੇ ਵੱਖ ਕਰ ਕੇਂਦਰੀਕਰਨ ਦੀਆਂ ਕੇਂਦਰ ਦੀਆਂ ਕੋਝੀਆਂ ਹਰਕਤਾਂ ਅਜੇ ਵੀ ਅੰਦਰੋਂ ਗਤੀ ਚਾਲੂ ਹਨ, ਜਿਨ੍ਹਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਫਰੰਟ ਸਾਡੇ ਪੰਜਾਬ ਦੀ ਇਸ ਯੂਨੀਵਰਸਿਟੀ ਨੂੰ ਬਚਾਉਣ ਲਈ ਕੇਂਦਰ ਸਰਕਾਰ ਨਾਲ ਹਰੇਕ ਲੜਾਈ ਲੜਨ ਲਈ ਤਿਆਰ ਬਰ ਤਿਆਰ ਹੈ। ਕਿਉਂਕਿ ਪੰਜਾਬ ਦੇ ਹੱਕਾਂ ਲਈ ਭਾਵੇਂ ਪੰਜਾਬ ਦੀ ਮੌਜੂਦਾ ਸਰਕਾਰ ਹੋਵੇ ਜਾਂ ਸਮੇਂ-ਸਮੇਂ ਦੌਰਾਨ ਪੰਜਾਬ ਦੀਆਂ ਆਈਆਂ ਹੋਰ ਸਰਕਾਰਾਂ ਪੰਜਾਬ ਦੇ ਹੱਕਾਂ ਪ੍ਰਤੀ ਕਦੇ ਵੀ ਗੰਭੀਰ ਨਹੀਂ ਰਹੀਆਂ ਹਨ।
ਫਰੰਟ ਉਨ੍ਹਾਂ ਸਾਰੀਆਂ ਇੰਨਸਾਫ਼ ਪਸੰਦ ਅਤੇ ਪੰਜਾਬ ਦੇ ਹੱਕਾਂ ਦੀ ਲੜਾਈ ਲੜਨ ਵਾਲੀਆਂ ਵਿਦਿਆਰਥੀ ਜਥੇਬੰਦੀਆਂ ਨੂੰ ਇੱਕੋ ਝੰਡੇ ਥੱਲੇ ਹੋ ਕਿ ਪੰਜਾਬ ਦੀ ਇਸ ਧਰੋਹਰ ਨੂੰ ਬਚਾਉਣ ਲਈ 10 ਨਵੰਬਰ ਦੇ ਪੰਜਾਬ ਯੂਨੀਵਰਸਿਟੀ ਦੇ ਅੱਗੇ ਰੱਖੇ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕਰਦਾ ਹੈ।
