ਅੱਖਾਂ ਦਾ ਮੁਫਤ ਚੈਕਅੱਪ ਮੁਫਤ ਦਵਾਈਆਂ ਮੁਫਤ ਐਨਕਾਂ ਦਾ ਕੈਂਪ ਡੀਬੀਜੀ ਨੇ ਆਯੋਜਿਤ ਕੀਤਾ
ਪਟਿਆਲਾ, 09 ਮਾਰਚ:- ਡੈਡੀਕੇਟਿਡ ਬ੍ਰਦਰਜ ਗਰੁੱਪ ਪੰਜਾਬ ਪਟਿਆਲਾ ਦੇ ਸੰਸਥਾਪਕ ਅਤੇ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਸਰਪ੍ਰਸਤੀ ਹੇਠ ਸ਼ਵੇਤਾ ਜਿੰਦਲ ਦੀ ਅਗਵਾਈ ਵਿੱਚ ਗੁਰਚਰਨ ਸਿੰਘ ਮਾਨ ਨੂੰ ਸਮਰਪਿਤ ਅੱਖਾਂ ਦਾ ਮੁਫਤ ਚੈਕਅੱਪ, ਮੁਫਤ ਦਵਾਈਆਂ, ਮੁਫਤ ਐਨਕਾਂ ਦਾ ਕੈਂਪ ਸਰਦਾਰ ਸੁੰਦਰ ਸਿੰਘ ਧਰਮਸ਼ਾਲਾ ਏਕਤਾ ਨਗਰ ਪਟਿਆਲਾ ਵਿਖੇ ਆਯੋਜਿਤ ਕੀਤਾ ਜਿਸਦਾ ਉਦਘਾਟਨ ਡਾ.ਰਾਕੇਸ਼ ਵਰਮੀ, ਅਮਨਇੰਦਰ ਸਿੰਘ ਸੈਣੀ, ਪਵਨ ਰਾਵਲ, ਖੇਮ ਚੰਦ, ਸ਼ਵੇਤਾ ਜਿੰਦਲ, ਆਰਤੀ ਬਿਸ਼ਟ, ਮਾਧੋ ਸਿੰਘ ਬਿਸ਼ਟ ਨੇ ਕੀਤਾ ਅੱਖਾਂ ਦੇ ਹਸਪਤਾਲ ਨੇਤਰ ਪਰਕਾਸ਼ ਦੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਨੇ 140 ਕਲੋਨੀ ਵਾਸੀਆਂ ਦੀ ਨਜਰ ਚੈਕ ਕਰਕੇ ਮੁਫਤ ਦਵਾਈਆਂ, ਐਨਕਾਂ ਦਿੱਤੀਆਂ 23 ਲੋਕਾਂ ਦੇ ਸਫੇਦ ਮੋਤੀਏ ਦੇ ਆਪਰੇਸ਼ਨ ਕਰਵਾਏ ਜਾਣਗੇ।
ਸ਼ਵੇਤਾ ਜਿੰਦਲ ਨੇ ਘਰ-ਘਰ ਜਾ ਕੇ ਅੱਖਾਂ ਚੈਕ ਕਰਵਾਉਣ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਖੇਮ ਚੰਦ ਨੇ ਐਨਕਾਂ ਮੁਫਤ ਵੰਡਣ ਦੀ ਸੇਵਾ ਨਿਭਾਈ ਪਰਮਜੀਤ ਕੌਰ ਮਾਨ ਸੁਪਤਨੀ ਗੁਰਚਰਨ ਸਿੰਘ ਮਾਨ ਨੇ ਕਿਹਾ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵੱਲੋਂ ਹਮੇਸ਼ਾ ਹੀ ਪੁਰਾਣੇ ਮੈਂਬਰਾਂ ਨੂੰ ਯਾਦ ਕੀਤਾ ਜਾਂਦਾ ਹੈ ਉਨਾਂ ਨੇ ਕਿਹਾ ਗੁਰਚਰਨ ਸਿੰਘ ਮਾਨ ਡੀ.ਬੀ.ਜੀ ਦੇ ਮੈਂਬਰ ਰਹੇ ਸਨ ਹੁਣ ਪਰਮਜੀਤ ਕੌਰ ਖੁਦ ਡੀ.ਬੀ.ਜੀ ਦੇ ਮੈਂਬਰ ਵਜੋਂ ਸੇਵਾ ਕਰ ਰਹੇ ਹਨ।
ਕੁਲਵਿੰਦਰ ਸਿੰਘ ਨੇ ਕਿਹਾ ਦੂਸਰਿਆਂ ਦੀ ਮਦਦ ਕਰਨ ਦੀ ਸੇਵਾ ਵਾਹਿਗੁਰੂ ਵੱਲੋਂ ਕਿਸਮਤ ਵਾਲਿਆਂ ਨੂੰ ਹੀ ਮਿਲਦੀ ਹੈ ਕੈਂਪ ਦੀ ਸਫਲਤਾ ਲਈ ਅਨਿਲ ਕੁਮਾਰ ਸਿੰਘ, ਪ੍ਰਿਅੰਕ ਤ੍ਰਿਪਾਠੀ, ਸੁਰੇਸ਼ ਤ੍ਰਿਪਾਠੀ, ਸੰਨੀ ਕੁਮਾਰ, ਪੂਰਨ ਸਿੰਘ, ਡਾ.ਉਮਾ ਸ਼ੰਕਰ, ਗੋਪਾਲ ਚੰਦ, ਜੁਗ ਲਾਲ, ਕੈਲਾਸ਼ ਪ੍ਰਧਾਨ ਵੈਲਫੇਅਰ ਸੁਸਾਇਟੀ, ਅਨਿਲ ਕੁਮਾਰ, ਰਾਜੇਸ਼ ਕੋਟੀਆ, ਆਸ਼ਾ ਰਾਮ,ਗੀਤਾ ਦੇਵੀ, ਸੁਰੇਸ਼ ਰਾਣੀ, ਡਾ.ਰਾਕੇਸ਼ ਵਰਮੀ, ਅਮਨਇੰਦਰ ਸਿੰਘ ਸੈਣੀ, ਪਵਨ ਰਾਵਲ, ਖੇਮ ਚੰਦ, ਸ਼ਵੇਤਾ ਜਿੰਦਲ, ਆਰਤੀ ਬਿਸ਼ਟ, ਮਾਧੋ ਸਿੰਘ ਬਿਸ਼ਟ ਨੇ ਸਹਿਯੋਗ ਦਿੱਤਾ। ਇਹ ਜਾਣਕਾਰੀ ਅਮਨਇੰਦਰ ਸਿੰਘ ਸੈਣੀ ਨੇ ਦਿੱਤੀ।
