ਫਰੈਡਜ਼ ਕਲੱਬ ਵਲੋਂ ਸਲਾਨਾ ਕਬੱਡੀ ਕੱਪ ਕਰਵਾਇਆ ਗਿਆ

ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਬਾਬੂ ਖਾਨ ਵਿਖੇ ਫਰੈਡਜ਼ ਕਲੱਬ ਵਲੋਂ ਸਲਾਨਾ ਕਬੱਡੀ ਕੱਪ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਲਈ ਪੰਜਾਬ ਪੁਲਸ ਦੇ ਸਪੈਸ਼ਲ ਡੀ ਜੀ ਪੀ ਨਰੇਸ਼ ਅਰੋੜਾ ਸ਼ਾਮਿਲ ਹੋਏ। ਇਸ ਮੌਕੇ ਉਨਾਂ ਨਾਲ ਐਸ ਪੀ ਪੀ ਬੀ ਆਈ ਮੇਜਰ ਸਿੰਘ ਤੇ ਡੀ ਐਸ ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਹਾਜਰ ਸਨ।
 ਇਸ ਮੌਕੇ ਡੀ ਜੀ ਪੀ ਹੋਰਾਂ ਨੇ ਕਿਹਾ ਕਿ ਪਿਛਲੇ ਸਮੇ ਦੌਰਾਨ ਉਹ ਹੁਸ਼ਿਆਰਪੁਰ ਵਿਖੇ ਵਿਸ਼ੇਸ ਤੌਰ ਤੇ ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਆਏ ਸਨ। ਤੇ ਉਨ੍ਹਾਂ ਕਿਹਾ ਸੀ ਕਿ ਜਦੋਂ ਵੀ ਜ਼ਿਲ੍ਹੇ ਵਿਚ ਨੌਜਵਾਨਾਂ ਦੇ ਭਵਿੱਖ, ਹਿਤ ਦੀ ਗੱਲ ਹੋਵੇਗੀ ਤੇ ਓਹ ਜਰੂਰ ਆਉਣਗੇ। ਤੇ ਇਸ ਵਾਰ ਇਹ ਇਸ ਕਬੱਡੀ ਕੱਪ ਵਿੱਚ ਇਸੇ ਕਰਕੇ ਹੀ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਾਸਤੇ ਆਏ ਹਨ।
 ਉਨ੍ਹਾਂ ਕਿਹਾ ਕਿ ਖਿਡਾਰੀ ਨੂੰ ਹਮੇਸ਼ਾਂ ਖੇਡ  ਸਮਰਪਿਤ ਭਾਵਨਾ ਨਾਲ ਖੇਡਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਜਿੱਥੇ ਵਿਆਕਤੀ ਸ਼ਰੀਰਕ ਤੌਰ ਤੇ ਤੰਦਰੁਸਤ ਤੇ ਨਿਰੋਗ ਰਹਿੰਦਾ ਹੈ। ਉਥੇ ਹੀ ਉਸਦਾ ਆਤਮਿਕ ਬਲ ਵੀ ਮਜ਼ਬੂਤ ਹੁੰਦਾ ਹੈ। ਤੇ ਨਸ਼ਿਆਂ ਜਾਂ ਹੋਰ ਬੁਰਾਈਆਂ ਤੋਂ ਵੀ ਬਚਿਆ ਰਹਿੰਦਾ ਹੈ।