ਪਿੰਡ ਗਰਚਾ ਵਿਖੇ ਚੜ੍ਹਦੀ ਕਲਾ ਨਾਲ ਹੋਇਆ ਚੌਥਾ ਵਿਸ਼ੇਸ਼ ਗੁਰਮਤਿ ਸਮਾਗਮ।

ਨਵਾਂਸ਼ਹਿਰ:- ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਚੱਲ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਵਿੱਚ ਅੱਜ ਚੌਥੇ  ਦਿਨ ਦੇ ਸਮਾਗਮ ਗੁਰਦੁਆਰਾ ਬਾਬਾ ਅਦਲੀ ਜੀ ਪਿੰਡ ਗਰਚਾ ਵਿਖੇ ਪੂਰਨ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਕਰਵਾਏ ਗਏ। ਅੱਜ ਦੇ ਸਮਾਗਮ ਦੌਰਾਨ ਭਾਈ ਭੁਪਿੰਦਰ ਸਿੰਘ ਫਿਰੋਜ਼ਪੁਰੀ ਨੇ ਬਹੁਤ ਮਿੱਠੀ ਅਤੇ ਰਸ ਭਿੰਨੀ ਆਵਾਜ਼ ਵਿੱਚ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। 
ਦੀਵਾਨ ਵਿੱਚ ਹਾਜ਼ਰ ਸਮੁੱਚੀ ਸੰਗਤਾਂ ਨੇ ਕੀਰਤਨ ਦਾ ਭਰਪੂਰ ਆਨੰਦ ਮਾਣਿਆ। ਉਨ੍ਹਾਂ ਤੋਂ ਬਾਅਦ ਪ੍ਰਸਿੱਧ ਕਥਾ ਵਾਚਕ ਡਾ: ਹਨਵੰਤ ਸਿੰਘ ਵਲੋਂ  ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਨੇ ਬੁਲੰਦ ਅਵਾਜ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਅਰੰਭ ਕਰਕੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੱਕ ਗੁਰ ਇਤਿਹਾਸ ਤੇ ਪੰਛੀ ਝਾਤ ਪਾਈ।  
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਸੰਗਤਾਂ ਨੂੰ ਗੁਰਮਤਿ ਸਮਾਗਮਾਂ ਦੇ ਨਾਲ ਨਾਲ ਖਾਲਸਾ ਸਕੂਲ ਨਵਾਂਸ਼ਹਿਰ ਵਿਖੇ 25 ਤੋਂ 27 ਅਕਤੂਬਰ ਤੱਕ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਅਤੇ ਗੁਰਦੁਆਰਾ ਮੰਜੀ ਸਾਹਿਬ ਵਿਖੇ 28 ਨਵੰਬਰ ਤੱਕ ਹੋਣ ਵਾਲੇ ਵਿਸ਼ਾਲ ਗੁਰੂ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਬੇਨਤੀ ਕੀਤੀ।  ਉਹਨਾਂ ਨੇ ਕਿਹਾ ਕਿ ਸਾਰੇ ਸਮਾਗਮਾਂ ਦੌਰਾਨ ਸੰਗਤਾਂ ਨੂੰ ਲਿਜਾਉਣ ਲਈ ਬੱਸਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਸੰਗਤਾਂ ਨੂੰ ਹੜ੍ਹ ਪੀੜਤਾਂ ਦੀ ਵੱਧ ਚੜ ਕੇ ਮਦਦ ਕਰਨ ਲਈ ਅਪੀਲ ਵੀ ਕੀਤੀ । ਸ: ਤਰਲੋਚਨ ਸਿੰਘ ਖਟਕੜ ਕਲਾ ਵੱਲੋਂ ਸਟੇਜ ਸੰਚਾਲਨ ਦੀ ਭੂਮਿਕਾ ਨਿਭਾਈ ਗਈ।
 ਅੱਜ ਦੇ ਸਮਾਗਮ ਵਿੱਚ ਗੁਰਦੁਆਰਾ ਕਮੇਟੀ ਪ੍ਰਧਾਨ ਸਤਨਾਮ ਸਿੰਘ, ਜਗਜੀਤ ਸਿੰਘ, ਰਮੇਸ਼ ਸਿੰਘ, ਮਹਿੰਦਰ ਸਿੰਘ, ਅਵਤਾਰ ਸਿੰਘ, ਅਮਰਜੀਤ ਸਿੰਘ, ਸਤਪਾਲ ਸਿੰਘ, ਚਰਨਜੀਤ ਸਿੰਘ, ਜੁਝਾਰ ਸਿੰਘ  ਸੰਤੋਖ ਸਿੰਘ ਨੰਬਰਦਾਰ,  ਜਤਿੰਦਰ ਸਿੰਘ, ਗੁਰਦੀਪ ਸਿੰਘ, ਜਸਪ੍ਰੀਤ ਸਿੰਘ ਤੋਂ ਇਲਾਵਾ ਉੱਤਮ ਸਿੰਘ ਸੇਠੀ, ਜਗਜੀਤ ਸਿੰਘ ਜਨਰਲ ਸਕੱਤਰ, ਜਗਦੀਪ ਸਿੰਘ ਕੈਸ਼ੀਅਰ, ਰਮਣੀਕ ਸਿੰਘ, ਸੁਖਵਿੰਦਰ ਸਿੰਘ ਗੋਬਿੰਦਪੁਰ, ਦਿਲਬਾਗ ਸਿੰਘ ਰਾਹੋਂ, ਪਲਵਿੰਦਰ ਸਿੰਘ ਕਰਿਆਮ,  ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਕੁਲਜੀਤ ਸਿੰਘ ਖਾਲਸਾ, ਜਗਜੀਤ ਸਿੰਘ ਬਾਟਾ, ਤਰਲੋਕ ਸਿੰਘ ਸੇਠੀ, ਹਕੀਕਤ ਸਿੰਘ, ਜਸਕਰਨ ਸਿੰਘ, ਗਿਆਨ ਸਿੰਘ,   ਇੰਦਰਜੀਤ ਸਿੰਘ ਬਾਹੜਾ, ਮੁਖਵਿੰਦਰ ਪਾਲ ਸਿੰਘ, ਜੋਗਾ ਸਿੰਘ ਐਸਡੀਓ, ਅਮਰੀਕ ਸਿੰਘ ਸੇਠੀ, ਦਲਜੀਤ ਸਿੰਘ ਬਡਵਾਲ, ਮਨਜੀਤ ਸਿੰਘ ਮਹਿਤਪੁਰ, ਪਰਮਜੀਤ ਸਿੰਘ ਮੂਸਾਪੁਰ, ਮਹਿੰਦਰ ਪਾਲ ਚੰਦਰ ਪ੍ਰਿੰਸ ਇਨਕਲੇਵ ਅਰਵਿੰਦਰ ਸਿੰਘ, ਰਾਮਪਾਲ ਰਾਏ,  ਗੁਰਪਾਲ ਸਿੰਘ, ਨਵਦੀਪ ਸਿੰਘ, ਬਲਵੀਰ ਸਿੰਘ, ਬਾਬਾ ਪਰਮਿੰਦਰ ਸਿੰਘ,  ਵੀ ਸੰਗਤਾਂ ਵਿਚ ਸ਼ਾਮਲ ਸਨ।