ਵਿਸ਼ਟਾ ਫੂਡ ਪ੍ਰੋਸੈਸਿੰਗ ਵਿਖੇ ਫਸਟ ਏਡ ਸੀ ਪੀ ਆਰ ਦੀ ਟ੍ਰੇਨਿੰਗ ਦੇਕੇ ਲੋਹੜੀ ਮਨਾਈ ਰਾਜਿੰਦਰ ਲਾਂਬਾ

ਵਿਸ਼ਟਾ ਫੂਡ ਪ੍ਰੋਸੈਸਿੰਗ ਕੰਪਨੀ ਵਿਖੇ, ਸੀਨੀਅਰ ਮੇਨੈਜਰ ਐਚ ਆਰ, ਸ੍ਰੀ ਰਾਜਿੰਦਰ ਲਾਂਬਾ ਅਤੇ ਡੀ ਜੀ ਐਮ ਸ਼੍ਰੀ ਬਰੂਨ ਭਾਰਦਵਾਜ ਦੀ ਅਗਵਾਈ ਹੇਠ ਲੋਹੜੀ ਅਤੇ ਨਵੇਂ ਸਾਲ ਦਾ ਦਿਹਾੜਾ, ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਸਿਹਤਮੰਦ, ਤਦੰਰੁਸਤ, ਸੁਰੱਖਿਅਤ ਜ਼ਿੰਦਗੀ, ਪਰਿਵਾਰਕ ਮੈਂਬਰਾਂ ਅਤੇ ਕੰਮਕਾਜੀ ਅਦਾਰਿਆਂ ਵਿਖੇ ਕਰਮਚਾਰੀਆਂ ਦੀ ਮਹੱਤਤਾ ਦਸਦੇ ਹੋਏ, ਫਸਟ ਏਡ, ਸੀ ਪੀ ਆਰ, ਜ਼ਖਮੀਆਂ ਦੀ ਸੇਵਾ ਸੰਭਾਲ ਅਤੇ ਅਚਾਨਕ ਵਾਪਰਨ ਵਾਲੀਆਂ ਦੁਰਘਟਨਾਵਾਂ ਸਮੇਂ ਕੀਮਤੀ ਜਾਨਾਂ ਬਚਾਉਣ ਦੀ ਟ੍ਰੇਨਿੰਗ, ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ। 
ਜਿਸ ਦੌਰਾਨ ਪਟਿਆਲਾ ਤੋਂ ਸ਼੍ਰੀ ਕਾਕਾ ਰਾਮ ਵਰਮਾ, ਚੀਫ਼ ਟ੍ਰੇਨਰ, ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਅਤੇ ਹਰਿਆਣਾ ਤੋਂ ਐਨ ਕੇ ਸੈਣੀ ਫਸਟ ਏਡ ਟ੍ਰੇਨਰ ਵਲੋਂ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੇ ਪ੍ਰੈਕਟਿਕਲ ਕਰਵਾਕੇ ਟ੍ਰੇਨਿੰਗ ਦਿੱਤੀਆਂ। ਹਾਦਸੇ ਘਟਾਉਣ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਹੈਲਪ ਲਾਈਨ ਨੰਬਰ 112/108/ 101,1930 ਦੀ ਵਰਤੋਂ ਬਾਰੇ ਅਭਿਆਸ ਕਰਵਾਏ। ਐਮਰਜੈਂਸੀ ਦੌਰਾਨ ਮੌਕੇ ਤੇ ਪੱਟੀਆਂ ਫੱਟੀਆਂ ਸਟਰੈਚਰ ਤਿਆਰ ਕਰਨ, ਪੀੜਤਾਂ ਨੂੰ ਐਂਬੂਲੈਂਸ, ਕਾਰ, ਹੱਥਾਂ ਚਾਦਰਾ ਸੋਟੀਆਂ ਰਾਹੀਂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗਾਂ ਦਿੱਤੀਆਂ।
 ਟ੍ਰੇਨਿੰਗ ਲੈਣ ਵਾਲਿਆ ਨੂੰ ਸਰਟੀਫਿਕੇਟ ਦੇਕੇ ਉਤਸ਼ਾਹਿਤ ਕੀਤਾ ਕਿ ਉਨ੍ਹਾਂ ਵਲੋਂ ਆਪਣੀ ਸੁਰੱਖਿਆ ਬਚਾਅ ਲਈ ਸੇਫਟੀ ਨਿਯਮਾਂ ਕਾਨੂੰਨਾਂ ਫਰਜ਼ਾਂ ਸਬਰ ਸ਼ਾਂਤੀ ਨਿਮਰਤਾ ਅਨੁਸ਼ਾਸਨ ਦੀ ਪਾਲਣਾ ਕੀਤੀ ਜਾਵੇ ਅਤੇ ਪੀੜਤਾਂ ਨੂੰ ਬਚਾਉਣ ਲਈ ਇਨਸਾਨੀਅਤ ਨਾਤੇ ਮਦਦ ਜ਼ਰੂਰ ਕੀਤੀ ਜਾਵੇ। 
ਸ਼੍ਰੀ ਸ਼ੁਭਮ ਧੀਮਾਨ ਮੇਨੈਜਰ ਪ੍ਰੋਡੈਕਸ਼ਨ ਅਤੇ ਸ਼੍ਰੀ ਪਵਨ ਕੁਮਾਰ, ਸਹਾਇਕ ਮੇਨੈਜਰ ਐਚ ਆਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਫੈਕਟਰੀ ਵਲੋਂ ਕਰਮਚਾਰੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਫੈਕਟਰੀ ਦੀ ਸੁਰੱਖਿਆ ਬਚਾਉ ਸਨਮਾਨ ਖੁਸ਼ਹਾਲੀ ਉਨਤੀ ਲਈ ਹਮੇਸ਼ਾ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।