ਕਿਸਾਨਾਂ ਦੇ ਵਿਰੋਧ ਕਾਰਨ ਫਿਰੋਜ਼ਪੁਰ ਮੰਡਲ ਵਿੱਚ 15 ਥਾਵਾਂ ਤੇ ਧਰਨਾ ਪ੍ਰਦਰਸ਼ਨ 16 ਰੇਲਗੱਡੀਆਂ ਪ੍ਰਭਾਵਿਤ

ਜੈਤੋ, 5 ਦਸੰਬਰ:- ਉੱਤਰੀ ਰੇਲਵੇ ਦੇ ਫਿਰੋਜ਼ਪੁਰ ਰੇਲ ਮੰਡਲ  ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਕਿਸਾਨ ਸੰਗਠਨਾਂ ਨੇ ਪੰਜਾਬ ਵਿੱਚ ਰੇਲ ਰੋਕੋ ਵਿਰੋਧ ਪ੍ਰਦਰਸ਼ਨ ਕੀਤਾ। ਇਸ ਵਿਰੋਧ ਪ੍ਰਦਰਸ਼ਨ ਕਾਰਨ ਫਿਰੋਜ਼ਪੁਰ ਮੰਡਲ ਵਿੱਚ 15 ਥਾਵਾਂ 'ਤੇ ਧਰਨਾ ਪ੍ਰਦਰਸ਼ਨ ਕੀਤੇ ਗਏ। ਇਸ ਵਿਰੋਧ ਪ੍ਰਦਰਸ਼ਨ ਨਾਲ 16 ਰੇਲਗੱਡੀਆਂ ਪ੍ਰਭਾਵਿਤ ਹੋਈਆਂ,ਪਰ ਕੋਈ ਵੀ ਰੇਲਗੱਡੀ ਰੱਦ ਨਹੀਂ ਕੀਤੀ ਗਈ। 
ਪ੍ਰਭਾਵਿਤ ਟਰੇਨਾਂ ਵਿੱਚ ਟਰੇਨ ਨੰਬਰ 14720 ਅੰਮ੍ਰਿਤਸਰ-ਬੀਕਾਨੇਰ, 74968 ਲੋਹੀਆ ਖਾਸ-ਫਿਲੌਰ, 74936 ਫਿਰੋਜ਼ਪੁਰ-ਜਲੰਧਰ, 7465 ਡੇਰਾ ਬਾਬਾ ਨਾਨਕ-ਅੰਮ੍ਰਿਤਸਰ, 14622 ਹਜ਼ੂਰ ਸਾਹਿਬ ਨਾਂਦੇੜ ਐਕਸਪ੍ਰੈੱਸ, 54572 ਫਿਰੋਜ਼ਪੁਰ-ਲੁਧਿਆਣਾ, 4772 ਫਿਰੋਜ਼ਪੁਰ-ਲੁਧਿ. 64552 ਛੇਹਰਟਾ-ਲੁਧਿਆਣਾ, 20497 ਫਿਰੋਜ਼ਪੁਰ ਹਮਸਫਰ ਐਕਸਪ੍ਰੈੱਸ, 74683 ਖੇਮਕਰਨ-ਭਗਤਾਵਾਲਾ, 22485 ਫਿਰੋਜ਼ਪੁਰ ਇੰਟਰਸਿਟੀ ਐਕਸਪ੍ਰੈੱਸ, 12497 ਸ਼ਾਨੇ ਪੰਜਾਬ ਐਕਸਪ੍ਰੈੱਸ, 74691 ਅੰਮ੍ਰਿਤਸਰ-ਕਾਦੀਆਂ ਐਕਸਪ੍ਰੈੱਸ, 7467 ਅੰਮ੍ਰਿਤਸਰ-ਤਰਨਕੋਟ, 7467 ਅੰਮ੍ਰਿਤਸਰ-ਤਰਨਕੋਟ-74, 74975 ਫਿਰੋਜ਼ਪੁਰ - ਫਾਜ਼ਿਲਕਾ ਸ਼ਾਮਲ ਹਨ। 
ਰੇਲਵੇ ਸੂਤਰਾਂ ਦਾ ਕਹਿਣਾ ਹੈ ਕਿ ਟਰੇਨਾਂ ਨੂੰ ਸਿਰਫ਼ ਉਨ੍ਹਾਂ ਥਾਵਾਂ 'ਤੇ ਰੋਕਿਆ ਗਿਆ ਹੈ ਜਿੱਥੇ ਯਾਤਰੀਆਂ ਨੂੰ ਖਾਣ ਅਤੇ ਪੀਨ ਸਬੰਧੀ ਕਿਸੇ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਹੀਂ ਕਰਨਾ ਪਵੇ।