ਬਿਜ਼ਲੀ ਦੀ ਹਾਲਾਤ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਣ ਤੇ ਕਿਸਾਨਾਂ ਨੇ ਧਰਨਾਂ ਕੀਤਾ ਮੁਲਤਵੀ

ਗੜ੍ਹਸ਼ੰਕਰ:- ਗੜਸੰਕਰ ਬਲਾਕ ਵਿੱਚ ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਅੱਜ ਬੰਗਾ ਚੌਕ ਗੜ੍ਹਸ਼ੰਕਰ ਵਿੱਚ ਦਿਤਾ ਜਾਣ ਵਾਲਾ ਧਰਨਾ ਰਾਤ ਤੋਂ ਲਗਾਤਾਰ ਬਿਜਲੀ ਆਉਣ ਕਾਰਨ ਮੁਲਤਵੀ ਕਰ ਦਿੱਤਾ ਗਿਆ। ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਚਾਹਲ ਅਤੇ ਸ਼ੇਰੇ ਏ ਪੰਜਾਬ ਕਿਸਾਨ ਯੂਨੀਅਨ ਦੇ ਪਰਮਜੀਤ ਸਿੰਘ ਬੱਬਰ ਨੇ ਕਿਹਾ ਕਿ ਅੱਜ ਬਿਜਲੀ ਦੀ ਆ ਰਹੀ ਵਧੀਆ ਸਪਲਾਈ  ਕਾਰਨ ਅਗਲੇ ਫੈਸਲੇ ਤੱਕ ਧਰਨਾ ਮੁਲਤਵੀ ਕਰ ਦਿੱਤਾ ਹੈ। 
ਉਹਨਾਂ ਕਿਹਾ ਕੇ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਨਹੀਂ ਦਿਤੀ ਜਾਂਦੀ ਤਾਂ ਓਹ ਫ਼ਿਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸ ਸਮੇਂ ਕਿਸਾਨ ਆਗੂ ਹਰਮੇਸ਼ ਸਿੰਘ ਢੇਸੀ, ਜਸਵੰਤ ਸਿੰਘ ਭੱਠਲ, ਦਰਸ਼ਨ ਸਿੰਘ ਮੱਟੂ, ਦਵਿੰਦਰ ਸਿੰਘ ਗੋਗੋ, ਹਰਮਿੰਦਰ ਸਿੰਘ ਫੌਜੀ, ਗੁਰਦੀਪ ਸਿੰਘ ਚਾਹਲ ਪੁਰ, ਬਲਵੀਰ ਸਿੰਘ ਖਾਨਪੁਰੀ, ਗੁਰਨਾਮ ਸਿੰਘ ਹਾਜੀਪੁਰ ਅਤੇ ਮਾਸਟਰ ਹੰਸ ਰਾਜ ਆਦਿ ਹਾਜ਼ਰ ਸਨ।