ਪੰਜਾਬ ਦੇ ਮਸ਼ਹੂਰ ਗਾਇਕ ਦਾ ਨਵਾਂ ਗਾਣਾ ਰਿਲੀਜ਼

ਮੋਹਾਲੀ, 15 ਨਵੰਬਰ:- ਪੰਜਾਬ ਦੇ ਮਸ਼ਹੂਰ ਫੋਕ ਗਾਇਕ Jelly ਨੇ ਆਪਣਾ ਨਵਾਂ ਪੰਜਾਬੀ ਬੀਟ ਗਾਣਾ “Jutti Thalle” ਜਨਤਾ ਲਈ ਜਾਰੀ ਕਰ ਦਿੱਤਾ ਹੈ। ਗਾਣੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ Jelly ਨੇ ਦੱਸਿਆ ਕਿ ਇਹ ਗਾਣਾ ਮੰਦੀਪ ਮਾਨ ਨੇ ਲਿਖਿਆ ਹੈ ਅਤੇ ਇਸ ਦੀ ਮਿਊਜ਼ਿਕ ਮਿਸਟਰ ਰੂਬਲ ਨੇ ਤਿਆਰ ਕੀਤੀ ਹੈ। ਗਾਣੇ ਦੀ ਡਾਇਰੈਕਸ਼ਨ ਗੈਵੀ ਖਹਿਰਾ ਨੇ ਕੀਤੀ ਹੈ ਜਦਕਿ ਡੀ.ਓ.ਪੀ. ਬੱਲੀ ਖਹਿਰਾ ਹਨ। ਇਹ ਵੀਡੀਓ HLV Film City ਵਿੱਚ ਫਿਲਮਾਈ ਗਈ ਹੈ।
ਵੀਡੀਓ ਵਿੱਚ ਗੀਤ ਮਹਤਾ ਨੇ ਮਹਿਲਾ ਮੁੱਖ ਭੂਮਿਕਾ ਨਿਭਾਈ ਹੈ। ਗਾਣੇ ਦੇ ਪ੍ਰੋਡਿਊਸਰ ਯੁਧਵੀਰ ਮਨਕ ਅਤੇ ਇੰਦਰਜੀਤ ਸਿੰਘ ਹਨ। ਇਹ ਗਾਣਾ ਕੁਲਦੀਪ ਮਨਕ ਅਤੇ ਮਨਕ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣਾ ਸਭ ਮਿਊਜ਼ਿਕ ਪਲੇਟਫਾਰਮਾਂ ਉੱਪਰ ਉਪਲਬਧ ਹੈ ਅਤੇ ਵੀਡੀਓ Manak Music ਦੇ YouTube ਚੈਨਲ ਉੱਪਰ ਵੇਖੀ ਜਾ ਸਕਦੀ ਹੈ। ਜਲਦੀ ਹੀ ਇਹ ਪੰਜਾਬੀ ਮਿਊਜ਼ਿਕ ਚੈਨਲਾਂ ਉੱਪਰ ਵੀ ਵੇਖਣ ਨੂੰ ਮਿਲੇਗਾ।
ਇਸ ਪ੍ਰੋਜੈਕਟ ਵਿੱਚ ਲਾਈਨ ਪ੍ਰੋਡਿਊਸਰ ਪਰਮ ਪਾਸੂਲਾ, ਪ੍ਰੋਡਕਸ਼ਨ ਅਸਿਸਟੈਂਟ ਹੈਪੀ ਪਾਲਡੀ, ਮਨਨਾ ਗਿੱਲ ਅਤੇ ਸ਼ੁਭਮ ਚੋਪੜਾ ਸ਼ਾਮਲ ਸਨ। ਕੌਸਟਿਊਮ Trend Setter (ਲੁਧਿਆਣਾ) ਵੱਲੋਂ ਕੀਤੇ ਗਏ ਹਨ। ਗਾਣੇ ਦਾ ਪੋਸਟਰ Poster Perfecto ਨੇ ਤਿਆਰ ਕੀਤਾ ਹੈ ਅਤੇ ਡਿਜ਼ਿਟਲ ਪ੍ਰਮੋਸ਼ਨ Perfecto Digital ਨੇ ਕੀਤੀ ਹੈ।
Jelly ਅਤੇ ਟੀਮ ਨੇ ਸ਼ਕਤੀ ਮਨਕ, ਸੁੱਖਾ ਟੋਗਨ, ਹਰਪ੍ਰੀਤ ਖੱਤਰਾ, ਪ੍ਰਿੰਸ ਅਤੇ ਦੀਪਕ ਕੱਥਪਾਲ (ਮੋਹਾਲੀ) ਦਾ ਵਿਸ਼ੇਸ਼ ਧੰਨਵਾਦ ਕੀਤਾ। Jelly ਨੇ ਦੱਸਿਆ ਕਿ ਉਸਦੇ ਹੋਰ ਕਈ ਨਵੇਂ ਗਾਣੇ ਵੀ ਤਿਆਰ ਹਨ ਜੋ ਜਲਦੀ ਹੀ ਰਿਲੀਜ਼ ਕੀਤੇ ਜਾਣਗੇ।