ਏਰੋਸਪੇਸ ਇੰਜੀਨੀਅਰਿੰਗ ਵਿਭਾਗ ਵਿੱਚ ਸ਼੍ਰੀ ਪੁਲਕਿਤ ਵਿਆਸ ਦੁਆਰਾ ਮਾਹਿਰ ਲੈਕਚਰ
ਚੰਡੀਗੜ੍ਹ, 06 ਨਵੰਬਰ 2024: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਏਰੋਸਪੇਸ ਇੰਜੀਨੀਅਰਿੰਗ ਵਿਭਾਗ ਨੇ 05 ਨਵੰਬਰ, 2024 ਨੂੰ 1994 ਬੈਚ ਦੇ ਪ੍ਰਸਿੱਧ ਐਲੂਮਨੀ ਸ਼੍ਰੀ ਪੁਲਕਿਤ ਵਿਆਸ ਵੱਲੋਂ ਇੱਕ ਪ੍ਰੇਰਣਾਦਾਇਕ ਗੈਸਟ ਲੈਕਚਰ ਦਾ ਆਯੋਜਨ ਕੀਤਾ। ਇਸ ਸਮੇਂ ਮਿਡਲ ਈਸਟ ਲਈ ਕਸਟਮਰ ਅਕਾਊਂਟ ਮੈਨੇਜਰ ਵਜੋਂ ਕੰਮ ਕਰ ਰਹੇ ਸ਼੍ਰੀ ਵਿਆਸ ਨੇ "ਜਰਨੀ ਥਰੂ ਐਨ ਏਵੀਏਸ਼ਨ ਕੈਰੀਅਰ – ਐਨ ਏਰੋਨਾਟਿਕਲ ਇੰਜੀਨੀਅਰਜ਼ ਵਿਊ" ਨਾਮਕ ਲੈਕਚਰ ਰਾਹੀਂ ਆਪਣੇ ਤਜਰਬੇ ਨੂੰ ਸਾਂਝਾ ਕੀਤਾ।
ਆਪਣੇ ਪ੍ਰਭਾਵਸ਼ਾਲੀ ਕਰੀਅਰ ਦੇ ਨਿੱਜੀ ਅਨੁਭਵਾਂ ਅਤੇ ਪੇਸ਼ੇਵਰ ਜਾਣਕਾਰੀਆਂ ਦੇ ਜ਼ਰੀਏ, ਉਨ੍ਹਾਂ ਨੇ ਦਰਸ਼ਕਾਂ ਨਾਲ ਕਾਫ਼ੀ ਮਹੱਤਵਪੂਰਨ ਗੱਲਾਂ ਸਾਂਝੀਆਂ ਕੀਤੀਆਂ। ਸ਼੍ਰੀ ਵਿਆਸ ਨੇ ਵੱਖ-ਵੱਖ ਏਅਰਲਾਈਨਾਂ ਵਿੱਚ ਆਪਣੇ ਦਸ ਸਾਲ ਦੇ ਤਜਰਬੇ, ਜਿਸ ਵਿੱਚ ਉਨ੍ਹਾਂ ਨੇ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ, ਅਤੇ ਇੱਕ ਹੋਰ ਦਹਾਕੇ ਤੱਕ ਏਰੋਸਪੇਸ ਓਈਐਮਜ਼ ਵਿੱਚ ਕਸਟਮਰ ਰਿਲੇਸ਼ਨ ਅਤੇ ਪ੍ਰੋਡਕਟ ਮੈਨਜਮੈਂਟ ਵਿੱਚ ਆਪਣੇ ਯੋਗਦਾਨ ਬਾਰੇ ਵੀ ਦੱਸਿਆ। ਉਨ੍ਹਾਂ ਦੇ ਅਨੁਭਵ ਨੇ ਏਵੀਏਸ਼ਨ ਇੰਡਸਟਰੀ ਵਿੱਚ ਮੌਕਿਆਂ ਅਤੇ ਚੁਣੌਤੀਆਂ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਨਾਲ ਏਰੋਸਪੇਸ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਇਹ ਸੈਸ਼ਨ ਬਹੁਤ ਹੀ ਸਿੱਖਣਯੋਗ ਸਾਬਤ ਹੋਇਆ।
ਸੈਸ਼ਨ ਦੌਰਾਨ, ਸ਼੍ਰੀ ਵਿਆਸ ਨੇ ਏਵੀਏਸ਼ਨ ਦੇ ਖੇਤਰ ਵਿੱਚ ਸਫਲ ਕੈਰੀਅਰ ਲਈ ਅਨੁਕੂਲਤਾ, ਲਗਾਤਾਰ ਸਿੱਖਣਾ ਅਤੇ ਨੈੱਟਵਰਕਿੰਗ ਦੇ ਮਹੱਤਵ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੌਕਿਆਂ ਦੀ ਖੋਜ ਕਰਨ ਲਈ ਹਮੇਸ਼ਾ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ ਅਤੇ ਏਅਰਲਾਈਨ ਆਪਰੇਸ਼ਨ ਅਤੇ ਏਰੋਸਪੇਸ ਮੈਨੂਫੈਕਚਰਿੰਗ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਲਈ ਜ਼ਰੂਰੀ ਮਹੱਤਵਪੂਰਨ ਹੁਨਰਾਂ ਨੂੰ ਵੀ ਵਿਸਥਾਰ ਨਾਲ ਸਾਂਝਾ ਕੀਤਾ। ਉਨ੍ਹਾਂ ਦੇ ਪ੍ਰੇਰਣਾਦਾਇਕ ਸੰਬੋਧਨ ਨੇ ਸਰੋਤਿਆਂ ਨੂੰ ਏਵੀਏਸ਼ਨ ਕਰੀਅਰ ਦੇ ਲੈਂਡਸਕੇਪ ਅਤੇ ਏਰੋਸਪੇਸ ਇੰਜੀਨੀਅਰਾਂ ਲਈ ਉਪਲਬਧ ਵੱਖ-ਵੱਖ ਭੂਮਿਕਾਵਾਂ ਦੀ ਇੱਕ ਸਪਸ਼ਟ ਸਮਝ ਵੀ ਪ੍ਰਦਾਨ ਕੀਤੀ।
ਇਸ ਗੈਸਟ ਲੈਕਚਰ ਦੇ ਅੰਤ ਵਿੱਚ, ਏਰੋਸਪੇਸ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਪ੍ਰੋਫੈਸਰ ਰਾਕੇਸ਼ ਕੁਮਾਰ ਨੇ ਸ਼੍ਰੀ ਪੁਲਕਿਤ ਵਿਆਸ ਦਾ ਸਵਾਗਤ ਅਤੇ ਸਨਮਾਨ ਕੀਤਾ, ਉਨ੍ਹਾਂ ਨੂੰ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦੇ ਗਿਆਨਮਈ ਵਿਖਿਆਨ ਅਤੇ ਏਰੋਸਪੇਸ ਇੰਜੀਨੀਅਰਿੰਗ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਇਹ ਇਵੈਂਟ ਬਹੁਤ ਹੀ ਸਫਲ ਰਿਹਾ ਅਤੇ ਇਸਨੇ ਦਰਸ਼ਕਾਂ ਨੂੰ ਏਰੋਸਪੇਸ ਇੰਜੀਨੀਅਰਿੰਗ ਵਿੱਚ ਆਪਣੇ ਭਵਿੱਖ ਪ੍ਰਤੀ ਹੋਰ ਪ੍ਰੇਰਿਤ ਅਤੇ ਉਤਸ਼ਾਹਿਤ ਵੀ ਕੀਤਾ।
