ਪਿੰਡ ਪੋਸੀ ਦੇ ਸਕੂਲ ਦਾ ਦਸਵੀਂ ਜਮਾਤ ਦਾ ਸ਼ਾਨਦਾਰ ਨਤੀਜ਼ਾ ।

ਇਸ ਵਾਰ 2025 ਦੇ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਏਕਮਜੋਤ ਕੌਰ (95.23%), ਪ੍ਰੀਆ (95.07%) ਅਤੇ ਮਨਜੀਤ ਸਿੰਘ (94%) ਨੇ ਵਧੀਆ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ । ਵਿਦਿਆਰਥੀਆਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਇਹ ਸਭ ਸਕੂਲ ਦੇ ਸਮੂਹ ਸਟਾਫ਼ ਦੀ ਮਿਹਨਤ ਦਾ ਸਿੱਟਾ ਹੈ ਕਿ ਸਾਡੇ ਬੱਚੇ ਪੜ੍ਹਨ ਵਿੱਚ ਅੱਵਲ ਆ ਰਹੇ ਹਨ|
 ਸਕੂਲ ਮੁਖੀ ਸ਼੍ਰੀ ਸੁਖਦੇਵ ਸਿੰਘ ਦਾ ਕਹਿਣਾ ਹੈ ਜੇ ਵਿਦਿਆਰਥੀਆਂ ਨੇ ਕਿਸੇ ਮੁਕਾਮ ਤੇ ਪਹੁੰਚਣਾ ਹੈ ਤਾਂ ਇਹਨਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਨਾਲ਼ ਅੱਗੇ ਵਧਣ ਦੀ ਲੋੜ ਹੈ ਉਹਨਾਂ ਨੇ ਸਕੂਲ ਦੇ ਸਮੂਹ ਸਟਾਫ਼ ਦੀ ਚੰਗੀ ਕਾਰ-ਕਰਦਗੀ ਲਈ ਵਧਾਈਆਂ ਦਿੱਤੀਆਂ ।