ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਬਚਾਉ ਮਦਦ ਲਈ ਸੱਭ ਦਾ ਤਿਆਰ ਹੋਣਾ ਜ਼ਰੂਰੀ

ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਦੇਸ਼ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਆਫ਼ਤ ਪ੍ਰਬੰਧਨ ਫਸਟ ਏਡ ਫਾਇਰ ਸੇਫਟੀ ਦੀ ਟ੍ਰੇਨਿੰਗਾਂ ਦੇਕੇ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ ਸੀ ਸੀ ਕੇਡਿਟਜ, ਐਨ ਐਸ ਐਸ ਵੰਲਟੀਅਰਾਂ ਸਕਾਊਟ ਗਾਈਡ ਅਤੇ ਦੂਜੇ ਵਿਦਿਆਰਥੀਆਂ ਨੂੰ ਟ੍ਰੇਨਿੰਗਾਂ ਤਾਂ ਲਗਾਤਾਰ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵਲੋਂ ਕਰਵਾਈਆਂ ਜਾਂਦੀਆਂ ਹਨ। 
ਰਾਸ਼ਟਰੀ ਫਾਇਰ ਸੇਫਟੀ ਜਾਗਰੂਕਤਾ ਪੰਦਰਵਾੜਾ ਦੇ ਸਬੰਧ ਵਿੱਚ ਸਕੂਲ ਵਿਖੇ ਅੱਗਾਂ ਲਗਣ ਗੈਸਾਂ ਲੀਕ ਹੋਣ ਬਿਜਲੀ ਸ਼ਾਟ ਸਰਕਟ ਪੈਟਰੋਲੀਅਮ, ਬੈਟਰੀਆਂ ਅਤੇ ਬਾਲਣ ਯੋਗ ਪਦਾਰਥਾਂ ਨੂੰ ਅੱਗਾਂ ਤੋਂ ਬਚਾਉਣ ਦੀ ਟ੍ਰੇਨਿੰਗ ਸ਼੍ਰੀ ਕਾਕਾ ਰਾਮ ਵਰਮਾ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਵਲੋਂ ਦਿੱਤੀ ਗਈ। ਉਨ੍ਹਾਂ ਨੇ ਗੈਸਾਂ ਬਿਜਲੀ ਅਤੇ ਬਲਣ ਯੋਗ ਪਦਾਰਥਾਂ ਨੂੰ ਅੱਗਾਂ ਲਗਣ ਦੇ ਕਾਰਨਾਂ, ਅੱਗਾਂ ਦੀਆਂ ਕਿਸਮਾਂ ਅਤੇ ਅੱਗਾਂ ਬੁਝਾਉਣ ਲਈ ਪਾਣੀ ਮਿੱਟੀ ਸਿਲੰਡਰਾਂ ਅਤੇ ਅੱਗਾਂ ਨੂੰ ਭੁੱਖਾ ਮਾਰਨ ਦੇ ਢੰਗ ਤਰੀਕੇ ਸਿਖਾਏ। 
ਉਨ੍ਹਾਂ ਨੇ ਵਿਦਿਆਰਥੀਆਂ ਦੀਆਂ 10 ਪ੍ਰਕਾਰ ਦੀਆਂ ਟੀਮਾਂ ਬਣਾਕੇ ਮੌਕ ਡਰਿੱਲ ਵੀ ਕਰਵਾਈ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਲਗਾਏ 7 ਰੋਜ਼ਾ ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਵਿਖੇ ਉਨ੍ਹਾਂ ਦੇ ਚਾਰ ਅਧਿਆਪਕਾਂ ਨੇ ਟ੍ਰੇਨਿੰਗ ਪ੍ਰਾਪਤ ਕੀਤੀ ਜ਼ੋ ਹੁਣ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਟ੍ਰੇਨਿੰਗਾਂ ਦੇਣ ਹਿੱਤ ਮਦਦ ਕਰਦੇ ਹਨ। 
ਐਨ ਸੀ ਸੀ ਅਫਸਰ ਸੱਚਨਾ ਸ਼ਰਮਾ, ਐਨ ਐਸ ਐਸ ਪ੍ਰੋਗਰਾਮ ਅਫਸਰ ਰਾਵਿੰਦਰ ਕੌਰ, ਸਕਾਊਟ ਗਾਈਡ ਅਫਸਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸਰਕਾਰਾਂ ਵਲੋਂ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਕਰਵਾਈਆਂ ਜਾ ਰਹੀਆਂ ਟ੍ਰੇਨਿੰਗਾਂ, ਭਵਿੱਖ ਵਿੱਚ ਦੇਸ਼, ਘਰ ਪਰਿਵਾਰਾਂ ਸੰਸਥਾਵਾਂ ਅਤੇ ਮਾਨਵਤਾ ਨੂੰ ਬਚਾਉਣ ਲਈ ਬਹੁਤ ਲਾਭਦਾਇਕ ਸਿੱਧ ਹੋਣਗੀਆਂ।