ਕੋੜ੍ਹ ਰੋਗਿਆਂ ਨਾਲ ਭੇਦਭਾਵ ਖਤਮ ਕਰਨ ਸਨਮਾਨ ਯਕੀਨੀ ਕਰਨਆਰਤੀ ਸਿੰਘ ਰਾਓ

ਚੰਡੀਗੜ੍ਹ, 29 ਜਨਵਰੀ:- ਹਰਿਆਣਾ ਦੀ ਸਿਹਤ ਮੰਤਰੀ ਆਰਤੀ ਸਿੰੰਘ ਰਾਓ ਨੇ ਸੂਬੇ ਦੇ ਲੋਕਾ ਨੂੰ ਅਪੀਲ ਕੀਤੀ ਕਿ ਕੋੜ੍ਹ ਰੋਗਿਆਂ ਨਾਲ ਭੇਦਭਾਵ ਖਤਮ ਕਰਨ ਅਤੇ ਉਨ੍ਹਾਂ ਦਾ  ਸਨਮਾਨ ਯਕੀਨੀ ਕਰਨ। ਉਨ੍ਹਾਂ ਨੇ ਦੱਸਿਆ ਕਿ ਸਪਰਸ਼ ਕੋੜ੍ਹ ਜਾਗਰੂਕਤਾ ਮੁਹਿੰਮ ਕਲ 30 ਜਨਵਰੀ ਨੂੰ ਸ਼ੁਰੂ ਹੋ ਕੇ 13 ਫਰਵਰੀ ਤੱਕ ਚਲੇਗਾ।
ਸਿਹਤ ਮੰਤਰੀ ਨੇ ਮਹਾਤਮਾ ਗਾਂਧੀ ਦੀ ਪੁਨਮਿਤੀ 30 ਜਨਵਰੀ ਦੇ ਮੌਕੇ 'ਤੇ  ਉਨ੍ਹਾਂ ਨੂੰ ਨਮਨ ਕਰਦੇ ਹੋਏ ਕਿਹਾ ਕਿ ਮਹਾਤਮਾ ਗਾਂਧੀ ਨੂੰ ਕੋੜ੍ਹ ਰੋਗ ਨਾਲ ਪ੍ਰਭਾਵਿਤ ਲੋਕਾ ਪ੍ਰਤੀ ਢੰਘਾ ਪਿਆਰ ਅਤੇ ਦਯਾ ਸੀ। ਉਨ੍ਹਾਂ ਦਾ ਮੰਨ੍ਹਣਾ ਸੀ ਕਿ ਕੋੜ੍ਹ ਰੋਗ ਨਾ ਤਾਂ ਕੋਈ ਸ਼ਾਪ ਹੈ ਅਤੇ ਨਾ ਹੀ ਕੋਈ ਪਾਪ, ਸਗੋਂ ਇਹ ਇੱਕ ਆਮ ਬੀਮਾਰੀ ਹੈ। ਇਸ ਲਈ ਉਨ੍ਹਾਂ ਨੇ ਵਿਅਕਤੀਗਤ ਤੌਰ ਨਾਲ ਸੇਵਾਗ੍ਰਾਮ ਆਸ਼ਰਮ ਵਿੱਚ ਕੋੜ੍ਹ ਰੋਗਿਆਂ ਦੀ ਸੇਵਾ ਦੀ ਉਨ੍ਹਾਂ ਦੇ ਘਾਵਾਂ ਦੀ ਦੇਖਭਾਲ ਕੀਤੀ ਅਤੇ ਉਨ੍ਹਾਂ ਨਾਲ ਰਵੇ, ਤਾਂ ਜੋ ਸਮਾਜ ਇਹ ਸਮਝ ਸਕਣ ਕਿ ਸਾਨੂੰ ਬੀਮਾਰੀ ਨਾਲ ਲੜਨਾ ਹੈ ਰੋਗੀ ਨਾਲ ਨਹੀਂ।
ਆਰਤੀ ਸਿੰਘ ਰਾਓ ਨੇ ਦੱਸਿਆ ਕਿ ਸਪਰਸ਼ ਕੋੜ੍ਹ ਜਾਗਰੂਕਤਾ ਮੁਹਿੰਮ ਸਾਲ 2017 ਤੋਂ ਹਰ ਸਾਲ ਰਾਸ਼ਟਰੀ ਕੋੜ੍ਹ ਖਾਤਮਾ ਪ੍ਰੋਗਰਾਮ ਤਹਿਤ ਆਯੋਜਿਤ ਕੀਤਾ ਜਾ ਰਿਹਾ ਹੈ। ਹਰ ਸਾਲ ਭਾਰਤ ਸਰਕਾਰ ਇਸ ਮੁਹਿੰਮ ਲਈ ਇੱਕ ਖਾਸ ਥੀਮ ਤੈਅ ਕਰਦੀ ਹੈ। ਸਾਲ 2026 ਦੀ ਥੀਮ ਹੈ -ਭੇਦਭਾਵ ਖਤਮ ਕਰਨ, ਸਨਮਾਨ ਯਕੀਨੀ ਕਰਨ।
ਉਨ੍ਹਾਂ ਨੇ ਕਿਹਾ ਕਿ ਕੋੜ੍ਹ ਰੋਗ ਬਾਰੇ ਵਿੱਚ ਸਹੀ ਜਾਣਕਾਰੀ ਦੀ ਕਮੀ ਕਾਰਨ, ਸਮਾਜ ਵਿੱਚ ਇਸ ਬਿਮਾਰੀ ਬਾਰੇ ਵਿੱਚ ਕਈ ਗਤਲਫਹਿਮਿਆਂ ਹੁਣੇ ਵੀ ਮੌਜ਼ੂਦ ਹਨ। ਇਨ੍ਹਾਂ ਗਲਤਫਹਿਮਿਆਂ ਨੂੰ ਦੂਰ ਕਰਨ ਅਤੇ ਜਾਗਰੂਕਤਾ ਫੈਲਾਉਣ ਲਈ ਸਪਰਸ਼ ਕੋੜ੍ਹ ਜਾਗਰੂਕਤਾ ਮੁਹਿੰਮ 30 ਜਨਵਰੀ ਤੋਂ 13 ਫਰਵਰੀ 2026 ਤੱਕ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਉਦੇਸ਼ ਕੋੜ੍ਹ ਰੋਗ ਨਾਲ ਪ੍ਰਭਾਵਿਤ ਲੋਕਾਂ ਪ੍ਰਤੀ ਸਨਮਾਨਜਨਕ ਵਿਵਹਾਰ ਯਕੀਨੀ ਕਰਨਾ ਅਤੇ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਨੂੰੰ ਰੋਕਣਾ ਹੈ।
ਆਰਤੀ ਸਿੰਘ ਰਾਓ ਨੇ ਅੱਗੇ ਕਿਹਾ ਕਿ ਕੋੜ੍ਹ ਰੋਗ ਇੱਕ ਆਮ ਬੀਮਾਰੀ ਹੈ ਜੋ ਬੈਕਟੀਰਿਆ ਕਾਰਨ ਹੁੰਦੀ ਹੈ, ਜੋ ਮੁੱਖ ਤੂਰ ਨਾਲ ਚਮੜੀ ਅਤੇ ਨਸਾਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਸਭ ਤੋਂ ਘੱਟ ਸੰਕ੍ਰਾਮਕ ਬੀਮਾਰੀਆਂ ਵਿੱਚੋਂ ਇੱਕ ਹੈ-ਇਹ ਆਮ ਸਰਦੀ ਅਤੇ ਖਾਂਸੀ ਤੋਂ ਵੀ ਘੱਟ ਸੰਕ੍ਰਾਮਕ ਹੈ। ਇਹ ਕਿਸੇ ਵੀ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਭਾਂਵੇ ਉਹ ਪਰਖ ਹੋਵੇ ਜਾਂ ਮਹਿਲਾ।
ਉਨ੍ਹਾਂ ਨੇ ਕਿਹਾ ਕਿ ਕੋੜ੍ਹ ਰੋਗ ਨਾਲ ਪ੍ਰਭਾਵਿਤ ਵਿਅਕਤੀ ਪੂਰੀ ਤਰ੍ਹਾਂ ਨਾਲ ਆਮ ਜੀਵਨ ਜੀ ਸਕਦਾ ਹੈ। ਜੇਕਰ ਸ਼ੁਰੂਆਤੀ ਪੜਾਅ ਵਿੱਚ ਪਤਾ ਚਲ ਜਾਵੇ, ਤਾਂ ਮਲਟੀ-ਡ੍ਰਗ ਥੇਰੇਪੀ ਨਾਲ ਕੋੜ੍ਹ ਰੋਗ ਨੂੰ ਪੂਰੀ ਤਰ੍ਹਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਇਹ ਬੀਮਾਰੀ 6 ਤੋਂ 12 ਮਹੀਨੇ ਦੇ ਇਲਾਜ ਨਾਲ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ। ਪਿਛਲੇ 10 ਸਾਲਾਂ ਵਿੱਚ ਰਾਜ ਵਿੱਚ ਕੋੜ੍ਹ ਰੋਗ ਨਾਲ ਪ੍ਰਭਾਵਿਤ 4,371 ਲੋਕਾਂ ਦਾ ਇਲਾਜ ਪੂਰਾ ਕਰ ਲਿਆ ਹੈ, ਅਤੇ ਉਹ ਆਪਣੇ ਪਰਿਵਾਰਾਂ ਨਾਲ ਆਮ ਜੀਵਨ ਜੀ ਰਹੇ ਹਨ।
ਸਿਹਤ ਮੰਤਰੀ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕੋੜ੍ਹ ਰੋਗ ਨਾਲ ਜੁੜੀ ਵੈਹਿਮਾਂ ਨੂੰ ਦੂਰ ਕਰਨ, ਇਸ ਬੀਮਾਰੀ ਨਾਲ ਪ੍ਰਭਾਵਿਤ ਲੋਕਾਂ ਨਾਲ ਭੇਦਭਾਵ ਖਤਮ ਕਰਨ ਅਤੇ ਇਹ ਯਕੀਨੀ ਕਰਨ ਕਿ ਉਨ੍ਹਾਂ ਨਾਲ ਸਨਮਾਨ ਨਾਲ ਪੇਸ਼ ਆਇਆ ਜਾਵੇ।
ਹਰਿਆਣਾ ਦੇ ਸਿਹਤ ਸੇਵਾ ਮਹਾਨਿਦੇਸ਼ਕ ਡਾ. ਮਨੀਸ਼ ਬੰਸਲ ਨੇ ਕਿਹਾ ਕਿ ਸਿਹਤ ਕਾਰਜਕਰਤਾਵਾਂ ਸੰਦਿਗਧ ਮਾਮਲਿਆਂ ਦੀ ਜਲਦ ਪਛਾਣ ਕਰਨ ਲਈ ਘਰ-ਘਰ ਜਾ ਕੇ ਸਰਵੇ ਕਰਦੇ ਹਨ। ਚਮੜੀ 'ਤੇ ਪੀਲੇ, ਲਾਲ ਜਾਂ ਤਾਂਬੇ ਰੰਗ ਦੇ ਧੱਬੇ ਜਿਨ੍ਹਾਂ ਵਿੱਚ ਸੁੱਨਪਨ ਹੋਵੇ, ਉਹ ਕੋੜ੍ਹ ਰੋਗ ਦੇ ਲਛਣ ਹੋ ਸਕਦੇ ਹਨ। ਜੋ ਵਿਅਕਤੀ ਅਧਿਕਾਰਿਆਂ ਨੂੰ ਕਿਸੇ ਸੰਦਿਗਧ ਮਾਮਲੇ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਬਾਅਦ ਵਿੱਚ ਉਸ ਦੀ ਜਾਣਕਾਰੀ ਹੋ ਜਾਂਦੀ ਹੈ, ਉਸ ਨੂੰ 250 ਰੁਪਏ ਦਾ ਨਕਦ ਪ੍ਰੋਤਸਾਹਨ ਦਿੱਤਾ ਜਾਂਦਾ ਹੈ।
ਡਾ. ਮਨੀਸ਼ ਬੰਸਲ ਨੇ ਦੱਸਿਆ ਕਿ ਮੌਜ਼ੂਦਾ ਵਿੱਚ ਹਰਿਆਣਾ ਵਿੱਚ 338 ਕੋੜ੍ਹ ਰੋਗੀ ਇਲਾਜ ਕਰਵਾ ਰਹੇ ਹਨ ਜਿਨ੍ਹਾਂ ਵਿੱਚੋਂ ਜਿਆਦਾਤਰ ਪੜੋਸੀ ਰਾਜਿਆਂ ਦੇ ਹਨ। ਸਾਰੇ ਜ਼ਿਲ੍ਹਿਆਂ ਦੇ ਸਰਕਾਰੀ ਹੱਸਪਤਾਲਾਂ, ਸਿਵਲ ਸਿਹਤ ਕੇਂਦਰਾਂ ਅਤੇ ਪਾ੍ਰਥਿਮਕ ਸਿਹਤ ਕੇਂਦਰਾਂ ਵਿੱਚ ਕੋੜ੍ਹ ਰੋਗ ਦੀ ਦਵਾਈਆਂ ਮੁਫ਼ਤ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਲੋੜ ਅਨੁਸਾਰ ਮਾਇਕ੍ਰੋ ਸੇਲੁਲਰ ਰਬੜ ਦੇ ਜੁੱਤੇ, ਦਵਾਈਆਂ, ਕੈਲਿਪਰਸ, ਬੈਸਾਖੀ ਅਤੇ ਸੇਲਫ-ਕੇਅਰ ਕਿਟ ਵੀ ਮੁਫ਼ਤ ਵਿੱਚ ਦਿੱਤੇ ਜਾਂਦੇ ਹਨ।