ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਪੰਜਾਬ ਦੀ ਪਿੰਡ ਤਨੂੰਲੀ ਵਿਖੇ ਹੋਈ ਹੰਗਾਮੀ ਮੀਟਿੰਗ
ਹੁਸ਼ਿਆਰਪੁਰ:- ਜਿਲਾ ਪ੍ਰਧਾਨ ਤਜਿੰਦਰ ਕੌਰ ਦੀ ਅਗਵਾਈ ਹੇਠ ਇੱਕ ਹੰਗਾਮੀ ਮੀਟਿੰਗ ਹੁਸ਼ਿਆਰਪੁਰ ਦੇ ਪਿੰਡ ਤਨੂੰਲੀ ਵਿਖੇ ਰੱਖੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼, ਪੰਜਾਬ ਦੇ ਲੋਕਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਦੀ ਪੂਰਤੀ ਲਈ ਇਹ ਮੀਟਿੰਗ ਰੱਖੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼, ਪੰਜਾਬ ਵੱਲੋਂ ਜਿਲਾ ਪ੍ਰਧਾਨ ਤਜਿੰਦਰ ਕੌਰ ਦੀ ਅਗਵਾਈ ਹੇਠ ਪਿੰਡ ਤਨੂੰਲੀ ਤੋਂ ਲਖਵਿੰਦਰ ਕੁਮਾਰ ਨੂੰ ਜੋਨ ਪ੍ਰਧਾਨ ਲਗਾਇਆ ਗਿਆ ਅਤੇ ਜਸਵਿੰਦਰ ਕੌਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ।
ਇਸੇ ਦੌਰਾਨ ਸਤਨਾਮ ਸਿੰਘ ਨੂੰ ਸਕੱਤਰ, ਤਰਨਜੀਤ ਸਿੰਘ ਨੂੰ ਖਜਾਨਚੀ ਲਗਾਇਆ ਗਿਆ। ਇਸ ਮੌਕੇ ਇਸ ਮੀਟਿੰਗ ਵਿੱਚ ਦੇਵਰਾਜ, ਬਾਰੂ, ਜਗੀਰ ਸਿੰਘ, ਚਰਨ ਕੌਰ, ਪ੍ਰਭਜੀਤ ਸਿੰਘ, ਇੰਦਰਜੀਤ ਸਿੰਘ ਹੀਰਾ ਪੱਤਰਕਾਰ, ਸੁਰਜੀਤ ਕੌਰ, ਰੇਸ਼ਮ ਸਿੰਘ, ਓਮਪਾਲ, ਰਣਜੀਤ ਕੌਰ, ਸਰਜੀਤ ਕੌਰ, ਸੋਨੀਆ, ਰਣਜੀਤ ਸਿੰਘ ਆਦੀ ਹਾਜ਼ਰ ਹੋਏ।
