ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਸਬ ਡਵੀਜ਼ਨ ਗੜ੍ਹਸ਼ੰਕਰ 3 ਦੀ ਹੋਈ ਚੋਣ

ਗੜ੍ਹਸ਼ੰਕਰ- ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਗੜ੍ਹਸ਼ੰਕਰ ਸਬ ਡਵੀਜ਼ਨ 3 ਦੀ ਚੋਣ ਸਾਬਕਾ ਸੂਬਾ ਸਕੱਤਰ ਰਾਮ ਜੀ ਦਾਸ,ਪੈਨਸ਼ਨਰ ਆਗੂ ਸ਼ਿੰਗਾਰਾ ਰਾਮ ਭੱਜਲ ,ਡਵੀਜ਼ਨ ਸਕੱਤਰ ਮਨਜਿੰਦਰ ਹੱਲੂਵਾਲ ਦੀ ਨਿਗਰਾਨੀ ਹੇਠ ਹੋਈ। ਸਬ ਡਵੀਜ਼ਨ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਬੱਗਾ ਅਤੇ ਕੈਸ਼ੀਅਰ ਹਰਜਿੰਦਰ ਸਿੰਘ ਨੇ ਆਪਣੀ ਜਥੇਬੰਦੀ ਦਾ 2 ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਅਤੇ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ।
 ਇਸ ਵਿੱਚ ਹਰਜਿੰਦਰ ਸਿੰਘ ਨੂੰ ਪ੍ਰਧਾਨ,ਕਰਨਪ੍ਰੀਤ ਸਿੰਘ ਸੀਨੀਅਰ ਮੀਤ ਪ੍ਰਧਾਨ,ਮੀਤ ਪ੍ਰਧਾਨ ਹਿੰਮਤ ਸਿੰਘ, ਸਕੱਤਰ ਕੁਲਵਿੰਦਰ ਸਿੰਘ,ਸਹਾਇਕ ਸਕੱਤਰ ਨਰੇਸ਼ ਕੁਮਾਰ ਬੱਗਾ, ਕੈਸ਼ੀਅਰ ਬਿਕਰਮਜੀਤ ਸਿੰਘ , ਵਿਕਾਸ  ਸਹਾਇਕ ਕੈਸ਼ੀਅਰ, ਚੁਣਿਆ ਗਿਆ।
ਅੰਤ ਵਿਚ ਰਾਮ ਜੀ ਦਾਸ ਚੌਹਾਨ ਜੀ ਨੇ ਕਿਹਾ ਕਿ ਪ ਸ ਸ ਫ ਅਤੇ ਸਾਂਝੇ ਫਰੰਟ ਵਲੋਂ ਉਲੀਕੇ ਸੰਘਰਸ਼ਾਂ ਵਿੱਚ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਸੂਬਾ ਆਗੂ ਬਲਵੀਰ ਸਿੰਘ ਬੈਂਸ ਨੇ ਸੂਬਾ ਵਰਕਿੰਗ ਕਮੇਟੀ ਵਿਚ ਲਏ ਗਏ ਮੁਲਾਜ਼ਮ ਪੱਖੀ ਫੈਸਲਿਆਂ ਦੀ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਦਾ 36ਵਾਂ ਸੂਬਾਈ ਚੋਣ ਅਜਲਾਸ ਕੀਤਾਜਾਵੇਗਾ।ਇਸ ਮੌਕੇ ਨਿਰਮਲ ਸਿੰਘ,ਅਮਨ ਕੁਮਾਰ, ਅਜੇ ਕੁਮਾਰ,ਅਸ਼ੋਕ ਕੁਮਾਰ ਸ਼ਾਮਿਲ ਸਨ