ਨਗਰ ਪੰਚਾਇਤ ਮਮਦੋਟ ਦੀ ਹੋਈ ਚੋਣ ਰਾਕੇਸ਼ ਕੁਮਾਰ ਵਿੱਕੀ ਮੈਨੀ ਨੂੰ ਬਣਾਇਆ ਗਿਆ ਪ੍ਰਧਾਨ

ਮਮਦੋਟ 17 ਅਗਸਤ:- ਆਮ ਆਦਮੀ ਪਾਰਟੀ ਵਲੋਂ ਕਸਬਾ ਮਮਦੋਟ ਵਿੱਖੇ  ਅੱਜ ਮਮਦੋਟ ਨਗਰ ਪੰਚਾਇਤ ਨਾਲ ਸਬੰਧਿਤ ਅਹੁਦਿਆਂ ਦੀ ਕਾਨੂੰਨੀ ਤੌਰ ਤੇ  ਚੋਣ ਕਰਵਾਈ ਗਈ। ਐਸ ਡੀ ਐਮ ਅਭਿਸ਼ੇਕ ਸ਼ਰਮਾਂ ਫਿਰੋਜ਼ਪੁਰ ਦੀ ਦੇਖ ਰੇਖ ਹੇਠ ਹੋਈ ।ਇਸ ਚੋਣ ਦੋਰਾਨ ਨੋਜਵਾਨ ਮੈਂਬਰ ਰਾਕੇਸ਼ ਕੁਮਾਰ ਵਿੱਕੀ ਮੈਨੀ ਨੂੰ ਨਗਰ ਪੰਚਾਇਤ ਮਮਦੋਟ ਦਾ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਨਗਰ ਪੰਚਾਇਤ ਦੇ ਉਪ ਪ੍ਰਧਾਨ ਲਈ ਦਲਜੀਤ ਸਿੰਘ ਵਾਰਡ ਨੰਬਰ -2 ਦੀ ਚੋਣ ਕੀਤੀ ਗਈ। ਇਸ ਮੌਕੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਵੀ ਹਾਜ਼ਰ ਰਹੇ।
 ਵਿੱਕੀ ਮੈਨੀ ਦੇ ਪ੍ਰਧਾਨ ਚੁਣੇ ਜਾਣ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਗਈਆਂ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ ਨਿਯੁਕਤ ਪ੍ਰਧਾਨ  ਰਕੇਸ਼ ਕੁਮਾਰ ਵਿੱਕੀ ਮੈਨੀ ਵੱਲੋ ਅਤੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਵੱਲੋਂ ਕਸਬਾ ਮਮਦੋਟ ਦੇ ਸਮੂਹ ਲੋਕਾਂ ਦਾ ਧੰਨਵਾਦ ਕਰਦਿਆਂ ਕਸਬੇ ਦੇ ਵਿਕਾਸ  ਕਰਨ ਲਈ ਗੱਲ ਕੀਤੀ  ਉਹਨਾਂ ਕਿਹਾ ਕਿ ਪਾਰਟੀਬਾਜੀ ਤੋਂ ਉੱਠ ਕੇ ਕੰਮ ਕੀਤੇ ਜਾਣਗੇ। 
ਇਸ ਮੌਕੇ  ਪਿੱਪਲ ਸਿੰਘ ਸੰਧੂ, ਸਾਰਜ ਸਿੰਘ ਸੰਧੂ ,ਕਿੱਕਰ ਸਿੰਘ ਸੰਧੂ,ਲਾਡੀ ਭੁੱਲਰ,ਟੀਮ ਗੁਰਪ੍ਰੀਤ ਸੇਖੋ, ਪਾਲਾ ਸਿੰਘ  ਉਜਾਗਰ ਮਸੀਨਰੀ ਸਟੋਰ,ਗੁਰਨਾਮ ਸਿੰਘ ਸਰਪੰਚ ਸਿੰਘ ਹਜਾਰਾ ਸਿੰਘ, ਬਲਵਿੰਦਰ ਸਿੰਘ ਸਰਪੰਚ ਰਾਊਕੇ ਚੇਅਰਮੈਂਨ ਬਲਾਕ ਮਮਦੋਟ ,ਬਲਵਿੰਦਰ ਸਿੰਘ ਸਰਪੰਚ ਹਜਾਰਾ ਸਿੰਘ ਵਾਲਾ  ਹਿਠਾੜ  ਅਤੇ ਹੋਰ ਆਗੂ ਹਾਜਰ ਸਨ।