ਭਾਰਤ ਚੋਣ ਕਮਿਸ਼ਨ ਨੇ ਇੰਟਰ ਸਟੇਟ ਸੀਮਾ ਤਿਆਰੀਆਂ ਦੀ ਸਮੀਖਿਆ ਕੀਤੀ
ਚੰਡੀਗੜ੍ਹ, 31 ਅਕਤੂਬਰ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ਼੍ਰੀ ਏ ਸ਼੍ਰੀਨਿਵਾਸ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਹਾਲ ਹੀ ਵਿੱਚ ਬਿਹਾਰ ਵਿੱਚ ਹੋਣ ਵਾਲੇ ਵਿਧਾਨਸਭਾ ਚੋਣ ਦੇ ਮੱਦੇਨਜਰ ਇੰਟਰ ਸਟੇਟ ਸੀਮਾਵਾਂ ਨਾਲ ਸਬੰਧਿਤ ਮੁੱਦਿਆਂ 'ਤੇ ਇੱਕ ਤਾਲਮੇਲ ਮੀਅਿੰਗ ਦਾ ਆਯਜਨ ਕੀਤਾ ਗਿਆ। ਇਸ ਮੀਅਿੰਗ ਵਿੱਚ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰ, ਪੁਲਿਸ ਡਾਇਰੈਕਟਰ ਜਨਰਲ ਅਤੇ ਗ੍ਰਹਿ ਵਿਭਾਗ ਦੇ ਪ੍ਰਧਾਨ ਸਕੱਤਰ ਸਮੇਤ ਗ੍ਰਹਿ ਮੰਤਰਾਲੇ, ਰੇਲ ਮੰਤਰਾਲੇ ਅਤੇ ਵੱਖ-ਵੱਖ ਏਨਫੋਰਸਮੈਂਅ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਹੋਏ।
ਉਨ੍ਹਾਂ ਨੇ ਦਸਿਆ ਕਿ ਭਾਰਤ ਚੋਣ ਕਮਿਸ਼ਨ ਨੇ ਬਿਹਾਰ ਅਤੇ ਉਸ ਨਾਲ ਲਗਦੇ ਗੁਆਂਢੀ ਸੂਬਿਆਂ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਦੀ ਵਿਸਤਾਰ ਸਮੀਖਿਆ ਕੀਤੀ, ਤਾਂ ਜੋ ਸੂਬੇ ਵਿੱਚ ਆਉਣ ਵਾਲੇ ਵਿਧਾਨਸਭਾ ਚੋਣ ਲਈ ਇੰਟਰ ਸਟੇਟ ਅਤੇ ਨੇਪਾਲ ਨਾਲ ਲੱਗੀ ਕੌਮਾਂਤਰੀ ਬੋਡਰ ਦੇ ਪਾਰ ਹਥਿਆਰ, ਅਸਮਾਜਿਕ ਤੱਤਵ, ਸ਼ਰਾਬ, ਨਸ਼ੀਲੇ ਪਦਾਰਥ ਅਤੇ ਮੁਫਤ ਉਪਹਾਰਾਂ ਸਮੇਤ ਲੋਕਾਂ, ਸਮੱਗਰੀ ਅਤੇ ਧਨ ਦੀ ਆਵਾਜਾਈ 'ਤੇ ਨਜ਼ਰ ਰੱਖੀ ਜਾ ਸਕੇ।
ਮੀਟਿੰਗ ਦੌਰਾਨ ਮੁੱਖ ਚੋਣ ਕਮਿਸ਼ਨਰ ਸ੍ਰੀ ਗਿਆਨੇਸ਼ ਕੁਮਾਰ ਨੇ ਸੁਤੰਤਰ, ਨਿਰਪੱਖ, ਸ਼ਾਂਤੀਪੂਰਣ ਅਤੇ ਲੋਭ-ਲਾਲਚ ਮੁਕਤ ਚੋਣ ਕਰਾਉਣ ਪ੍ਰਤੀ ਕਮਿਸ਼ਨ ਦੀ ਪ੍ਰਤੀਬੱਧਤਾ ਦੋਹਰਾਈ। ਉਨ੍ਹਾਂ ਨੇ ਸਾਰੇ ਸਬੰਧਿਤ ਅਧਿਕਾਰੀਆਂ ਤੋਂ ਚੋਣ ਪ੍ਰਕ੍ਰਿਆ ਦੀ ਪਵਿੱਤਰਤਾ ਬਣਾਏ ਰੱਖਣ ਤਹਿਤ ਆਪਸੀ ਤਾਲਮੇਲ ਅਤੇ ਪ੍ਰਭਾਵ ਕਾਰਜਪ੍ਰਣਾਲੀ ਅਪਨਾਉਣ ਦੀ ਅਪੀਲ ਕੀਤੀ।
ਕਮਿਸ਼ਨ ਨੇ ਚੋਣ ਦੇ ਦਿਨ ਵੋਟਰਾਂ ਲਈ ਸੁਖਦ ਅਤੇ ਸੁਚਾਰੂ ਤਜਰਬਾ ਯਕੀਨੀ ਕਰਨ ਤਹਿਤ ਵੋਟਰ-ਸਹੂਲਤ ਨਿਰਦੇਸ਼ਾਂ ਦੇ ਪਾਲਣ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁੱਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰ ਜਨਰਲਾਂ ਦੇ ਨਾਲ-ਨਾਲ ਕੇਂਦਕੀ ਏਜੰਸੀਆਂ ਦੇ ਪ੍ਰਮੁੱਖਾਂ ਨੂੰ ਬਿਹਾਰ ਵਿਧਾਨਸਭਾ 2025 ਦੇ ਆਮ ਚੋਣ ਨੂੰ ਸ਼ਾਂਤੀਪੂਰਣ ਅਤੇ ਲੋਭ-ਲਾਲਚ ਮੁਕਤ ਯਕੀਨੀ ਕਰਨ ਦੇ ਨਿਰਦੇਸ਼ ਦਿੱਤਾ ਗਿਆ ਹੈ।
ਸ੍ਰੀ ਏ ਸ਼੍ਰੀਨਿਵਾਸ ਨੇ ਦਸਿਆ ਕਿ ਕਮਿਸ਼ਨ ਨੇ ਬਿਹਾਰ, ਝਾਰਖੰਡ, ਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ ਮੁੱਖ ਸਕੱਤਰਾਂ ਤੇ ਪੁਲਿਸ ਡਾਇਰੈਕਟਰ ਜਨਰਲਾਂ ਅਤੇ ਆਰਮਡ ਫੋਰਸਾਂ ਦੇ ਡਾਇਰੈਕਟਰ ਜਨਰਲ ਨੂੰ ਬਿਹਾਰ ਨਾਲ ਲਗਦੇ ਬੋਡਰਾਂ 'ਤੇ ਚੌਕਸੀ ਵਧਾਉਣ ਅਤੇ ਇੰਟਰ ਸਟੇਟ ਨਾਕਿਆਂ 'ਤੇ ਜਾਂਚ ਦੇ ਨਿਰਦੇਸ਼ ਦਿੱਤੇ ਹਨ।
ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ), ਇਨਕਮ ਟੈਕਸ ਵਿਭਾਗ, ਕੇਂਦਰੀ ਵਸਤੂ ਅਤੇ ਸਵੇ ਟੈਕਸ (ਸੀਜੀਐਸਟੀ) ਅਤੇ ਮਾਲ ਖੁਫੀਆ ਮੁੱਖ ਦਫਤਰ (ਡੀਆਰਆਈ) ਸਮੇਤ ਕੇਂਦਰੀ ਏਜੰਸੀਆਂ ਨੂੰ ਚੋਣ ਤੋਂ ਪਹਿਲਾਂ ਯਤਨਾਂ ਨੂੰ ਤੇਜ ਕਰਨ ਅਤੇ ਕਾਰਵਾਈ ਯੋਗ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਵੱਧ ਤੋਂ ਵੱਧ ਜਬਤੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
