ਪੰਜਾਬ ਯੂਨੀਅਨ ਦੀਆਂ ਹਦਾਇਤਾ ਮੁਤਾਬਿਕ ਸਾੜਿਆ ਗਿਆ ਪੁਤਲਾ
ਹੁਸ਼ਿਆਰਪੁਰ:- ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵਲੋਂ ਈਸਰੋ ਭਵਨ ਲੁਧਿਆਣਾ ਵਿਖੇ ਮੀਟਿੰਗ ਕਰਕੇ 11, 12 ਮਾਰਚ 2026 ਨੂੰ 2 ਦਿੱਨ ਸ਼ਹਿਰ ਵਿਚ ਰੈਲੀ ਕਰਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਣ ਅਤੇ ਰੈਗੂਲਰ 10 ਸਾਲ ਤੋਂ ਬਾਅਦ ਪੱਕੇ ਕਰਨ ਦਾ ਨੋਟੀਫਿਕੇਸ਼ਨ ਦੀਆਂ ਕਾਪੀਆ ਸਾੜੀਆ ਜਾਣਗੀਆਂ। ਅਸੀ ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਦੇ ਇਸ ਫੈਸਲੇ ਦੇ ਅਨੁਸਾਰ ਅੱਜ 11 ਮਾਰਚ 2026 ਨੂੰ ਪੰਜਾਬ ਸਰਕਾਰ ਦਾ ਪੁਤਲਾ ਧੋਬੀ ਘਾਟ ਵਿਖੇ ਫੂਕਿਆ ਗਿਆ। ਜਿਸ ਦੀ ਅਗਵਾਈ ਸੀਨੀਅਰ ਵਾਈਸ ਪ੍ਰਧਾਨ ਵਿਕਰਮਜੀਤ ਬੰਟੀ ਅਤੇ ਵਾਈਸ ਪ੍ਰਧਾਨ ਸੋਮਨਾਥ ਆਦੀਆ ਨੇ ਕੀਤੀ।
ਜਿਸ ਵਿਚ ਕੁਲਵੰਤ ਸਿੰਘ ਸੈਣੀ ਉੱਚੇਚੇ ਤੌਰ ਤੇ ਪਹੁੰਚੇ ਅਤੇ ਪੁਤਲਾ ਫੂਕਣ ਉਪਰੰਤ ਆਪਣਾ ਮੰਗ ਪੱਤਰ ਜੋ ਮੁੱਖ ਮੰਤਰੀ ਪੰਜਾਬ ਨੂੰ ਭੇਜਣਾ ਹੈ ਤਹਿਸੀਲਦਾਰ ਸਾਹਿਬ ਨੂੰ ਦਿੱਤਾ। ਇਸ ਸਮੇਂ ਉਹਨਾਂ ਵਲੋਂ ਕਿਹਾ ਗਿਆ ਕਿ ਸਰਕਾਰ ਜਿੱਥੇ ਮਾਲ ਜਾਨ ਦੀ ਰਾਖੀ ਕਰਨੀ ਹੁੰਦੀ ਹੈ ਉਹ ਨਹੀਂ ਕਰ ਰਹੀ, ਬਿਲਕੁਲ ਉਸ ਦੇ ਉਲਟ ਸਾਰੇ ਹੀ ਕੰਮ ਕੀਤੇ ਜਾ ਰਹੇ ਹਨ। ਜਿਸ ਦਾ ਸਬਕ 2027 ਦੀ ਚੋਣਾਂ ਵਿਚ ਮੁਲਾਜਮ ਸਿਖਾਉਣਗੇ।
ਇਸ ਰੈਲੀ ਵਿਚ ਰਿਟਾਇਰ ਯੂਨੀਅਨ ਦੇ ਸ੍ਰਪਸਤ ਸੰਜੀਵ ਅਰੋੜਾ, ਪ੍ਰਧਾਨ ਲਾਲ ਸਿੰਘ, ਜਨਰਲ ਸਕੱਤਰ ਅਸ਼ਵਨੀ ਸ਼ਰਮਾ, ਐਸ.ਡੀ.ਓ, ਆਫਿਸ ਸਕੱਤਰ ਬਲਵਿੰਦਰ ਸਿੰਘ, ਵਾਈਸ ਪ੍ਰਧਾਨ ਜੋਗਿੰਦਰ ਆਦੀਆ, ਡਰਾਈਵਰ ਯੂਨੀਅਨ ਦੇ ਪ੍ਰਧਾਨ, ਫਾਇਰ ਬ੍ਰਿਗੇਡ ਯੂਨੀਅਨ ਦੇ ਪ੍ਰਧਾਨ, ਸੀਵਰੇਜ ਯੂਨੀਅਨ ਦੇ ਪ੍ਰਧਾਨ ਮੰਗਾ, ਸ਼ਿਲਪਾ ਸੈਣੀ, ਨਰੇਸ਼ ਕੁਮਾਰ ਪ੍ਰੋਪਗੰਡਾ ਸੈਕਟਰੀ ਸੇਵਾ ਮੁਕਤ ਯੂਨੀਅਨ, ਨਗਰ ਨਿਗਮ ਹੁਸ਼ਿਆਰਪੁਰ, ਕਮਲ ਕੁਮਾਰ, ਜੈ ਗੋਪਾਲ, ਬਲਰਾਮ, ਹਰਬਿਲਾਸ, ਪਰਦੀਪ, ਹੀਰਾ ਲਾਲ, ਪਵਨ, ਆਸ਼ੂ ਅਤੇ ਸੁਭਾਸ਼ ਆਦਿ ਸ਼ਾਮਲ ਸਨ।
