ਹਰਿਆਣਾ ਦੇ ਰੋਹਤਕ ਵਿੱਚ ਭੂਚਾਲ ਦੇ ਝਟਕੇ
ਰੋਹਤਕ:- ਐਤਵਾਰ ਦੁਪਹਿਰ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ 3.3 ਸ਼ਿੱਦਤ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਦੱਸਿਆ ਕਿ ਦੁਪਹਿਰ 12.13 ਵਜੇ ਮਹਿਸੂਸ ਕੀਤੇ ਗਏ ਇਸ ਭੂਚਾਲ ਦਾ ਕੇਂਦਰ ਰੋਹਤਕ ਸੀ ਅਤੇ ਇਸ ਦੀ ਡੂੰਘਾਈ 5 ਕਿਲੋਮੀਟਰ ਸੀ। ਫਿਲਹਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਮਿਲੀ ਹੈ।
